01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਿਰਸਾ ਸਤਿਸੰਗ ਘਰ ਤੇ ਓਵਰਬ੍ਰਿਜ ਦੇ ਨੇੜੇ ਸਰਵਿਸ ਲਾਇਨ ’ਤੇ ਖੜ੍ਹਾ ਗੰਦਾ ਪਾਣੀ ਲੰਘਣ ਵਾਲੇ ਮੁਸਾਫਰਾਂ ਲਈ ਬਣਿਆ ਨਾਸੂਰ

ਧਨੌਲਾ, 31 ਅਗਸਤ (ਜਤਿੰਦਰ ਸਿੰਘ ਧਨੌਲਾ)-ਧਨੌਲਾ-ਬਰਨਾਲਾ ਮੁੱਖ ਮਾਰਗ ’ਤੇ ਸਤਿਸੰਗ ਘਰ ਦੇ ਨਜ਼ਦੀਕ ਬਣੇ ਸਰਵਿਸ ਲਾਇਨ ’ਤੇ ਖੜਾ ਢਾਈ-ਢਾਈ ਫੁੱਟ ਨਿਕਾਸੀ ਪਾਣੀ ਗੰਭੀਰ ਹਾਦਸਿਆਂ ਦਾ ਸਬੱਬ ਬਣ ਕੇ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਮਾਨਾਂ ਪਿੰਡੀ ਅਤੇ ਸੜਕ ਨਜ਼ਦੀਕ ਬਣੇ ਮੈਰਿਜ ਪੈਲੇਸਾਂ ਦਾ ਪਾਣੀ ਸੜਕ ਦੇ ਦੋਵੇਂ ਪਾਸੇ ਚਲ੍ਹੇ ਦੇ ਰੂਪ ਵਿਚ ਖੜ੍ਹਾ ਰਹਿੰਦਾ ਹੈ।

ਅਜੀਤ ਡੈਸਕ 01-09-2026
ਧਨੌਲਾ, 31 ਅਗਸਤ (ਜਤਿੰਦਰ ਸਿੰਘ ਧਨੌਲਾ)-ਧਨੌਲਾ-ਬਰਨਾਲਾ ਮੁੱਖ ਮਾਰਗ ’ਤੇ ਸਤਿਸੰਗ ਘਰ ਦੇ ਨਜ਼ਦੀਕ ਬਣੇ ਸਰਵਿਸ ਲਾਇਨ ’ਤੇ ਖੜਾ ਢਾਈ-ਢਾਈ ਫੁੱਟ ਨਿਕਾਸੀ ਪਾਣੀ ਗੰਭੀਰ ਹਾਦਸਿਆਂ ਦਾ ਸਬੱਬ ਬਣ ਕੇ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਮਾਨਾਂ ਪਿੰਡੀ ਅਤੇ ਸੜਕ ਨਜ਼ਦੀਕ ਬਣੇ ਮੈਰਿਜ ਪੈਲੇਸਾਂ ਦਾ ਪਾਣੀ ਸੜਕ ਦੇ ਦੋਵੇਂ ਪਾਸੇ ਚਲ੍ਹੇ ਦੇ ਰੂਪ ਵਿਚ ਖੜ੍ਹਾ ਰਹਿੰਦਾ ਹੈ। ਜਦ ਕਿ ਫਰਵਾਹੀ ਪਿੰਡ ਤੋਂ ਲਿਆ ਕੇ ਪਾਈਪਲਾਈਨ ਡਰੇਨ ਤੱਕ ਇਸੇ ਸੜਕ ਕਿਨਾਰੇ ਵਿਚੋਂ ਦੀ ਗੁਜ਼ਰਦੀ ਹੈ। ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਦੀ ਲਾਪਰਵਾਹੀ ਕਾਰਨ ਇਸ ਨਿਕਾਸੀ ਪਾਣੀ ਦਾ ਸਾਰਥਿਕ ਹੱਲ ਨਹੀਂ ਕੱਢਿਆ ਜਾ ਰਿਹਾ। ਵੱਡੇ-ਵੱਡੇ ਦਮਗੱਜੇ ਮਾਰਨ ਵਾਲੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਰੋਜ਼ਾਨਾ ਇਹ ਸੜਕ ਉੱਪਰੋਂ ਦੀ ਗੁਜ਼ਰਦੇ ਹਨ। ਪ੍ਰੰਤੂ ਹਰ ਵਾਰ ਮਗਰਮੱਛ ਦੇ ਅੱਥਰੂ ਵਹਾ ਕੇ ਚੱਲਦੇ ਬਣਦੇ ਹਨ। ਹੋਰ ਤਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਰ ਵਾਰ ਇਸੇ ਮਾਰਗ ਵਿਚੋਂ ਦੀ ਗੁਜ਼ਰਦੇ ਹਨ। ਪ੍ਰੰਤੂ ਪਤਾ ਨਹੀਂ ਕਿ ਇਸ ਮਸਲੇ ਲਈ ਇਹ ਲੋਕ ਗੰਭੀਰ ਕਿਉਂ ਨਹੀਂ ਹਨ। ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਡਿਪਟੀ ਕਮਿਸ਼ਨਰ ਖੁਦ ਮੌਕਾ ਦੇਖ ਕੇ ਇਸ ਪੇਚੀਦਾ ਮਸਲੇ ਦਾ ਹੱਲ ਦੱਸਣ ਤਾਂ ਕਿ ਇਸ ਸੜਕ ਦੇ ਨੇੜੇ ਖੜੇ ਗੰਦੇ ਪਾਣੀ ਦਾ ਸਾਰਥਿਕ ਹੱਲ ਕੀਤਾ ਜਾ ਸਕੇ।
ਪਿਛਲੀ ਖ਼ਬਰ ਪਰਮਿੰਦਰ ਸਿੰਘ ਢੀਂਡਸਾ, ਗੋਬਿੰਦ ਸਿੰਘ ਲੌਂਗੋਵਾਲ ਅਤੇ ਗਗਨਜੀਤ ਸਿੰਘ ਬਰਨਾਲਾ ਨੂੰ ਕੋਆਰਡੀਨੇਟਰ ਨਿਯੁਕਤ ਕਰਨ ’ਤੇ ਖ਼ੁਸ਼ੀ... ਅਗਲੀ ਖ਼ਬਰ ਆਰੀਆਭੱਟ ਕਾਲਜ ਵਿਖੇ ‘ਸੋਸ਼ਲ ਮੀਡੀਆ ਅਤੇ ਲੋਕਤੰਤਰ’ ਵਿਸ਼ੇ ਸੰਬੰਧੀ ਡਿਬੇਟ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।