22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਰਕਾਰ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰੇ ਅਤੇ ਡੀ.ਏ.ਪੀ. ਖਾਦ ਦੀ ਘਾਟ ਨੂੰ ਪੂਰਾ ਕਰੇ-ਭਾਕਿਯੂ ਕਾਦੀਆਂ

ਧਨੌਲਾ, 21 ਸਤੰਬਰ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰਨਾਲਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਧਨੌਲਾ ਵਿਖੇ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਬੜੈਚ, ਜਸਮੇਲ ਸਿੰਘ ਕਾਲੇਕੇ, ਯਾਦਵਿੰਦਰ ਸਿੰਘ ਰਾਜਗੜ੍ਹ, ਬਲਦੇਵ ਸਿੰਘ ਬਿੱਟੂ ਝਲੂਰ, ਪਰਵਿੰਦਰ ਹੰਡਿਆਇਆ ਨੇ ਕਿਹਾ ਕਿ ਸਰਕਾਰ ਮੰਡੀਆਂ ਵਿਚ ਢੁਕਵੇਂ ਪ੍ਰਬੰਧ ਕਰ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਵੇ।

ਅਜੀਤ ਡੈਸਕ 22-09-2026
ਧਨੌਲਾ, 21 ਸਤੰਬਰ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰਨਾਲਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਧਨੌਲਾ ਵਿਖੇ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਬੜੈਚ, ਜਸਮੇਲ ਸਿੰਘ ਕਾਲੇਕੇ, ਯਾਦਵਿੰਦਰ ਸਿੰਘ ਰਾਜਗੜ੍ਹ, ਬਲਦੇਵ ਸਿੰਘ ਬਿੱਟੂ ਝਲੂਰ, ਪਰਵਿੰਦਰ ਹੰਡਿਆਇਆ ਨੇ ਕਿਹਾ ਕਿ ਸਰਕਾਰ ਮੰਡੀਆਂ ਵਿਚ ਢੁਕਵੇਂ ਪ੍ਰਬੰਧ ਕਰ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਵੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਮੰਡੀਆਂ ਵਿਚ ਆ ਰਹੀ ਹੈ ਜੋ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਰ ਕੇ ਕਿਸਾਨਾਂ ਨੂੰ ਐੱਮ.ਐਸ.ਪੀ ਤੋਂ ਘੱਟ ਰੇਟ ਉੱਤੇ ਵੇਚਣੀ ਪੈ ਰਹੀ ਹੈ ਜੋ ਕੇ ਕਿਸਾਨਾਂ ਦੀ ਚਿੱਟੇ ਦਿਨ ਲੁੱਟ ਹੀ ਰਹੀ ਹੈ। ਇਹੋ ਫਸਲ ਆੜ੍ਹਤੀਆ ਜਾਂ ਵਪਾਰੀਆਂ ਵਲੋਂ ਬੋਰੀਆਂ ਵਿਚ ਭਰ ਕੇ ਰੱਖ ਲਈ ਜਾਵੇਗੀ ਅਤੇ ਸਰਕਾਰੀ ਖਰੀਦ ਸ਼ੁਰੂ ਹੋਣ ’ਤੇ ਦੁਬਾਰਾ ਬੋਰੀਆਂ ਭਰ ਕੇ ਵੇਚੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਢੁਕਵੇਂ ਪ੍ਰਬੰਧ ਕਰ ਕੇ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਉਪਰੰਤ ਕਿਸਾਨਾਂ ਵਲੋਂ ਹਾੜੀ ਦੀਆਂ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ ਜੋ ਕਿ ਡੀ.ਏ.ਪੀ ਖਾਦ ਦੀ ਜਰੂਰਤ ਪੈਂਦੀ ਹੈ ਪਰ ਹਲੇ ਤੱਕ ਕਿਸਾਨਾਂ ਤੱਕ ਡੀ.ਏ.ਪੀ ਖਾਦ ਨਹੀਂ ਪਹੁੰਚੀ। ਜ਼ਿਲ੍ਹਾ ਬਰਨਾਲਾ ਅੰਦਰ ਸਿਰਫ 25 ਫ਼ੀਸਦੀ ਡੀ.ਏ.ਪੀ ਖਾਦ ਆਈ ਹੈ ਜੋ ਕਿ ਬਹੁਤ ਘੱਟ ਹੈ। ਸੋ ਸਰਕਾਰ ਨੂੰ ਅਪੀਲ ਹੈ ਕਿ ਜ਼ਿਲ੍ਹਾ ਬਰਨਾਲਾ ਅੰਦਰ ਸਪੈਸ਼ਲ ਰੈਕ ਲਾ ਕੇ ਡੀ.ਏ.ਪੀ ਖਾਦ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਮੇਟਣ ਲਈ 200 ਰੁਪਏ ਪ੍ਰਤੀ ਕੁਇੰਟਲ ਜਾਂ 3000 ਰੁਪਏ ਪ੍ਰਤੀ ਏਕੜ ਸਹਾਇਤਾ ਰਾਸੀ ਕਿਸਾਨਾਂ ਨੂੰ ਦਿੱਤੀ ਜਾਵੇ ਅਤੇ 90 ਫ਼ੀਸਦੀ ਸਬਸਿਡੀ ਉੱਪਰ ਕਿਸਾਨਾਂ ਨੂੰ ਮਸੀਨਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਮੇਟ ਸਕਣ। ਜੇਕਰ ਸਰਕਾਰ ਕਿਸਾਨਾਂ ਦੀ ਆਰਥਿਕ ਸਹਾਇਤਾ ਅਤੇ ਮਸ਼ੀਨਰੀ ਮੁਹੱਈਆ ਨਹੀਂ ਕਰਵਾਉਂਦੀ ਤਾਂ ਮਜਬੂਰੀ ਵੱਸ ਕਿਸਾਨਾਂ ਨੂੰ ਅੱਗ ਲਾਉਣੀ ਪਵੇਗੀ। ਇਸ ਮੌਕੇ ਬੁਗਰ ਸਿੰਘ ਫਰਵਾਹੀ, ਜੱਗਾ ਮਾਨ ਸੇਖਾ, ਕਾਬਲ ਸਿੰਘ, ਜਗਤ ਸਿੰਘ ਧੂਰਕੋਟ, ਬਲਜੀਤ ਸਿੰਘ ਬੱਲੀ ਪੱਖੋਂ ਕਲਾਂ, ਨਿਰਮਲ ਸਿੰਘ ਛੰਨਾ, ਕੋਮਲਦੀਪ ਸਿੰਘ ਧਨੌਲਾ, ਸਤਨਾਮ ਸਿੰਘ, ਅਵਤਾਰ ਸਿੰਘ ਵਿੱਕੀ ਠੀਕਰੀਵਾਲ, ਲਖਵਿੰਦਰ ਸਿੰਘ ਕਰਮਗੜ੍ਹ, ਗੁਰਦਿਆਲ ਸਿੰਘ, ਬੂਟਾ ਸਿੰਘ ਆਦਿ ਹਾਜਰ ਸਨ।
ਪਿਛਲੀ ਖ਼ਬਰ ਪਿੰਡ ਭੱਦਲਵੱਡ ਨੇੜਿਓਂ 60 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ ਅਗਲੀ ਖ਼ਬਰ ਜਨਗਣਨਾ-2027 ਤਹਿਤ ਫੀਲਡ ਟਰੇਨਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਹੋਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।