12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਕੂਲ ਦੀ ਨਵੀਂ ਇਮਾਰਤ ਬਣਨ ਨਾਲ ਇਲਾਕੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਬਿਹਤਰ ਸਹੂਲਤਾਂ ਮਿਲਣਗੀਆਂ-ਤਰਲੋਚਨ ਬਾਂਸਲ

ਤਪਾ ਮੰਡੀ, 11 ਸਤੰਬਰ (ਪ੍ਰਵੀਨ ਗਰਗ)-ਤਪਾ-ਢਿਲਵਾਂ ਰੋਡ ’ਤੇ ਸਥਿਤ ਬਿਰਧ ਆਸ਼ਰਮ ਨਜ਼ਦੀਕ ਹੋਲੀ ਫੈਮਿਲੀ ਕੋਨਵੈਂਟ ਸਕੂਲ ਦੀ ਨਵੀਂ ਇਮਾਰਤ ਦੀ ਨੀਂਹ ਰੱਖਣ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਅਤੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਵਲੋਂ ਸਕੂਲ ਦੀ ਨੀਂਹ ਰੱਖੀ ਗਈ ।

ਅਜੀਤ ਡੈਸਕ 12-09-2026
ਤਪਾ ਮੰਡੀ, 11 ਸਤੰਬਰ (ਪ੍ਰਵੀਨ ਗਰਗ)-ਤਪਾ-ਢਿਲਵਾਂ ਰੋਡ ’ਤੇ ਸਥਿਤ ਬਿਰਧ ਆਸ਼ਰਮ ਨਜ਼ਦੀਕ ਹੋਲੀ ਫੈਮਿਲੀ ਕੋਨਵੈਂਟ ਸਕੂਲ ਦੀ ਨਵੀਂ ਇਮਾਰਤ ਦੀ ਨੀਂਹ ਰੱਖਣ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਅਤੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਵਲੋਂ ਸਕੂਲ ਦੀ ਨੀਂਹ ਰੱਖੀ ਗਈ । ਨੀਂਹ ਰੱਖਣ ਤੋਂ ਪਹਿਲਾਂ ਧਾਰਮਿਕ ਰਸਮਾਂ ਵੀ ਅਦਾ ਕੀਤੀਆਂ ਗਈਆਂ। ਇਸ ਮੌਕੇ ਤਰਲੋਚਨ ਬਾਂਸਲ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਵਧੀਆ ਸੰਸਥਾਵਾਂ ਦੀ ਸਥਾਪਨਾ ਕਰਨਾ ਸਮਾਜ ਦੀ ਵੱਡੀ ਲੋੜ ਹੈ। ਸਕੂਲ ਦੀ ਨਵੀਂ ਇਮਾਰਤ ਬਣਨ ਨਾਲ ਇਲਾਕੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਬਿਹਤਰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ। ਉਪਰੰਤ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਆਧੁਨਿਕ ਕੰਪਿਊਟਰ ਪ੍ਰਯੋਗਸ਼ਾਲਾ, ਸਾਇੰਸ ਪ੍ਰਯੋਗਸ਼ਾਲਾ, ਮੈਥ ਪ੍ਰਯੋਗਸ਼ਾਲਾ, ਸਮਾਜਿਕ ਸਿੱਖਿਆ ਪ੍ਰਯੋਗਸ਼ਾਲਾ, ਸਮਾਰਟ ਕਲਾਸਾਂ, ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਅਤੇ ਵਿਸ਼ਾਲ ਖੇਡ ਦੇ ਮੈਦਾਨ ਤੋਂ ਇਲਾਵਾ ਹੋਰ ਬਿਹਤਰੀਨ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਨੀਂਹ ਰੱਖਣ ਲਈ ਤਰਲੋਚਨ ਬਾਂਸਲ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ, ਹਲਕਾ ਭਦੌੜ ਟਰੇਡਜ਼ ਵਿੰਗ ਦੇ ਮੈਂਬਰ ਰਵੀ ਮੌੜ, ਧਰਮੂ ਸਿੰਗਲਾ, ਵਿਨੋਦ ਬਦਰਾ, ਸਕੂਲ ਪ੍ਰਬੰਧਕਾਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਪਿੰਡ ਭੋਤਨਾ ਵਿਚ ਜਾਗਰੂਕਤਾ ਕੈਂਪ ਅਗਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।