30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਿੰਡ ਚੀਮਾ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ

ਟੱਲੇਵਾਲ, 29 ਅਗਸਤ (ਸੋਨੀ ਚੀਮਾ)-ਪੰਜਾਬ ਵਿਚ ਦਿਨੋ-ਦਿਨ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਵਿਗੜ ਰਹੇ ਸਮਾਜਿਕ ਹਾਲਤਾਂ ਬਾਰੇ ਪਿੰਡ ਚੀਮਾ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨਸ਼ੇ ਵਰਗੇ ਗੰਭੀਰ ਕੋਹੜ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮਾਜਿਕ ਲਾਮਬੰਦੀ ਅਤੇ ਸਾਂਝੇ ਯਤਨਾਂ ’ਤੇ ਜ਼ੋਰ ਦਿੱਤਾ।

ਅਜੀਤ ਡੈਸਕ 30-08-2026
ਟੱਲੇਵਾਲ, 29 ਅਗਸਤ (ਸੋਨੀ ਚੀਮਾ)-ਪੰਜਾਬ ਵਿਚ ਦਿਨੋ-ਦਿਨ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਵਿਗੜ ਰਹੇ ਸਮਾਜਿਕ ਹਾਲਤਾਂ ਬਾਰੇ ਪਿੰਡ ਚੀਮਾ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨਸ਼ੇ ਵਰਗੇ ਗੰਭੀਰ ਕੋਹੜ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮਾਜਿਕ ਲਾਮਬੰਦੀ ਅਤੇ ਸਾਂਝੇ ਯਤਨਾਂ ’ਤੇ ਜ਼ੋਰ ਦਿੱਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਦੀਪ ਮੁਸਾਹਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲ-ਦਲ ਵਿਚ ਬੁਰੀ ਤਰ੍ਹਾਂ ਧਸ ਚੁੱਕੀ ਹੈ। ਜਦੋਂ ਕੋਈ ਨੌਜਵਾਨ ਨਸ਼ੇ ਦੀ ਲਪਤ ਵਿਚ ਆਉਂਦਾ ਹੈ, ਤਾਂ ਉਹ ਮਾਂ ਦੀ ਨੀਂਦ, ਬਾਪ ਦੀ ਕਮਾਈ, ਪਰਿਵਾਰ ਦੀ ਰੋਟੀ ਅਤੇ ਭੈਣ-ਭਰਾਵਾਂ ਦਾ ਭਰੋਸਾ ਖਾ ਜਾਂਦਾ ਹੈ। ਉਨ੍ਹਾਂ ਇਸ ਸਭ ਲਈ ਸੂਬੇ ਦੇ ਨਾਕਾਮ ਰਾਜ ਪ੍ਰਬੰਧ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਬਹੁਤ ਚਿੰਤਾ ਜ਼ਾਹਰ ਕੀਤੀ ਕਿ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਸਕੂਲਾਂ ਵਿਚ ਸੱਤਵੀਂ-ਅੱਠਵੀਂ ਜਮਾਤ ਦੇ ਬੱਚੇ ਵੀ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦਾ ਵੀ ਵੱਡੀ ਪੱਧਰ ’ਤੇ ਇਸ ਦਲ-ਦਲ ਵਿਚ ਜਾਣਾ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਸਮਾਜ ਸੇਵੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿਚੋਂ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਕਲੱਬਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਸਮੇਂ-ਸਮੇਂ ਪਿੰਡ ਪੱਧਰ ’ਤੇ ਅਜਿਹੇ ਸੈਮੀਨਾਰ ਕਰਾਉਣੇ ਚਾਹੀਦੇ ਹਨ, ਪੀੜ੍ਹਤ ਨੌਜਵਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਨਸ਼ੇ ਵੇਚਣ ਵਾਲਿਆ ਨਾਲ ਸਖਤੀ ਨਾਲ ਪੇਸ਼ ਆੳੇੁਣਾ ਚਾਹੀਦਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਪਾਲ ਸਿੰਘ ਚੀਮਾ ਨੇ ਸੁਝਾਅ ਦਿੱਤਾ ਕਿ ਪਿੰਡਾਂ ਦੀਆਂ ਕਲੱਬਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਆਪਣੇ ਫੰਡਾਂ ਦੀ ਵਰਤੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮਾਂ ਅਤੇ ਪ੍ਰੋਗਰਾਮਾਂ ਲਈ ਕਰਨੀ ਚਾਹੀਦੀ ਹੈ। ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਚਾਇਤ ਵਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਮੁਫ਼ਤ ਡਾਕਟਰੀ ਇਲਾਜ ਵੀ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾ ਸਕੇ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰਪਾਲ, ਜਨਰਲ ਸਕੱਤਰ ਸੁਖਵਿੰਦਰ ਠੀਕਰੀਵਾਲਾ, ਜਗਮੀਤ ਸਿੰਘ, ਜਗਦੇਵ ਸਿੰਘ (ਇਕਾਈ ਪ੍ਰਧਾਨ ਬੀਕੇਯੂ ਡਕੌਂਦਾ ਧਨੇਰ), ਮਲਕੀਤ ਸਿੰਘ, ਅਵਤਾਰ ਖਾਲਸਾ, ਮੇਜਰ ਸਿੰਘ ਭੰਗੂ, ਗੁਰਮੀਤ ਸਿੰਘ, ਡਾ: ਦਰਸ਼ਨ ਕੁਮਾਰ ਚੀਮਾ, ਇੰਦਰਜੀਤ ਸ਼ਰਮਾ, ਪ੍ਰੇਮ ਕੁਮਾਰ (ਪ੍ਰਧਾਨ ਦੋਧੀ ਯੂਨੀਅਨ), ਸੈਂਬਰ ਸਿੰਘ, ਅਵਤਾਰ ਸਿੰਘ ਚੀਮਾ, ਜਸਵਿੰਦਰ ਸਿੰਘ ਚੰਡੀਗੜ੍ਹੀਆਂ, ਗੁਰਪ੍ਰੀਤ ਸਿੰਘ ਕਾਲਾ, ਰਲਦੂ ਸਿੰਘ, ਮਿਸਤਰੀ ਦਰਸ਼ਨ ਸਿੰਘ, ਜਗਦੀਪ ਸਿੰਘ, ਗੁਰੀ ਅਤੇ ਲਖਵਿੰਦਰ ਸਿੰਘ ਪਟਵਾਰੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰਾਂ ਤੋਂ ਅਸੀਂ ਆਪਣਾ ਹੱਕ ਆਪਣਾ ਅਧਿਕਾਰ ਮੰਗਦੇ ਹਾਂ-ਗੁਰਪ੍ਰੀਤ ਸਿੰਘ ਝੱਬਰ ਅਗਲੀ ਖ਼ਬਰ ਅੱਖਾਂ ਦੇ ਕੈਂਪ ਦੌਰਾਨ 243 ਲੋੜਵੰਦਾਂ ਦੀਆਂ ਅੱਖਾਂ ਦਾ ਚੈੱਕਅਪ ਕਰ ਕੇ ਦਵਾਈ ਮੁਫ਼ਤ ਅਤੇ 47 ਦੇ ਲੈਂਜ਼ ਪਾਏ ਗਏ-ਮਨੀਸ਼ ਕੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।