ਧੂਰੀ ’ਚ ਅਦਾਕਾਰ ਰਾਣਾ ਰਣਬੀਰ ਦੀ ਅਗਵਾਈ ਹੇਠ 12 ਤੇ 13 ਸਤੰਬਰ ਨੂੰ ਹੋਵੇਗੀ ‘ਆਰਟ ਵਰਕਸ਼ਾਪ’
ਧੂਰੀ, 3 ਸਤੰਬਰ (ਲਖਵੀਰ ਸਿੰਘ ਧਾਂਦਰਾ) - ਲੋਕ ਮਨ ਦੀ ਆਗੂ ਅਮਨਦੀਪ ਕੌਰ ਨੇ ਦੱਸਿਆ ਕਿ ਉੱਘੇ ਕਲਾਕਾਰ, ਲੇਖਕ ਅਤੇ ਰੰਗਕਰਮੀ ਰਾਣਾ ਰਣਬੀਰ ਦੀ ਅਗਵਾਈ ਹੇਠ 12 ਅਤੇ 13 ਸਤੰਬਰ ਨੂੰ ‘ਆਰਟ ਵਰਕਸ਼ਾਪ’ ਧੂਰੀ ਵਿਖੇ ਕਰਵਾਈ ਜਾ ਰਹੀ ਹੈ। ਇਸ ਦੋ ਰੋਜ਼ਾ ਵਰਕਸ਼ਾਪ ’ਚ ਅਦਾਕਾਰੀ, ਲੇਖਣੀ ਅਤੇ ਜੀਵਨ ਜਾਂਚ ਨਾਲ ਸਬੰਧਤ ਹਾਂ-ਪੱਖੀ ਵੱਖ-ਵੱਖ ਪਹਿਲੂਆਂ ਬਾਰੇ ਸਿਖਲਾਈ ਦਿੱਤੀ ਜਾਵੇਗੀ ।
ਧੂਰੀ, 3 ਸਤੰਬਰ (ਲਖਵੀਰ ਸਿੰਘ ਧਾਂਦਰਾ) - ਲੋਕ ਮਨ ਦੀ ਆਗੂ ਅਮਨਦੀਪ ਕੌਰ ਨੇ ਦੱਸਿਆ ਕਿ ਉੱਘੇ ਕਲਾਕਾਰ, ਲੇਖਕ ਅਤੇ ਰੰਗਕਰਮੀ ਰਾਣਾ ਰਣਬੀਰ ਦੀ ਅਗਵਾਈ ਹੇਠ 12 ਅਤੇ 13 ਸਤੰਬਰ ਨੂੰ ‘ਆਰਟ ਵਰਕਸ਼ਾਪ’ ਧੂਰੀ ਵਿਖੇ ਕਰਵਾਈ ਜਾ ਰਹੀ ਹੈ। ਇਸ ਦੋ ਰੋਜ਼ਾ ਵਰਕਸ਼ਾਪ ’ਚ ਅਦਾਕਾਰੀ, ਲੇਖਣੀ ਅਤੇ ਜੀਵਨ ਜਾਂਚ ਨਾਲ ਸਬੰਧਤ ਹਾਂ-ਪੱਖੀ ਵੱਖ-ਵੱਖ ਪਹਿਲੂਆਂ ਬਾਰੇ ਸਿਖਲਾਈ ਦਿੱਤੀ ਜਾਵੇਗੀ । ਲੋਕ ਮਨ ਟੀਮ ਦੀ ਹੋਈ ਇਕ ਅਹਿਮ ਮੀਟਿੰਗ ’ਚ ਲਏ ਫੈਸਲੇ ਸੰਬੰਧੀ ਅਮਨਦੀਪ ਕੌਰ ਬਾਠ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਕਲਾ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਨੂੰ ਨਿਖਾਰਨ, ਰਚਨਾਤਮਕ ਸੋਚ ਨੂੰ ਵਿਕਸਤ ਕਰਨ ਅਤੇ ਜੀਵਨ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਇਹ ਵਰਕਸ਼ਾਪ 12 ਤੇ 13 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਸਨਾਤਨ ਧਰਮ ਸਭਾ ਧੂਰੀ ਪਿੰਡ ਵਿਖੇ ਕਰਵਾਈ ਜਾਵੇਗੀ । ਮੈਡਮ ਬਾਠ ਨੇ ਕਲਾ, ਸਾਹਿਤ ਅਤੇ ਰੰਗਮੰਚ ਨਾਲ ਜੁੜੇ ਨੌਜਵਾਨਾਂ, ਵਿਦਿਆਰਥੀਆਂ ਅਤੇ ਕਲਾ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਇਸ ਵਰਕਸ਼ਾਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਾਸਟਰ ਬਿਕਰਮਜੀਤ ਸਿੰਘ, ਕਰਨਦੀਪ ਸਿੰਘ ਚੈਰੀ, ਰਜਿੰਦਰ ਸਿੰਘ ਰਾਜੂ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।