12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਸੋਨ ਤਗਮੇ ਜਿੱਤੇ

ਰੂੜੇਕੇ ਕਲਾਂ, 11 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਸਰਕਾਰ ਵਲੋਂ ਕਰਵਾਏ ਗਏ ਜੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿਚੋਂ ਜਿੱਤ ਹਾਸਿਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.

ਅਜੀਤ ਡੈਸਕ 12-09-2026
ਰੂੜੇਕੇ ਕਲਾਂ, 11 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਸਰਕਾਰ ਵਲੋਂ ਕਰਵਾਏ ਗਏ ਜੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿਚੋਂ ਜਿੱਤ ਹਾਸਿਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ. ਕਰਮਜੀਤ ਕੌਰ ਦੇਵਾ ਨੇ ਦੱਸਿਆ ਕਿ ਜੋਨ ਪੱਧਰੀ ਅਥਲੈਟਿਕਸ ਮੁਕਾਬਲੇ ਅੰਡਰ 14 ਅਤੇ 17 ਮੁੰਡੇ ਕੁੜੀਆਂ ਦੇ ਮੁਕਾਬਲਿਆਂ ਵਿਚੋਂ ਸਾਡੀ ਸੰਸਥਾ ਦੇ ਖਿਡਾਰੀਆਂ ਨੇ 47 ਤਗਮੇ ਜਿੱਤੇ ਹਨ। ਅੰਡਰ 14 ਪਰਮਜੀਤ ਕੌਰ 100 ਮੀਟਰ ਰੇਸ ਪਹਿਲਾ, ਗੁਰਨੂਰ ਕੌਰ ਨੇ 400 ਤੇ 600 ਮੀਟਰ ਰੇਸ ਪਹਿਲਾ, ਅੰਡਰ 14 ਫ਼ਤਿਹ ਸਿੰਘ ਉੱਚੀ ਛਾਲ ਪਹਿਲਾ, ਹਰਜੋਤ ਸਿੰਘ ਲੰਮੀ ਛਾਲ ਪਹਿਲਾ, ਜਤਿੰਦਰ ਸਿੰਘ ਲੰਮੀ ਛਾਲ ਸਿਲਵਰ ਤਗਮਾ, ਮਹਿਕਦੀਪ ਸਿੰਘ 600 ਮੀਟਰ ਤੇ 400 ਮੀਟਰ ਬ੍ਰਾਊਨ ਮੈਡਲ, ਹਰਦੀਪ ਸਿੰਘ ਸ਼ਾਟਪੁੱਟ ਸਿਲਵਰ ਮੈਡਲ, ਅੰਡਰ 17 ਕੁੜੀਆਂ ਕਰਮਜੋਤ ਕੌਰ ਲੰਮੀ ਛਾਲ ਸੋਨ ਤਗਮਾ, ਕੁਲਦੀਪ ਕੌਰ ਡਿਸਕਸ ਥਰੋ ਸੋਨ ਤਗਮਾ, ਮਹਿਕਪ੍ਰੀਤ ਕੌਰ ਲੰਮੀ ਛਾਲ ਸਿਲਵਰ ਤਗਮਾ, ਅੰਡਰ 17 ਮੁੰਡੇ ਗੁਰਸ਼ਰਨ ਸਿੰਘ ਲੰਮੀ ਛਾਲ ਦੂਜਾ ਸਥਾਨ ਹਾਸਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਸੁਖਰਾਜ ਸਿੰਘ, ਰਵੀ ਰਾਮ, ਕੋਆਰਡੀਨੇਟਰ ਨਰਿੰਦਰ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਪੱਖੋਕੇ ਵਿਖੇ ਨਿਸ਼ਾਨਦੇਹੀ ਕਰਨ ਆਏ ਅਧਿਕਾਰੀਆਂ ਦੀ ਹਾਜ਼ਰੀ ’ਚ ਭਿੜੀਆਂ ਦੋ ਧਿਰਾਂ, ਦੋਵੇਂ ਧਿਰਾਂ ਦੇ ਵਿਅਕਤੀ ਹਸਪਤਾ... ਅਗਲੀ ਖ਼ਬਰ ਸਟੇਟ ਐਵਾਰਡੀ ਅਧਿਆਪਕ ਪਰਮਿੰਦਰ ਸਿੰਘ ਢਿੱਲੋਂ ਦਾ ਸ਼ਹਿਣਾ ਪੰਚਾਇਤ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।