ਪਿੰਡ ਚੀਮਾ ਵਿਖੇ ਭਾਕਿਯੂ ਉਗਰਾਹਾਂ ਨੇ ਤੀਜੀ ਵਾਰ ਵਾਰੰਟ ਕਬਜ਼ੇ ਦਾ ਵਿਰੋਧ ਕਰਦਿਆਂ ਕਿਸਾਨ ਦੀ ਕੁਰਕੀ ਟਾਲੀ
ਟੱਲੇਵਾਲ, 25 ਸਤੰਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਵਾਰੰਟ ਕਬਜ਼ੇ ਦਾ ਵਿਰੋਧ ਕਰਦਿਆਂ ਪਿੰਡ ਚੀਮਾ ਦੇ ਛੋਟੇ ਕਿਸਾਨ ਦੇ ਘਰ ਦੀ ਕੁਰਕੀ ਰੁਕਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਚੀਮਾ ਬਲਾਕ ਆਗੂ, ਜਸਵੀਰ ਸਿੰਘ ਕਾਲਾ ਸਿੱਧੂ ਨੇ ਦੱਸਿਆ ਕਿ ਪਲਵਿੰਦਰ ਸਿੰਘ ਭਿੰਦੀ ਪੁੱਤਰ ਤਾਰਾ ਸਿੰਘ ਨੇ 2021 ਵਿਚ ਪ੍ਰਾਈਵੇਟ ਐਕਟਿਉਸ ਬੈਂਕ ਬਰਨਾਲਾ 12 ਲੱਖ 20 ਹਜ਼ਾਰ ਦਾ ਕਰਜ਼ਾ ਲਿਆ ਸੀ ਅਤੇ ਕੁੱਝ ਸਾਲ ਇਹ ਕਿਸਾਨ ਬੈਂਕ ਦਾ ਕਰਜ਼ਾ ਮੋੜਦਾ ਰਿਹਾ, ਪਰ ਕੁੱਝ ਕਾਰਨਾਂ ਕਰ ਕੇ ਕਿਸ਼ਤ ਸਮੇਂ ਸਿਰ ਨਾ ਭਰ ਸਕਿਆ।
ਟੱਲੇਵਾਲ, 25 ਸਤੰਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਵਾਰੰਟ ਕਬਜ਼ੇ ਦਾ ਵਿਰੋਧ ਕਰਦਿਆਂ ਪਿੰਡ ਚੀਮਾ ਦੇ ਛੋਟੇ ਕਿਸਾਨ ਦੇ ਘਰ ਦੀ ਕੁਰਕੀ ਰੁਕਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਚੀਮਾ ਬਲਾਕ ਆਗੂ, ਜਸਵੀਰ ਸਿੰਘ ਕਾਲਾ ਸਿੱਧੂ ਨੇ ਦੱਸਿਆ ਕਿ ਪਲਵਿੰਦਰ ਸਿੰਘ ਭਿੰਦੀ ਪੁੱਤਰ ਤਾਰਾ ਸਿੰਘ ਨੇ 2021 ਵਿਚ ਪ੍ਰਾਈਵੇਟ ਐਕਟਿਉਸ ਬੈਂਕ ਬਰਨਾਲਾ 12 ਲੱਖ 20 ਹਜ਼ਾਰ ਦਾ ਕਰਜ਼ਾ ਲਿਆ ਸੀ ਅਤੇ ਕੁੱਝ ਸਾਲ ਇਹ ਕਿਸਾਨ ਬੈਂਕ ਦਾ ਕਰਜ਼ਾ ਮੋੜਦਾ ਰਿਹਾ, ਪਰ ਕੁੱਝ ਕਾਰਨਾਂ ਕਰ ਕੇ ਕਿਸ਼ਤ ਸਮੇਂ ਸਿਰ ਨਾ ਭਰ ਸਕਿਆ। ਜਿਸ ਕਾਰਨ ਬੈਂਕ ਲੋਨ ਦੀ ਕਿਸ਼ਤਾਂ ਟੁੱਟ ਗਈਆਂ ਜਿਸ ਕਾਰਨ ਉਪਰੋਕਤ ਕਿਸਾਨ ਕਰਜ਼ਾਈ ਹੋ ਗਿਆ। ਜਿਸ ’ਤੇ ਬੈਂਕ ਵਲੋਂ ਦੁੱਗਣਾ ਤਿੱਗਣਾ ਵਿਆਜ ਲਗਾ ਕੇ ਹੁਣ ਕਿਸਾਨ ਵੱਲ 17 ਲੱਖ ਤੋਂ ਵੱਧ ਦੀ ਰਕਮ ਬਣਾ ਦਿੱਤੀ ਗਈ ਅਤੇ ਕਿਸਾਨ ਵਲੋਂ 8 ਲੱਖ ਦੇ ਕਰੀਬ ਮੂਲ ਦੀ ਰਕਮ ਭਰੀ ਵੀ ਜਾ ਚੁੱਕੀ ਹੈ, ਪਰ ਅੱਜ ਵੱਡੀ ਪੱਧਰ ’ਤੇ ਤੀਜੀ ਵਾਰ ਵਾਰੰਟ ਕਬਜ਼ਾ ਲਿਆ ਕੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਬੈਂਕ ਵਲੋਂ ਕਿਸਾਨ ਦੇ ਘਰ ਦੀ ਕੁਰਕੀ ਕਰਵਾਉਣ ਲਈ ਚਾਰਜੋਈ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਉਕਤ ਜਬਰ ਖ਼ਿਲਾਫ਼ ਲਾਮਬੰਦੀ ਕਰਦਿਆਂ ਕੁਰਕੀ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਕੁਲਦੀਪ ਸਿੰਘ, ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ, ਸਰਬਜੀਤ ਸਿੰਘ ਥਾਣਾ ਮੁਖੀ ਟੱਲੇਵਾਲ ਤੋਂ ਇਲਾਵਾ ਕਰਮਜੀਤ ਸਿੰਘ ਚੌਂਕੀ ਇੰਚਾਰਜ ਪੱਖੋ ਕੈਂਚੀਆਂ ਦੀ ਅਗਵਾਈ ਵਿਚ ਬੈਂਕ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਵੀ ਕੀਤੀ ਗਈ, ਪਰ ਅੱਜ ਦੀ ਘੜੀ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਿਆ ਅਤੇ ਪ੍ਰਸ਼ਾਸਨ ਅਤੇ ਬੈਂਕ ਅਧਿਕਾਰੀ ਵਾਪਸ ਮੁੜ ਗਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਵਲੋਂ ਛੋਟੇ ਕਿਸਾਨ-ਮਜ਼ਦੂਰ ਦੀਆਂ ਘਰਾਂ ਦੀਆਂ ਕੁਰਕੀਆਂ ਕਰਵਾਈਆਂ ਜਾਂਦੀਆਂ ਹਨ ਪਰ ਕਿਸੇ ਧਨਾਢ ਜਾ ਫ਼ੈਕਟਰੀਆਂ ਕੁਰਕੀਆਂ ਨਹੀਂ ਕਰਵਾਈਆਂ ਜਾਂਦੀਆਂ। ਇਸ ਕਰ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ-ਮਜ਼ਦੂਰ ਦੇ ਘਰ ਜਾ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਸ਼ਹਿਣਾ, ਕਾਲਾ ਸਿੰਘ ਸ਼ਹਿਣਾ, ਨਛੱਤਰ ਸਿੰਘ ਚੀਮਾ, ਪ੍ਰਗਟ ਸਿੰਘ ਜਗਜੀਤਪੁਰਾ, ਚਰਨਜੀਤ ਸਿੰਘ ਫ਼ੌਜੀ ਉਗੋਕੇ, ਜੱਗੀ ਢਿੱਲੋਂ, ਅਮਨਾ ਸਿੰਘ, ਭੋਲਾ ਸਿੰਘ, ਮੀਤਾ ਸਿੰਘ ਢਿੱਲੋਂ, ਬਿੰਦਰ ਸਿੰਘ ਰਾਈਏ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਕਿਯੂ ਉਗਰਾਹਾਂ ਦੇ ਆਗੂ ਤੇ ਵਰਕਰ ਹਾਜ਼ਰ ਸਨ।