26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਨੂੰ ਮਜ਼ਬੂਤ ਕੀਤਾ ਜਾਵੇਗਾ-ਰਣਦੀਪ ਸਿੰਘ ਢਿੱਲੋਂ

ਸ਼ਹਿਣਾ, 25 ਅਗਸਤ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਪਿਛਲੇ ਸਮੇਂ ਤੋ ਹੀ ਮਜਬੂਤੀ ਨਾਲ ਕੰਮ ਕਰਦਾ ਆ ਰਿਹਾ ਹੈ, ਹੁਣ ਤੱਕ ਬਣੇ ਯੂਥ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਇਸ ਦਾ ਵਿਸਥਾਰ ਸਮੇਂ-ਸਮੇਂ ’ਤੇ ਕੀਤਾ। ਜਿਸ ਸਦਕਾ ਮਾਲਵੇ ਵਿਚ ਸ਼੍ਰੋਮਣੀ ਯੂਥ ਅਕਾਲੀ ਦਲ ਦੀ ਵੱਡੀ ਟੀਮ ਤਿਆਰ ਬਰ ਤਿਆਰ ਹੈ।

ਅਜੀਤ ਡੈਸਕ 26-08-2026
ਸ਼ਹਿਣਾ, 25 ਅਗਸਤ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਪਿਛਲੇ ਸਮੇਂ ਤੋ ਹੀ ਮਜਬੂਤੀ ਨਾਲ ਕੰਮ ਕਰਦਾ ਆ ਰਿਹਾ ਹੈ, ਹੁਣ ਤੱਕ ਬਣੇ ਯੂਥ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਇਸ ਦਾ ਵਿਸਥਾਰ ਸਮੇਂ-ਸਮੇਂ ’ਤੇ ਕੀਤਾ। ਜਿਸ ਸਦਕਾ ਮਾਲਵੇ ਵਿਚ ਸ਼੍ਰੋਮਣੀ ਯੂਥ ਅਕਾਲੀ ਦਲ ਦੀ ਵੱਡੀ ਟੀਮ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਆਗੂ ਕਿਸੇ ਸਮੇਂ ਦੌਰਾਨ ਸੱਤਾਧਾਰੀ ਪਾਰਟੀ ਵਲੋਂ ਲਾਏ ਝੂਠੇ ਲਾਰਿਆਂ ਬੇਰੁਜਗਾਰੀ ਖਤਮ ਕਰਨਾ, ਨਸ਼ਿਆਂ ਨੂੰ ਖਤਮ ਕਰਨਾ ਅਤੇ ਹੋਰ ਅਜਿਹੀਆਂ ਅਲਾਮਤਾਂ ਸਨ। ਜਿਸ ਸਦਕਾ ਨੌਜਵਾਨ ਵਰਗ ਆਮ ਆਦਮੀ ਪਾਰਟੀ ਨੇ ਗੁੰਮਰਾਹ ਕੀਤਾ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਇਸ ਤੋਂ ਵੱਧ ਕਿਤੇ ਨੌਕਰੀਆਂ ਦਿੱਤੀਆਂ ਗਈਆਂ। ਕਬੱਡੀ ਦੇ ਵਰਲਡ ਕੱਪ ਅਤੇ ਹੋਰ ਖੇਡਾਂ ਨੂੰ ਉਤਸਾਹਿਤ ਕਰਨ ਲਈ ਜੋ ਕੰਮ ਹੋਏ, ਉਨ੍ਹਾਂ ਬਾਰੇ ਵਿਆਖਿਆ ਕਰਨ ਦੀ ਲੋੜ ਨਹੀ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਹ ਸਮਾਂ ਦੂਰ ਨਹੀ, ਜਦ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਨਾਉਣ ਲਈ ਇਕ ਵੱਡੀ ਧਿਰ ਬਣ ਕੇ ਖੜੇਗਾ। ਉਨ੍ਹਾਂ ਕਿਹਾ ਕਿ ਛੇਤੀ ਪਿੰਡਾਂ ਵਿਚ ਜੱਥੇਬੰਦਕ ਢਾਂਚਾ ਕਾਇਮ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਅਤੇ ਸਾਉਣੀ ਦੀ ਫ਼ਸਲ ਤੋਂ ਪਹਿਲਾਂ ਜ਼ਿਲੇ੍ਹ ਵਿਚ ਯੂਥ ਵਿੰਗ ਦੀ ਇਕ ਵੱਡੀ ਟੀਮ ਬਣ ਕੇ ਤਿਆਰ ਖੜ੍ਹੀ ਹੋਵੇਗੀ।
ਪਿਛਲੀ ਖ਼ਬਰ ਸਰਪੰਚ ਕੁਲਦੀਪ ਸਿੰਘ ਕੀਪਾ ਭੋਤਨਾ ਨੂੰ ਸਦਮਾ, ਫੁੱਫੜ ਦਾ ਦਿਹਾਂਤ ਅਗਲੀ ਖ਼ਬਰ ਸਾਨੂੰ ਡੇਰਾਵਾਦ, ਪਖੰਡਵਾਦ, ਪਤਿਤਪੁਣੇ ਨੂੰ ਤਿਆਗ ਕੇ ਗੁਰਸਿੱਖੀ ਨਾਲ ਜੁੜਨਾ ਚਾਹੀਦਾ-ਜਥੇਦਾਰ ਕੁਲਦੀਪ ਸਿੰਘ ਗੜਗੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।