ਬਾਲਾ ਜੀ ਮੰਦਰ ਵਿਖੇ ਸ੍ਰੀਮਦ ਭਾਗਵਤ ਕਥਾ ਦਾ ਸਮਾਗਮ 3 ਤੱਕ
ਬਰਨਾਲਾ, 30 ਸਤੰਬਰ (ਨਰਿੰਦਰ ਅਰੋੜਾ)-ਸਥਾਨਕ ਰਾਮ ਬਾਗ਼ ਬਾਲਾ ਜੀ ਮੰਦਿਰ ਵਿਖੇ ਨਰਾਇਣ ਸੇਵਾ ਸੰਸਥਾਨ ਬਰਨਾਲਾ ਵਲੋਂ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸੁਸ਼ੀਲ ਭਾਰਤੀ ਅਤੇ ਹਰਿੰਦਰ ਵਾਲੀਆ ਨੇ ਦੱਸਿਆ ਕਿ ਇਹ ਭਾਗਵਤ ਕਥਾ 3 ਅਕਤੂਬਰ ਤੱਕ ਰੋਜ਼ਾਨਾ ਸ਼ਾਮ 6:30 ਵਜੇ ਤੋਂ ਹਰਿ ਇੱਛਾ ਤੱਕ ਕਰਵਾਈ ਜਾ ਰਹੀ ਹੈ।
ਅਜੀਤ ਡੈਸਕ
01-10-2026