ਜੰਗਲਾਤ ਕਾਮਿਆਂ ਵਲੋਂ ਵਿੱਤ ਮੰਤਰੀ ਦੇ ਹਲਕੇ ਦਿੜਬਾ ’ਚ ਰੋਸ ਪ੍ਰਦਰਸਨ 30 ਨੂੰ
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਰੀਏ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ, ਜਸਵਿੰਦਰ ਸਿੰਘ ਸੌਜਾ, ਜਸਵੀਰ ਸਿੰਘ ਸੀਰਾ, ਅਮਨਦੀਪ ਸਿੰਘ ਛੱਤ,ਵਿਰਸਾ ਸਿੰਘ ਚਹਿਲ,ਰਣਜੀਤ ਸਿੰਘ ਗੁਰਦਾਸਪੁਰ ਅਤੇ ਸਤਨਾਮ ਸਿੰਘ ਸੰਗਤੀਵਾਲਾ ਨੇ ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੀ ਸਖਤ ਨਿੰਦਿਆ ਕਰਦਿਆਂ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਕੰਮ ਕਰ ਰਹੇ ਸੀਨੀਅਰ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕੇ ਕਰਨ ਦੀ ਬਜਾਏ ਨਵੀਂ ਪਾਲਿਸੀ ਤਹਿਤ ਲਿਆਕੇ ਪਲੇਸਮੈਂਟ ਕਰ ਦਿੱਤਾ ਗਿਆ ਜਦੋਂ ਕਿ ਪਾਲਿਸੀ ਤਹਿਤ ਪੱਕਿਆ ਵਾਲੀ ਕੋਈ ਸਹੂਲਤ ਨਹੀ ਹੈ। ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ।
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਰੀਏ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ, ਜਸਵਿੰਦਰ ਸਿੰਘ ਸੌਜਾ, ਜਸਵੀਰ ਸਿੰਘ ਸੀਰਾ, ਅਮਨਦੀਪ ਸਿੰਘ ਛੱਤ,ਵਿਰਸਾ ਸਿੰਘ ਚਹਿਲ,ਰਣਜੀਤ ਸਿੰਘ ਗੁਰਦਾਸਪੁਰ ਅਤੇ ਸਤਨਾਮ ਸਿੰਘ ਸੰਗਤੀਵਾਲਾ ਨੇ ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੀ ਸਖਤ ਨਿੰਦਿਆ ਕਰਦਿਆਂ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਕੰਮ ਕਰ ਰਹੇ ਸੀਨੀਅਰ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕੇ ਕਰਨ ਦੀ ਬਜਾਏ ਨਵੀਂ ਪਾਲਿਸੀ ਤਹਿਤ ਲਿਆਕੇ ਪਲੇਸਮੈਂਟ ਕਰ ਦਿੱਤਾ ਗਿਆ ਜਦੋਂ ਕਿ ਪਾਲਿਸੀ ਤਹਿਤ ਪੱਕਿਆ ਵਾਲੀ ਕੋਈ ਸਹੂਲਤ ਨਹੀ ਹੈ।ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ।ਆਗੂਆਂ ਨੇ ਕਿਹਾ ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਨੂੰ ਲੈਕੇ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਵਲੋਂ ਮੀਟਿੰਗ ਵਿਚ ਵਿਸਵਾਸ਼ ਦਿਵਾਉਣ ਦੇ ਬਾਵਜੂਦ ਲਾਰਿਆਂ ਵਿਚ ਹੀ ਰੱਖਿਆ ਗਿਆ ਹੈ।ਬਲਵੀਰ ਸਿੰਘ ਤਰਨਤਾਰਨ, ਰਵੀ ਲੁਧਿਆਣਾ, ਬੱਬੂ ਮਾਨਸਾ,ਬਲਰਾਜ ਸਿੰਘ ਪਠਾਨਕੋਟ, ਰਵੀਕਾਂਤ ਰੋਪੜ ਅਤੇ ਸੁਖਦੇਵ ਸਿੰਘ ਜਲੰਧਰ ਨੇ ਕਿਹਾ ਕਿ ਪਲੇਸਮੈਂਟ ਕੀਤੇ ਕਾਮਿਆ ਨੂੰ ਸਿਰਫ15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਅੰਤਾਂ ਦੀ ਮਹਿੰਗਾਈ ਵਿੱਚ ਇੰਨ੍ਹੀ ਘੱਟ ਤਨਖਾਹ ਤੇ ਕੰਮ ਕਰ ਰਹੇ ਜੰਗਲਾਤ ਕਾਮਿਆ ਨੂੰ ਅਪਣੇ ਪਰਿਵਾਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਜਿਸ ਕਾਰਨ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਦੇ ਸਹਿਯੋਗ ਨਾਲ 10 ਸਾਲ ਪੂਰੇ ਕਰ ਚੁੱਕੇ ਕਾਮਿਆਂ ਨੂੰ ਬਿਨ੍ਹਾਂ ਸ਼ਰਤ ਪੱਕੇ ਕਰਨ, ਮੁੱਖ ਮੰਤਰੀ ਵੱਲੋ ਨਿਯੁਕਤੀ ਪੱਤਰ ਦਿੱਤੇ ਗਏ ਵਰਕਰਾਂ ਨੂੰ ਪੂਰੇ ਸਕੇਲ ਜਰੀਏ ਤਨਖਾਹ ਦਵਉਣ, ਡੀ. ਏ ਸਮੇਤ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਅਤੇ ਪੈਨਸਨ ਲਾਭ ਦਵਾਉਣ, ਵਿਭਾਗ ਦੇ ਕਾਮਿਆਂ ਦੀ ਸੀਨੀਅਰਤਾ ਸੂਚੀ 31 ਮਾਰਚ 2026 ਤੱਕ ਅਪਡੇਟ ਕਰਨ,ਨਵੇਂ ਕਾਮੇ ਰੱਖਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਜੰਗਲਾਤ ਕਾਮਿਆਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਜਥੇਬੰਦੀ ਵਲੋਂ 30 ਸਤੰਬਰ ਨੂੰ ਵਿਧਾਨ ਸਭਾ ਹਲਕਾ ਦਿੜਬਾ ਵਿਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਅਣਮਿੱਥੇ ਸਮੇ ਲਈ ਪੱਕਾ ਮੋਰਚਾ ਲਾਇਆ ਜਾਵੇਗਾ।ਇਸ ਮੌਕੇ ਸੁਲੱਖਣ ਸਿੰਘ ਮੋਹਾਲੀ, ਮਲਕੀਤ ਸਿੰਘ ਮੁਕਤਸਰ, ਪਵਨ ਕੁਮਾਰ ਹੁਸ਼ਿਆਰਪੁਰ, ਰਾਣਾ ਫਿਰੋਜ਼ਪੁਰ, ਭੁਪਿੰਦਰ ਸਿੰਘ ਦਸੂਹਾ, ਕਰਮ ਸਿੰਘ ਹਰੀਕੇ ਪੱਤਣ, ਜਗਤਾਰ ਸਿੰਘ ਸਾਹਪੁਰ ਅਤੇ ਭੁਪਿੰਦਰ ਸਿੰਘ ਸਾਧੋਹੇੜੀ,ਆਦਿ ਮੌਜੂਦ ਸਨ।