25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਡੇਰਾ ਦੀਵਾਨਿਆ ਦੇ ਮੁੱਖ ਸੇਵਾਦਾਰ ਵਲੋਂ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ

ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਦੀਵਾਨਿਆ ਹੰਡਿਆਇਆ ਦੇ ਮੁੱਖ ਸੇਵਾਦਾਰ ਮਹੰਤ ਨਿਰਮਲ ਦਾਸ ਵਲੋਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਬਰਨਾਲਾ ਦੇ ਪਹਿਲੀਆਂ ਪੁਜੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਜੀਫ਼ੇ ਵੰਡੇ ਗਏ। ਇਸ ਸਬੰਧ ਮਹੰਤ ਨਿਰਮਲ ਦਾਸ ਨੇ ਕਿਹਾ ਕਿ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1500 ਰੁਪਏ ਨਕਦ ਰਾਸ਼ੀ ਬਾਬਾ ਸ੍ਰੀ ਚੰਦ ਦੇ ਨਾਮ ’ਤੇ, ਦੂਜਾ ਸਥਾਨ ਹਾਸਿਲ ਕਰਨ ਵਾਲਿਆਂ ਨੂੰ 1000 ਰੁਪਏ ਮਹੰਤ ਸੁਖਮਿੰਦਰ ਦਾਸ ਦੇ ਨਾਮ ’ਤੇ ਅਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ 500 ਰੁੁਪਏ ਮਾਤਾ ਸ੍ਰੀਮਤੀ ਕੁਲਦੀਪ ਕੌਰ ਸਿੱਧੂ ਦੇ ਨਾਮ ਉਪਰ ਵਜੀਫ਼ਾ ਰਾਸ਼ੀ ਵਜੋਂ ਤਕਸੀਮ ਕੀਤੇ ਗਏ।

ਅਜੀਤ ਡੈਸਕ 25-09-2026
ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਦੀਵਾਨਿਆ ਹੰਡਿਆਇਆ ਦੇ ਮੁੱਖ ਸੇਵਾਦਾਰ ਮਹੰਤ ਨਿਰਮਲ ਦਾਸ ਵਲੋਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਬਰਨਾਲਾ ਦੇ ਪਹਿਲੀਆਂ ਪੁਜੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਜੀਫ਼ੇ ਵੰਡੇ ਗਏ। ਇਸ ਸਬੰਧ ਮਹੰਤ ਨਿਰਮਲ ਦਾਸ ਨੇ ਕਿਹਾ ਕਿ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1500 ਰੁਪਏ ਨਕਦ ਰਾਸ਼ੀ ਬਾਬਾ ਸ੍ਰੀ ਚੰਦ ਦੇ ਨਾਮ ’ਤੇ, ਦੂਜਾ ਸਥਾਨ ਹਾਸਿਲ ਕਰਨ ਵਾਲਿਆਂ ਨੂੰ 1000 ਰੁਪਏ ਮਹੰਤ ਸੁਖਮਿੰਦਰ ਦਾਸ ਦੇ ਨਾਮ ’ਤੇ ਅਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ 500 ਰੁੁਪਏ ਮਾਤਾ ਸ੍ਰੀਮਤੀ ਕੁਲਦੀਪ ਕੌਰ ਸਿੱਧੂ ਦੇ ਨਾਮ ਉਪਰ ਵਜੀਫ਼ਾ ਰਾਸ਼ੀ ਵਜੋਂ ਤਕਸੀਮ ਕੀਤੇ ਗਏ। ਸਮਾਗਮ ਦੌਰਾਨ ਮੁੱਖ ਮਹਿਮਾਨ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਵਿਚ ਪੜ੍ਹਾਈ ਪ੍ਰਤੀ ਹੋਰ ਉਤਸ਼ਾਹ ਪੈਦਾ ਹੁੰਦਾ ਹੈ। ਇਸ ਮੌਕੇ ਮੁੱਖ ਅਧਿਆਪਕਾ ਅਮਰਜੀਤ ਕੌਰ ਰਾਹੀ , ਭਾਕਿਯੂ ਉਗਰਾਹਾਂ ਦੇ ਪ੍ਰਧਾਨ ਸਵਰਨਜੀਤ ਸਿੰਘ ਟੋਨੀ, ਉਦਯੋਗਪਤੀ ਹਰਵਿੰਦਰ ਸਿੰਘ ਰਾਜੀ ਥਿੰਦ, ਕੁਲਵੀਰ ਸਿੰਘ ਸਿੱਧੂ ਠਾਕੁਰ, ਮਾਤਾ ਹਰਜੀਤ ਕੌਰ ਸਿੱਧੂ, ਕਰਨੀਤ ਕੌਰ, ਵਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਕਰਮਜੀਤ ਬਬਲੀ ਲੋਚਮ, ਭਾਕਿਯੂ ਕਾਦੀਆਂ ਦੇ ਪ੍ਰਧਾਨ ਬਿੱਕਰ ਸਿੰਘ ਮੰਡੇਰ, ਰਾਜਵੀਰ ਸਿੰਘ ਧਨੌਲਾ, ਐਡਵੋਕੇਟ ਨਵਤੇਜ ਸਿੰਘ, ਜਗਦੇਵ ਸਿੰਘ, ਸੋਨੀ ਭੰਗਾਲ, ਡਾ: ਬਿੰਦਰ ਚੀਮਾ, ਪ੍ਰੀਤ ਹਮੀਰਗੜ੍ਹ, ਵੀਰ ਸਿੰਘ ਸੂਚ, ਭਗਤ ਸਿੰਘ ਛੰਨਾਂ, ਪਿਆਰਾ ਸਿੰਘ, ਰਾਜ ਸਿੰਘ, ਨਿਰਮਲ ਸ਼ਰਮਾਂ ਧਨੌਲਾ, ਰੱਬੀ ਸੰਧੂ, ਮਨਵੀਰ ਸੰਧੂ, ਗੁਰਮੀਤ ਕੌਰ, ਮਨਜੀਤ ਕੌਰ, ਨਤ੍ਰਿਕਾ ਦੇਵੀ, ਵੀਰਪਾਲ ਕੌਰ, ਜਸ਼ਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੀਤਾ ਭਵਨ ਮੰਦਰ ਸ਼ਹਿਣਾ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸਕੂਲ ਗਹਿਲ ਵਿਖੇ ਰਾਸ਼ਟਰੀ ਸੇਵਾ ਯੋਜਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।