ਪਿੰਡ ਮੌੜ ਨਾਭਾ ਨਾਲ ਸੰਬੰਧਿਤ ਵਿਅਕਤੀ ਤਿੰਨ ਮਹੀਨੇ ਤੋਂ ਲਾਪਤਾ
ਸ਼ਹਿਣਾ, 26 ਸਤੰਬਰ (ਸੁਰੇਸ਼ ਗੋਗੀ)-ਪਿੰਡ ਮੌੜ ਨਾਭਾ ਦਾ ਇਕ ਵਿਅਕਤੀ ਪਿਛਲੇ ਤਿੰਨ ਮਹੀਨੇ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬਿੰਦਰ ਸਿੰਘ ਆਪਣੇ ਇਕ ਰਿਸ਼ਤੇਦਾਰ ਰੂਪ ਸਿੰਘ ਵਾਸੀ ਤਖ਼ਤੂਪੁਰਾ ਨਾਲ ਗੁਰਚਰਨ ਸਿੰਘ ਨਾਂਅ ਦੇ ਇਕ ਵਿਅਕਤੀ ਦੇ ਗੋਡੇ ਪਵਾਉਣ ਲਈ ਫ਼ਰੀਦਕੋਟ ਹਸਪਤਾਲ ਗਿਆ ਸੀ ਅਤੇ ਹਸਪਤਾਲ ਵਿਚੋਂ ਹੀ ਬਿਨਾਂ ਦੱਸੇ ਕਿਧਰੇ ਚਲਾ ਗਿਆ।
ਅਜੀਤ ਡੈਸਕ
27-09-2026