ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤੇ
ਬਰਨਾਲਾ, 11 ਸਤੰਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ 70ਵੀਆਂ ਪੰਜਾਬ ਸਕੂਲ ਖੇਡਾਂ ਦੇ ਤਹਿਤ ਹੋਏ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਡਾ: ਸੰਦੀਪ ਕੁਮਾਰ ਲੱਠ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥੀ ਅਰਸ਼ਦੀਪ ਸਿੰਘ ਨੇ (ਅੰਡਰ-14) 500 ਮੀਟਰ ਵਿਚ ਸੋਨ ਤਗਮਾ ਅਤੇ 1000 ਮੀਟਰ ਵਿਚ ਸੋਨ ਤਗਮਾ, ਗੁਰਸੀਰਤ ਕੌਰ ਨੇ (ਅੰਡਰ-14) 500 ਮੀਟਰ ਵਿਚ ਸੋਨ ਤਗਮਾ, 1000 ਮੀਟਰ ਵਿਚ ਸੋਨ ਤਗਮਾ ਅਤੇ 1 ਲੈਪ ਰੇਸ ਵਿਚ ਸੋਨੇ ਦਾ ਤਗਮਾ, ਗੌਰਵਦੀਪ ਸਿੰਘ ਨੇ (ਅੰਡਰ-17) 500 ਮੀਟਰ ਵਿਚ ਸੋਨ ਤਗਮਾ, 3000 ਮੀਟਰ ਵਿਚ ਸੋਨ ਤਗਮਾ ਅਤੇ 1 ਲੈਪ ਰੇਸ ਵਿਚ ਸੋਨ ਤਗਮਾ, ਏਕਮਦੀਪ ਸਿੰਘ ਨੇ (ਅੰਡਰ-14) 1000 ਮੀਟਰ ਵਿਚ ਸੋਨ ਤਗਮਾ, 2000 ਮੀਟਰ ਵਿਚ ਸੋਨ ਤਗਮਾ ਅਤੇ 1 ਲੈਪ ਰੇਸ ਵਿਚ ਚਾਂਦੀ ਦਾ ਤਗਮਾ, ਹਰਉਦਮ ਸਿੰਘ ਨੇ 2000 ਮੀਟਰ ਵਿਚ ਸੋਨ ਤਗਮਾ ਅਤੇ 1000 ਮੀਟਰ ਵਿਚ ਤਾਂਬੇ ਦਾ ਤਗਮਾ, ਸੁਪਰੀਤ ਬਾਵਾ ਨੇ (ਅੰਡਰ-14) 1000 ਮੀਟਰ ਵਿਚ ਸੋਨ ਤਗਮਾ ਅਤੇ 500 ਮੀਟਰ ਵਿਚ ਚਾਂਦੀ ਦਾ ਤਗਮਾ, ਦੀਪਾਂਸ਼ੂ ਨੇ (ਅੰਡਰ-14) 500 ਮੀਟਰ ਵਿਚ ਸੋਨ ਤਗਮਾ, 1000 ਮੀਟਰ ਵਿਚ ਚਾਂਦੀ ਦਾ ਤਗਮਾ ਅਤੇ 2000 ਮੀਟਰ ਵਿਚ ਚਾਂਦੀ ਦਾ ਤਗਮਾ, ਮਨਜੌਧ ਸਿੰਘ ਨੇ (ਅੰਡਰ-14) 1 ਲੈਪ ਰੇਸ ਵਿਚ ਸੋਨ ਤਗਮਾ ਅਤੇ 500 ਮੀਟਰ ਵਿਚ ਚਾਂਦੀ ਦਾ ਤਗਮਾ, ਹਰਕਮਲ ਸਿੰਘ ਨੇ (ਅੰਡਰ-14) 500 ਮੀਟਰ ਵਿਚ ਚਾਂਦੀ ਦਾ ਤਗਮਾ ਅਤੇ 2000 ਮੀਟਰ ਵਿਚ ਚਾਂਦੀ ਦਾ ਤਗਮਾ, ਰਬਜੋਤ ਕੌਰ ਨੇ (ਅੰਡਰ-11) 500 ਮੀਟਰ ਵਿਚ ਚਾਂਦੀ ਦਾ ਤਗਮਾ ਅਤੇ 1000 ਮੀਟਰ ਵਿਚ ਤਾਂਬੇ ਦਾ ਤਗਮਾ ਜਿੱਤਿਆ।
ਬਰਨਾਲਾ, 11 ਸਤੰਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ 70ਵੀਆਂ ਪੰਜਾਬ ਸਕੂਲ ਖੇਡਾਂ ਦੇ ਤਹਿਤ ਹੋਏ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਡਾ: ਸੰਦੀਪ ਕੁਮਾਰ ਲੱਠ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥੀ ਅਰਸ਼ਦੀਪ ਸਿੰਘ ਨੇ (ਅੰਡਰ-14) 500 ਮੀਟਰ ਵਿਚ ਸੋਨ ਤਗਮਾ ਅਤੇ 1000 ਮੀਟਰ ਵਿਚ ਸੋਨ ਤਗਮਾ, ਗੁਰਸੀਰਤ ਕੌਰ ਨੇ (ਅੰਡਰ-14) 500 ਮੀਟਰ ਵਿਚ ਸੋਨ ਤਗਮਾ, 1000 ਮੀਟਰ ਵਿਚ ਸੋਨ ਤਗਮਾ ਅਤੇ 1 ਲੈਪ ਰੇਸ ਵਿਚ ਸੋਨੇ ਦਾ ਤਗਮਾ, ਗੌਰਵਦੀਪ ਸਿੰਘ ਨੇ (ਅੰਡਰ-17) 500 ਮੀਟਰ ਵਿਚ ਸੋਨ ਤਗਮਾ, 3000 ਮੀਟਰ ਵਿਚ ਸੋਨ ਤਗਮਾ ਅਤੇ 1 ਲੈਪ ਰੇਸ ਵਿਚ ਸੋਨ ਤਗਮਾ, ਏਕਮਦੀਪ ਸਿੰਘ ਨੇ (ਅੰਡਰ-14) 1000 ਮੀਟਰ ਵਿਚ ਸੋਨ ਤਗਮਾ, 2000 ਮੀਟਰ ਵਿਚ ਸੋਨ ਤਗਮਾ ਅਤੇ 1 ਲੈਪ ਰੇਸ ਵਿਚ ਚਾਂਦੀ ਦਾ ਤਗਮਾ, ਹਰਉਦਮ ਸਿੰਘ ਨੇ 2000 ਮੀਟਰ ਵਿਚ ਸੋਨ ਤਗਮਾ ਅਤੇ 1000 ਮੀਟਰ ਵਿਚ ਤਾਂਬੇ ਦਾ ਤਗਮਾ, ਸੁਪਰੀਤ ਬਾਵਾ ਨੇ (ਅੰਡਰ-14) 1000 ਮੀਟਰ ਵਿਚ ਸੋਨ ਤਗਮਾ ਅਤੇ 500 ਮੀਟਰ ਵਿਚ ਚਾਂਦੀ ਦਾ ਤਗਮਾ, ਦੀਪਾਂਸ਼ੂ ਨੇ (ਅੰਡਰ-14) 500 ਮੀਟਰ ਵਿਚ ਸੋਨ ਤਗਮਾ, 1000 ਮੀਟਰ ਵਿਚ ਚਾਂਦੀ ਦਾ ਤਗਮਾ ਅਤੇ 2000 ਮੀਟਰ ਵਿਚ ਚਾਂਦੀ ਦਾ ਤਗਮਾ, ਮਨਜੌਧ ਸਿੰਘ ਨੇ (ਅੰਡਰ-14) 1 ਲੈਪ ਰੇਸ ਵਿਚ ਸੋਨ ਤਗਮਾ ਅਤੇ 500 ਮੀਟਰ ਵਿਚ ਚਾਂਦੀ ਦਾ ਤਗਮਾ, ਹਰਕਮਲ ਸਿੰਘ ਨੇ (ਅੰਡਰ-14) 500 ਮੀਟਰ ਵਿਚ ਚਾਂਦੀ ਦਾ ਤਗਮਾ ਅਤੇ 2000 ਮੀਟਰ ਵਿਚ ਚਾਂਦੀ ਦਾ ਤਗਮਾ, ਰਬਜੋਤ ਕੌਰ ਨੇ (ਅੰਡਰ-11) 500 ਮੀਟਰ ਵਿਚ ਚਾਂਦੀ ਦਾ ਤਗਮਾ ਅਤੇ 1000 ਮੀਟਰ ਵਿਚ ਤਾਂਬੇ ਦਾ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਮਹੰਤ ਰਣਪ੍ਰੀਤ ਸਿੰਘ, ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਕੋਚ ਮਨਵੀਰ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।