11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ਪਬਲਿਕ ਸਕੂਲ ਦੇ ਲੜਕੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ ਅੱਵਲ

ਧਨੌਲਾ, 10 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸਕੂਲ ਸਿੱਖਿਆ ਵਿਭਾਗ ਵਲੋਂ ਪੱਕਾ ਬਾਗ਼ ਧਨੌਲਾ ਵਿਖੇ ਕਰਵਾਏ ਗਏ ਲੜਕਿਆਂ ਦੇ ਜ਼ੋਨ ਪੱਧਰੀ ਸਕੂਲ ਖੇਡ ਮੁਕਾਬਲਿਆਂ ਵਿਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਬਰਨਾਲਾ ਦੀ ਅਥਲੈਟਿਕਸ ਅੰਡਰ 19 ਲੜਕਿਆਂ ਵਿਚ ਜਪਮ ਗਿੱਲ ਨੇ 100 ਮੀਟਰ ਪਹਿਲਾ ਸਥਾਨ ਅਤੇ 200 ਮੀਟਰ ਵਿਚ ਦੂਜਾ ਸਥਾਨ, 400 ਮੀਟਰ ਪਹਿਲਾ ਸਥਾਨ, ਜੋਬਨਪ੍ਰੀਤ ਸਿੰਘ ਨੇ 400 ਮੀਟਰ ਦੂਜਾ ਸਥਾਨ, ਹਰਜੋਤ ਸਿੰਘ ਨੇ ਹੈਮਰ ਥਰੋ ’ਚ ਪਹਿਲਾ ਸਥਾਨ, ਸ਼ਾਟ-ਪੁੱਟ ’ਚ ਦੂਜਾ ਸਥਾਨ, ਮਨਿੰਦਰ ਸਿੰਘ ਨੇ 100 ਮੀਟਰ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਵਰਗ ’ਚ ਨਮਨਦੀਪ ਸਿੰਘ ਨੇ 800 ਮੀਟਰ ਅਤੇ ਲੌਂਗ ਜੰਪ ਵਿਚ ਪਹਿਲਾ ਸਥਾਨ, ਕਰਨਜੋਤ ਸਿੰਘ ਨੇ 1500 ਮੀਟਰ ਵਿਚ ਪਹਿਲਾ ਸਥਾਨ, ਰਣਵੀਰ ਸਿੰਘ ਨੇ 400 ਮੀਟਰ ’ਚ ਤੀਜਾ ਸਥਾਨ, ਰੋਹਿਤ ਸ਼ਰਮਾ ਨੇ ਲੌਂਗ ਜੰਪ ’ਚ ਤੀਜਾ ਸਥਾਨ ਅਤੇ ਅਨਮੋਲਦੀਪ ਸਿੰਘ ਨੇ ਹੈਮਰ ਥਰੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 11-09-2026
ਧਨੌਲਾ, 10 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸਕੂਲ ਸਿੱਖਿਆ ਵਿਭਾਗ ਵਲੋਂ ਪੱਕਾ ਬਾਗ਼ ਧਨੌਲਾ ਵਿਖੇ ਕਰਵਾਏ ਗਏ ਲੜਕਿਆਂ ਦੇ ਜ਼ੋਨ ਪੱਧਰੀ ਸਕੂਲ ਖੇਡ ਮੁਕਾਬਲਿਆਂ ਵਿਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਬਰਨਾਲਾ ਦੀ ਅਥਲੈਟਿਕਸ ਅੰਡਰ 19 ਲੜਕਿਆਂ ਵਿਚ ਜਪਮ ਗਿੱਲ ਨੇ 100 ਮੀਟਰ ਪਹਿਲਾ ਸਥਾਨ ਅਤੇ 200 ਮੀਟਰ ਵਿਚ ਦੂਜਾ ਸਥਾਨ, 400 ਮੀਟਰ ਪਹਿਲਾ ਸਥਾਨ, ਜੋਬਨਪ੍ਰੀਤ ਸਿੰਘ ਨੇ 400 ਮੀਟਰ ਦੂਜਾ ਸਥਾਨ, ਹਰਜੋਤ ਸਿੰਘ ਨੇ ਹੈਮਰ ਥਰੋ ’ਚ ਪਹਿਲਾ ਸਥਾਨ, ਸ਼ਾਟ-ਪੁੱਟ ’ਚ ਦੂਜਾ ਸਥਾਨ, ਮਨਿੰਦਰ ਸਿੰਘ ਨੇ 100 ਮੀਟਰ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਵਰਗ ’ਚ ਨਮਨਦੀਪ ਸਿੰਘ ਨੇ 800 ਮੀਟਰ ਅਤੇ ਲੌਂਗ ਜੰਪ ਵਿਚ ਪਹਿਲਾ ਸਥਾਨ, ਕਰਨਜੋਤ ਸਿੰਘ ਨੇ 1500 ਮੀਟਰ ਵਿਚ ਪਹਿਲਾ ਸਥਾਨ, ਰਣਵੀਰ ਸਿੰਘ ਨੇ 400 ਮੀਟਰ ’ਚ ਤੀਜਾ ਸਥਾਨ, ਰੋਹਿਤ ਸ਼ਰਮਾ ਨੇ ਲੌਂਗ ਜੰਪ ’ਚ ਤੀਜਾ ਸਥਾਨ ਅਤੇ ਅਨਮੋਲਦੀਪ ਸਿੰਘ ਨੇ ਹੈਮਰ ਥਰੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾ, ਮੈਨੇਜਰ ਸੁਖਦੀਪ ਸਿੰਘ ਚੀਮਾ ਨੇ ਬੱਚਿਆਂ ਅਤੇ ਸਕੂਲ ਦੇ ਖੇਡ ਅਧਿਆਪਕ ਗੁਰਵੀਰ ਸਿੰਘ ਡੀ.ਪੀ ਅਤੇ ਕਰਨਦੀਪ ਡੀ.ਪੀ ਦੀ ਇਸ ਪ੍ਰਾਪਤੀ ’ਤੇ ਸਾਰਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਮੈਡਮ ਸਿਮਰਨ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਚੰਗੀ ਅਗਵਾਈ ਵਾਲੇ ਗੁਣ ਪੈਦਾ ਕਰਦੀਆਂ ਹਨ।
ਪਿਛਲੀ ਖ਼ਬਰ ਝੁੱਗੀ ਵਿਚ ਰਹਿੰਦੇ ਮਹਾਂਵੀਰ ਨੇ ਨੈਸ਼ਨਲ ਪੱਧਰੀ ਖੇਡਾਂ ’ਚ ਸੋਨ ਤਗਮਾ ਜਿੱਤਿਆ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਖਿਡਾਰੀ... ਅਗਲੀ ਖ਼ਬਰ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਕੰਮ ਕੀਤਾ- ਸ਼ੀਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।