21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕੋਠੇ ਸੁਰਜੀਤਪੁਰਾ ਦੇ ਕਿਸਾਨ ਭਰਾ ਬਣੇ ਰਾਹ ਦਸੇਰਾ, 6 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ

ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਕੋਠੇ ਸੁਰਜੀਤਪੁਰਾ ਦੇ ਕਿਸਾਨ ਭਰਾਵਾਂ ਨੇ ਪਰਾਲੀ ਪ੍ਰਬੰਧਨ ਅਤੇ ਫ਼ਸਲੀ ਵਿਭਿੰਨਤਾ ਨਾਲ ਮਿਸਾਲ ਕਾਇਮ ਕੀਤੀ ਹੈ ਜੋ ਕਿ ਕਰੀਬ 105 ਏਕੜ ਵਿਚ ਵਾਹੀ ਕਰਦੇ ਹਨ ਅਤੇ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ, ਬਲਕਿ ਮਲਚਿੰਗ ਕਰ ਕੇ ਪਰਾਲੀ ਨੂੰ ਜ਼ਮੀਨ ਵਿਚ ਰਲਾਉਂਦੇ ਹਨ। ਕਿਸਾਨ ਸੁਖਪਾਲ ਸਿੰਘ ਜਵੰਧਾ (43 ਸਾਲ) ਪੁੱਤਰ ਮੇਵਾ ਸਿੰਘ ਜਵੰਧਾ ਵਾਸੀ ਕੋਠੇ ਸੁਰਜੀਤਪੁਰਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਤਰਸੇਮ ਸਿੰਘ ਜਵੰਧਾ (46 ਸਾਲ) ਕਰੀਬ 105 ਏਕੜ ਰਕਬੇ ਵਿਚ ਵਾਹੀ ਕਰਦੇ ਹਨ।

ਅਜੀਤ ਡੈਸਕ 21-09-2026
ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਕੋਠੇ ਸੁਰਜੀਤਪੁਰਾ ਦੇ ਕਿਸਾਨ ਭਰਾਵਾਂ ਨੇ ਪਰਾਲੀ ਪ੍ਰਬੰਧਨ ਅਤੇ ਫ਼ਸਲੀ ਵਿਭਿੰਨਤਾ ਨਾਲ ਮਿਸਾਲ ਕਾਇਮ ਕੀਤੀ ਹੈ ਜੋ ਕਿ ਕਰੀਬ 105 ਏਕੜ ਵਿਚ ਵਾਹੀ ਕਰਦੇ ਹਨ ਅਤੇ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ, ਬਲਕਿ ਮਲਚਿੰਗ ਕਰ ਕੇ ਪਰਾਲੀ ਨੂੰ ਜ਼ਮੀਨ ਵਿਚ ਰਲਾਉਂਦੇ ਹਨ। ਕਿਸਾਨ ਸੁਖਪਾਲ ਸਿੰਘ ਜਵੰਧਾ (43 ਸਾਲ) ਪੁੱਤਰ ਮੇਵਾ ਸਿੰਘ ਜਵੰਧਾ ਵਾਸੀ ਕੋਠੇ ਸੁਰਜੀਤਪੁਰਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਤਰਸੇਮ ਸਿੰਘ ਜਵੰਧਾ (46 ਸਾਲ) ਕਰੀਬ 105 ਏਕੜ ਰਕਬੇ ਵਿਚ ਵਾਹੀ ਕਰਦੇ ਹਨ। ਉਹ ਝੋਨੇ ਦੀ ਕਟਾਈ ਕਰ ਕੇ ਕਰੀਬ 80 ਏਕੜ ਵਿਚ ਆਲੂ ਲਾਉਂਦੇ ਹਨ ਤੇ ਕਰੀਬ 20 ਕਿੱਲੇ ਕਣਕ ਲਾਉਂਦੇ ਹਨ। ਆਲੂਆਂ ਦੀ ਪੁਟਾਈ ਕਰ ਕੇ ਕਰੀਬ 40 ਏਕੜ ਵਿਚ ਮੱਕੀ ਲਾਉਂਦੇ ਹਨ ਅਤੇ ਇਸ ਤੋਂ ਇਲਾਵਾ ਮੂੰਗੀ ਅਤੇ ਤਰਬੂਜ਼ ਦੀ ਕਾਸ਼ਤ ਵੀ ਕਰਦੇ ਹਨ। ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਕਰੀਬ 6 ਸਾਲ ਤੋਂ ਪਰਾਲੀ ਪ੍ਰਬੰਧਨ ਕਰ ਰਹੇ ਹਨ। ਉਹ ਸੁਪਰ ਐਸ.ਐਮ.ਐਸ. ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਦੇ ਹਨ। ਇਸ ਮਗਰੋਂ ਪਰਾਲੀ ਨੂੰ ਜ਼ਮੀਨ ਵਿਚ ਰਲਾਉਂਦੇ (ਮਲਚਿੰਗ) ਹਨ। ਇਸ ਮਗਰੋਂ ਐਮ.ਬੀ. ਪਲਾਓ ਕਰ ਕੇ ਅਤੇ ਰੋਟਾਵੇਟਰ ਫੇਰਨ ਮਗਰੋਂ ਆਲੂ ਦੀ ਬਿਜਾਈ ਕਰਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਲ 2024 ਤੋਂ ਪਹਿਲਾਂ ਪਰਾਲੀ ਦੀਆਂ ਗੰਢਾਂ ਬਣਾਉਂਦੇ ਸਨ ਪਰ ਹੁਣ ਮਲਚਿੰਗ ਕਰਦੇ ਹਨ ਜਿਸ ਨਾਲ ਆਲੂਆਂ ਦਾ ਝਾੜ ਪਿਛਲੇ ਸਾਲਾਂ ਵਿਚ ਕਰੀਬ 50 ਗੱਟੇ (ਇਕ ਗੱਟੇ ਵਿਚ 50 ਕਿੱਲੋ) ਪ੍ਰਤੀ ਏਕੜ ਵਧਿਆ ਹੈ। ਉਨ੍ਹਾਂ ਨੂੰ ਸਰਕਾਰ ਵਲੋਂ ਸੁਪਰ ਸੀਡਰ ਸਬਸਿਡੀ ’ਤੇ ਮਿਲਿਆ ਹੈ ਅਤੇ ਉਨ੍ਹਾਂ ਨੇ ਸਾਲ 2024 ਵਿਚ ਕੁੱਝ ਸੰਦ ਆਪਣੇ ਲਿਆਂਦੇ ਹਨ ਤੇ ਮਲਚਰ ਅਤੇ ਐਮ.ਬੀ. ਪਲਾਓ ਲਾ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਕੋਈ ਦਿੱਕਤ ਪੇਸ਼ ਨਹੀਂ ਆਈ ਬਲਕਿ ਫ਼ਸਲ ਦਾ ਝਾੜ ਅਤੇ ਮੁਨਾਫ਼ਾ ਵਧਿਆ ਹੈ। ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਸਾਲ ਵਿਚ ਤਿੰਨ ਫ਼ਸਲਾਂ ਲੈਂਦੇ ਹਨ ਜਿਸ ਨਾਲ ਫ਼ਸਲੀ ਵਿਭਿੰਨਤਾ ਵੱਲ ਵੀ ਵਧ ਰਹੇ ਹਨ। ਉਨ੍ਹਾਂ ਕੋਲ ਕਰੀਬ 21 ਏਕੜ ਜ਼ਮੀਨ ਆਪਣੀ ਮਾਲਕੀ ਵਾਲੀ ਹੈ ਜਦਕਿ ਬਾਕੀ ਠੇਕੇ ’ਤੇ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਆਲੂਆਂ ਦੀ ਸਪਲਾਈ ਲੇਜ਼ ਆਦਿ ਬਣਾਉਣ ਵਾਲੀਆਂ ਨੋਇਡਾ ਸਥਿਤ ਵੱਡੀਆਂ ਫ਼ਰਮਾਂ ਨੂੰ ਕਰਦੇ ਹਨ। ਉਨ੍ਹਾਂ ਨੂੰ ਆਲੂਆਂ ਦੇ ਮੰਡੀਕਰਨ ਦੀ ਵੀ ਕਦੇ ਸਮੱਸਿਆ ਨਹੀਂ ਆਈ ਅਤੇ ਭਾਅ ਵਧੀਆ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪਰਾਲੀ ਦੀ ਕਾਫੀ ਮੰਗ ਹੈ ਅਤੇ ਜ਼ਿਲ੍ਹੇ ਵਿਚ ਬੇਲਰ ਵੀ ਵੱਡੀ ਗਿਣਤੀ ਵਿਚ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ, ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੇ ਮਿੱਤਰ ਕੀੜੇ ਮਰਦੇ ਹਨ, ਉੱਥੇ ਮਨੁੱਖੀ ਸਿਹਤ, ਜੀਵ ਜੰਤੂਆਂ ਅਤੇ ਵਾਤਾਵਰਨ ’ਤੇ ਵੀ ਮਾੜਾ ਅਸਰ ਪੈਂਦਾ ਹੈ।
ਪਿਛਲੀ ਖ਼ਬਰ ਡੇਰਾ ਬਾਬਾ ਧੁਨੀ ਦਾਸ ਬਜਰੰਗਪੁਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਹੰਡਿਆਇਆ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।