ਪੁਰਾਣੇ ਬਾਜ਼ਾਰ ਵਿਚ ਇੱਕ ਘਰ ’ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ
ਬਰਨਾਲਾ, 28 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਪੁਰਾਣਾ ਬਾਜ਼ਾਰ ਵਿਚ ਗੁਰਦੁਆਰਾ ਕਲਗ਼ੀਧਰ ਸਾਹਿਬ ਦੇ ਸਾਹਮਣੇ ਭੀੜ ਭਰੇ ਇਲਾਕੇ ’ਚ ਇੱਕ ਘਰੋਂ ਵਿਚੋਂ ਦਿਨ ਦਿਹਾੜੇ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਹੋ ਗਈ ਹੈ। ਘਰ ਦੇ ਮਾਲਕ ਜਸਵੀਰ ਸਿੰਘ ਕਾਕਾ ਪੇਂਟਰ ਨੇ ਦੱਸਿਆ ਕਿ ਬੀਤੀ ਕੱਲ੍ਹ ਉਹ ਤੇ ਉਸ ਦੀ ਪਤਨੀ ਘਰੋਂ ਬਾਹਰ ਗਏ ਹੋਏ ਸਨ ਅਤੇ ਬੇਟਾ ਵੀ ਪੜ੍ਹਨ ਲਈ ਗਿਆ ਹੋਇਆ ਸੀ।
ਅਜੀਤ ਡੈਸਕ
29-08-2026