30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਦੀ ਗੱਡੀ ਸੜਕ ਹਾਦਸੇ ’ਚ ਨੁਕਸਾਨੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ

ਹੰਡਿਆਇਆ, 29 ਸਤੰਬਰ (ਗੁਰਜੀਤ ਸਿੰਘ ਖੁੱਡੀ)-ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਨੰਬਰ 7 ਹੰਡਿਆਇਆ ਅਤੇ ਪਿੰਡ ਖੁੱਡੀ ਖੁਰਦ ਦੇ ਨੇੜੇ ਗੁਰਦੁਆਰਾ ਸਾਹਿਬ ਪਰਮੇਸ਼ਰ ਦੁਆਰ ਪਟਿਆਲਾ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਵਿਚ ਸ਼ਾਮਿਲ ਗੱਡੀ ਸੜਕ ਹਾਦਸੇ ਵਿਚ ਨੁਕਸਾਨੇ ਜਾਣ ਦੀ ਖਬਰ ਹੈ। ਇਹ ਕਾਫ਼ਲਾ ਪਟਿਆਲਾ ਤੋਂ ਬਠਿੰਡਾ ਨੂੰ ਜਾ ਰਿਹਾ ਸੀ।

ਹੰਡਿਆਇਆ ਵਿਖੇ ਕਾਫ਼ਲੇ ਵਿਚ ਨੁਕਸਾਨੀ ਗੱਡੀ । 30-09-2026
ਹੰਡਿਆਇਆ, 29 ਸਤੰਬਰ (ਗੁਰਜੀਤ ਸਿੰਘ ਖੁੱਡੀ)-ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਨੰਬਰ 7 ਹੰਡਿਆਇਆ ਅਤੇ ਪਿੰਡ ਖੁੱਡੀ ਖੁਰਦ ਦੇ ਨੇੜੇ ਗੁਰਦੁਆਰਾ ਸਾਹਿਬ ਪਰਮੇਸ਼ਰ ਦੁਆਰ ਪਟਿਆਲਾ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਵਿਚ ਸ਼ਾਮਿਲ ਗੱਡੀ ਸੜਕ ਹਾਦਸੇ ਵਿਚ ਨੁਕਸਾਨੇ ਜਾਣ ਦੀ ਖਬਰ ਹੈ। ਇਹ ਕਾਫ਼ਲਾ ਪਟਿਆਲਾ ਤੋਂ ਬਠਿੰਡਾ ਨੂੰ ਜਾ ਰਿਹਾ ਸੀ। ਜਦੋਂ ਉਹ ਹੰਡਿਆਇਆ ਦੇ ਪਿੱਛੇ ਸਨ ਤਾਂ ਅਰਬਾਨੀਆ ਗੱਡੀ ਸੜਕ ’ਤੇ ਖੜੀ ਟਰਾਲੀ ਤੋਂ ਬਚਾਉਣ ਸਮੇਂ ਬਰੇਕ ਲੱਗਣ ਕਰ ਕੇ ਹਾਦਸਾ ਵਾਪਰ ਗਿਆ। ਜਿਸ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਕਾਫ਼ਲੇ ਦੇ ਸਿੰਘਾਂ ਦਾ ਕਹਿਣਾ ਸੀ ਕਿ ਕੌਮੀ ਹਾਈਵੇ ਅਥਾਰਿਟੀ ਇੰਡੀਆ ਦੇ ਪ੍ਰਬੰਧਕਾਂ ਵਲੋਂ ਫੁੱਲਾਂ ਵਾਲੇ ਬੂਟਿਆਂ ਦੀ ਕਟਾਈ ਮਜ਼ਦੂਰਾਂ ਤੋਂ ਕਰਵਾਈ ਜਾ ਰਹੀ ਸੀ, ਜਿਨ੍ਹਾਂ ਦੀ ਰਹਿੰਦ-ਖੂੰਹਦ ਸੜਕ ਦੇ ਨਾਲ ਖੜੀ ਟਰਾਲੀ ਵਿਚ ਪਾਈ ਜਾ ਰਹੀ ਸੀ, ਜਿਹੜੀ ਕਿ ਥੋੜ੍ਹੀਆਂ ਸੇਫ਼ਟੀ ਕੋਨਾ ਲਾ ਕੇ ਖੜ੍ਹਾਈ ਗਈ ਸੀ, ਜਿਸ ਕਾਰਨ ਹਾਦਸਾ ਵਾਪਰਿਆ। ਸੜਕ ਸੁਰੱਖਿਆ ਫੋਰਸ ਹੰਡਿਆਇਆ ਦੇ ਏ.ਐਸ.ਆਈ. ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਜਦੋਂ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਮੌਕੇ ’ਤੇ ਪੁੱਜ ਕੇ ਵੇਖਿਆ ਤਾਂ ਸੜਕ ਉੱਪਰ ਕੋਈ ਵੀ ਗੱਡੀ ਨਹੀਂ ਸੀ। ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸਾਨੂੰ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ, ਨਾ ਹੀ ਕੋਈ ਸਾਡੇ ਕੋਲ ਪਾਸ ਲਿਖਤੀ ਸ਼ਿਕਾਇਤ ਪੁੱਜੀ ਹੈ।
ਪਿਛਲੀ ਖ਼ਬਰ ਪਿੰਡ ਉੱਗੋਕੇ ਵਿਖੇ ਭਗਤ ਰਵਿਦਾਸ ਜੀ ਨੂੰ ਸਮਰਪਿਤ ਗੁਰਮਤਿ ਸਮਾਗਮ 2 ਤੋਂ ਅਗਲੀ ਖ਼ਬਰ ਚਿੱਟਾ ਤੇ ਨਸ਼ੀਲੇ ਕੈਪਸੂਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।