ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਫਾਰਮੇਸੀ ਦਾ ਨਤੀਜਾ ਰਿਹਾ ਸ਼ਾਨਦਾਰ
ਸ਼ਹਿਣਾ, 30 ਸਤੰਬਰ (ਸੁਰੇਸ਼ ਗੋਗੀ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਫਾਰਮੇਸੀ, ਪੈਰਾ ਮੈਡੀਕਲ ਆਰਟਸ ਦੇ ਆਏ ਨਤੀਜੇ ਵਿਚੋਂ ਪੰਜਾਬ ਮਲਟੀਪਰਪਜ਼ ਮੈਡੀਕਲ ਕਾਲਜ ਸ਼ਹਿਣਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਸੰਸਥਾ ਦੇ ਚੇਅਰਮੈਨ ਡਾ: ਪਵਨ ਕੁਮਾਰ ਧੀਰ, ਡਾਇਰੈਕਟਰ ਡਾ: ਵਿਵੇਕ ਧੀਰ, ਪ੍ਰਿੰਸੀਪਲ ਡਾ: ਬਲਜਿੰਦਰ ਸਿੰਘ ਬਾਜਵਾ, ਡਾ: ਕਮਲ ਗੋਇਲ ਅਤੇ ਡਾ: ਹਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ ਫਾਰਮੇਸੀ ਦੂਜੇ ਸਮੈਸਟਰ ਵਿਚੋਂ ਅਰਸ਼ਦੀਪ ਕੌਰ, ਬੀ.
ਸ਼ਹਿਣਾ, 30 ਸਤੰਬਰ (ਸੁਰੇਸ਼ ਗੋਗੀ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਫਾਰਮੇਸੀ, ਪੈਰਾ ਮੈਡੀਕਲ ਆਰਟਸ ਦੇ ਆਏ ਨਤੀਜੇ ਵਿਚੋਂ ਪੰਜਾਬ ਮਲਟੀਪਰਪਜ਼ ਮੈਡੀਕਲ ਕਾਲਜ ਸ਼ਹਿਣਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਸੰਸਥਾ ਦੇ ਚੇਅਰਮੈਨ ਡਾ: ਪਵਨ ਕੁਮਾਰ ਧੀਰ, ਡਾਇਰੈਕਟਰ ਡਾ: ਵਿਵੇਕ ਧੀਰ, ਪ੍ਰਿੰਸੀਪਲ ਡਾ: ਬਲਜਿੰਦਰ ਸਿੰਘ ਬਾਜਵਾ, ਡਾ: ਕਮਲ ਗੋਇਲ ਅਤੇ ਡਾ: ਹਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ ਫਾਰਮੇਸੀ ਦੂਜੇ ਸਮੈਸਟਰ ਵਿਚੋਂ ਅਰਸ਼ਦੀਪ ਕੌਰ, ਬੀ.ਫਾਰਮੇਸੀ ਚੌਥੇ ਸਮੈਸਟਰ ਵਿਚੋਂ ਸਮਿੰਦਰਜੀਤ ਕੌਰ, ਬੀ ਫਾਰਮੇਸੀ ਛੇਵੇਂ ਸਮੈਸਟਰ ਵਿਚੋਂ ਅੰਜਲੀ ਮਿਸਰਾ ਤੇ ਅੱਠਵੇਂ ਸਮੈਸਟਰ ਵਿਚੋਂ ਭੀਮ ਸੈਨ ਨੇ ਚੰਗੇ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਬੀ.ਐਸ.ਸੀ. ਅਪਰੇਸ਼ਨ ਥੀਏਟਰ ਦੇ ਦੂਜੇ ਸਮੈਸਟਰ ਵਿਚੋਂ ਲਵਪ੍ਰੀਤ ਕੌਰ, ਚੌਥੇ ਸਮੈਸਟਰ ਵਿਚੋਂ ਸਲੋਨੀ ਸ਼ਰਮਾ, ਬੀ.ਐਸ. ਸੀ ਮੈਡੀਕਲ ਲਾਈਵ ਸਾਇੰਸ ਦੇ ਦੂਜੇ ਸਮੈਸਟਰ ਵਿਚੋਂ ਖੁਸਪ੍ਰੀਤ ਕੌਰ ਅਤੇ ਚੌਥੇ ਸਮੈਸਟਰ ਵਿਚੋਂ ਜਸਪ੍ਰੀਤ ਕੌਰ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਬੀ.ਏ ਕੰਪਿਊਟਰ ਸਾਇੰਸ ਦੇ ਦੂਜੇ ਸਮੈਸਟਰ ਵਿਚੋਂ ਨਵਦੀਪ ਕੌਰ, ਚੌਥੇ ਸਮੈਸਟਰ ਵਿਚ ਨੋਨੀ ਬਾਵਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੇ ਕਿਹਾ ਕਿ ਨਤੀਜਿਆਂ ਵਿਚ ਸਫਲ ਹੋਏ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਝਲਕਦੀ ਹੈ।