18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨਾਨਕਸਰ ਠਾਠ ਮਹਿਲ ਕਲਾਂ ਵਿਖੇ 61ਵਾਂ ਸਾਲਾਨਾ ਸੰਤ ਸਮਾਗਮ ਕਰਵਾਇਆ

ਮਹਿਲ ਕਲਾਂ, 17 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)- ਠਾਠ ਨਾਨਕਸਰ ਮਹਿਲ ਕਲਾਂ (ਬਰਨਾਲਾ) ਵਿਖੇ ਮਹਾਨ ਤਪੱਸਵੀ ਸੰਤ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਦੇ ਆਗਮਨ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਤੇ ਪ੍ਰਕਾਸ਼ ਦਿਵਸ ਨੂੰ ਸਮਰਪਿਤ 61ਵਾਂ ਸਾਲਾਨਾ ਸੰਤ ਸਮਾਗਮ ਮੁੱਖ ਸੇਵਾਦਾਰ ਸੰਤ ਕੇਹਰ ਸਿੰਘ ਦੀ ਸਰਪ੍ਰਸਤੀ ਹੇਠ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਨਾਨਕਸਰ ਸੰਪਰਦਾਇ ਦੇ ਮੁਖੀ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸ਼ਹੀਦ ਬਾਬਾ ਜੰਗ ਸਿੰਘ ਦੀ ਕੁਰਬਾਨੀ ਨੂੰ ਨਮਨ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਗੁਰਬਾਣੀ ਦੇ ਲੜ ਲੱਗਣ ਦਾ ਸੱਦਾ ਦਿੱਤਾ।

ਅਜੀਤ ਡੈਸਕ 18-09-2026
ਮਹਿਲ ਕਲਾਂ, 17 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)- ਠਾਠ ਨਾਨਕਸਰ ਮਹਿਲ ਕਲਾਂ (ਬਰਨਾਲਾ) ਵਿਖੇ ਮਹਾਨ ਤਪੱਸਵੀ ਸੰਤ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਦੇ ਆਗਮਨ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਤੇ ਪ੍ਰਕਾਸ਼ ਦਿਵਸ ਨੂੰ ਸਮਰਪਿਤ 61ਵਾਂ ਸਾਲਾਨਾ ਸੰਤ ਸਮਾਗਮ ਮੁੱਖ ਸੇਵਾਦਾਰ ਸੰਤ ਕੇਹਰ ਸਿੰਘ ਦੀ ਸਰਪ੍ਰਸਤੀ ਹੇਠ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਨਾਨਕਸਰ ਸੰਪਰਦਾਇ ਦੇ ਮੁਖੀ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸ਼ਹੀਦ ਬਾਬਾ ਜੰਗ ਸਿੰਘ ਦੀ ਕੁਰਬਾਨੀ ਨੂੰ ਨਮਨ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਗੁਰਬਾਣੀ ਦੇ ਲੜ ਲੱਗਣ ਦਾ ਸੱਦਾ ਦਿੱਤਾ। ਇਸ ਸਮੇਂ ਬਾਬਾ ਮੁਖਤਿਆਰ ਸਿੰਘ ਬੀੜ ਬਹਿਮਣ, ਬਾਬਾ ਕਸ਼ਮੀਰ ਸਿੰਘ ਕਰਨਾਲ, ਬਾਬਾ ਸੁਰਿੰਦਰ ਸਿੰਘ ਫ਼ਰੀਦ, ਭਾਈ ਜਸਵਿੰਦਰ ਸਿੰਘ ਬਿੰਦੀ, ਬਾਬਾ ਸੁਖਵਿੰਦਰ ਸਿੰਘ ਕੱਟੂ, ਬਾਬਾ ਜਗਰਾਜ ਸਿੰਘ, ਬਾਬਾ ਬੱਗਾ ਸਿੰਘ ਵਿਰਕਾਂ, ਬਾਬਾ ਸ਼ੇਰ ਸਿੰਘ ਸੁਨਾਮ, ਬਾਬਾ ਤਰਲੋਕ ਸਿੰਘ, ਭਾਈ ਹਰਭਜਨ ਸਿੰਘ ਧਨੇਰ, ਭਾਈ ਅਵਤਾਰ ਸਿੰਘ ਕੋਮਲ ਅਤੇ ਭਾਈ ਰਾਜਵਿੰਦਰ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਬਾਬਾ ਭਾਗ ਸਿੰਘ ਕਲੇਰਾਂ, ਸੰਤ ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਸੰਤ ਬਾਬਾ ਨਾਮਦੇਵ ਸਿੰਘ ਘੱਗਾ, ਸੰਤ ਬਾਬਾ ਕਰਮਜੀਤ ਸਿੰਘ ਧਨੇਠਾ, ਸੰਤ ਬਾਬਾ ਸੁਖਜੀਤ ਸਿੰਘ, ਭਾਈ ਜਗਸੀਰ ਸਿੰਘ ਮਹਿਲ ਕਲਾਂ, ਬਾਬਾ ਲਵਪ੍ਰੀਤ ਸਿੰਘ ਪੰਜਗਰਾਈਂ, ਸੰਤ ਬਾਬਾ ਲਖਬੀਰ ਸਿੰਘ, ਬਾਬਾ ਜਸਵੀਰ ਸਿੰਘ ਚੀਮਾ ਧਨੇਰ, ਬਾਬਾ ਬਲਦੇਵ ਸਿੰਘ ਲੁਧਿਆਣਾ, ਬਾਬਾ ਕਰਮਜੀਤ ਸਿੰਘ ਮੰਡੀ ਕਲਾਂ, ਰਾਗੀ ਭੋਲਾ ਸਿੰਘ ਸਹਿਜੜਾ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਭਾਈ ਨਿਰਮਲ ਸਿੰਘ, ਬਾਬਾ ਸਤਨਾਮ ਸਿੰਘ ਰਾਜੇਆਣਾ, ਬਾਬਾ ਲਖਵੀਰ ਸਿੰਘ ਤਲਵਾੜਾ, ਬਾਬਾ ਬਲਵੀਰ ਸਿੰਘ, ਬਾਬਾ ਬਲਵਿੰਦਰ ਸਿੰਘ ਪੰਜਗਰਾਈਆਂ, ਸੰਤ ਬਲੌਰ ਸਿੰਘ, ਸੰਤ ਸਤਵੀਰ ਸਿੰਘ ਗੁ: ਸ਼ਹੀਦਾ ਨੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੌਰਾਨ ਸੰਤ ਕੇਹਰ ਸਿੰਘ, ਮਹੰਤ ਗੁਰਪ੍ਰੀਤ ਸਿੰਘ ਤੇ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਹੇਠ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਕਾਂਗਰਸੀ ਆਗੂ ਗੁਰਮੇਲ ਸਿੰਘ ਮੋੜ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਜਥੇਦਾਰ ਨਾਥ ਸਿੰਘ ਹਮੀਦੀ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੌਰ ਖੜਕੇ ਕੇ, ਪ੍ਰਧਾਨ ਸ਼ੇਰ ਸਿੰਘ ਖ਼ਾਲਸਾ, ਭਾਈ ਮਨਜੀਤ ਸਿੰਘ ਸਹਿਜੜਾ, ਪ੍ਰੇਮ ਸਿੰਘ ਸਹਿਜੜਾ, ਗੁਰਦੀਪ ਸਿੰਘ ਟਿਵਾਣਾ, ਗਿਆਨੀ ਕਰਮ ਸਿੰਘ ਆਸਟੇ੍ਰਲੀਆ, ਵਰਿੰਦਰ ਟਿਵਾਣਾ, ਹਰਬੰਸ ਸਿੰਘ ਮਹਿਲਵੀ, ਪ੍ਰਧਾਨ ਜਗਤਾਰ ਸਿੰ ਘ ਪੰਡੋਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਹਿਲ ਕਲਾਂ ਵਿਖੇ ਨੰਬਰਦਾਰਾਂ ਦੀ ਤਹਿਸੀਲ ਪੱਧਰੀ ਮੀਟਿੰਗ ’ਚ ਅਹਿਮ ਵਿਚਾਰਾਂ ਨੰਬਰਦਾਰ ਕੁਲਵੰਤ ਸਿੰਘ ਮੂੰਮ ਜ਼ਿਲ੍ਹਾ ਜਨਰ... ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।