26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੋਲਟਰੀ ਫਾਰਮ ਬੰਦ ਕਰਵਾਉਣ ਲਈ ਕਿਸਾਨਾਂ, ਮਜ਼ਦੂਰਾਂ ਦਾ ਵਫ਼ਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ

ਟੱਲੇਵਾਲ , 25 ਅਗਸਤ (ਸੋਨੀ ਚੀਮਾ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ ਅਤੇ ਕੈਰੇ ਨਜ਼ਦੀਕ ਬਿਲਕੁਲ ਰਿਹਾਇਸ਼ੀ ਖੇਤਰ ਵਿਚ ਇਕ ਬੰਦ ਪਿਆ ਪੋਲਟਰੀ ਫਾਰਮ ਮੁੜ ਚਲਾਉਣ ਖਿਲਾਫ ਕਿਸਾਨਾਂ, ਮਜ਼ਦੂਰਾਂ ਦਾ ਵਫਦ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ, ਐੱਸ. ਐੱਸ.

ਅਜੀਤ ਡੈਸਕ 26-08-2026
ਟੱਲੇਵਾਲ , 25 ਅਗਸਤ (ਸੋਨੀ ਚੀਮਾ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ ਅਤੇ ਕੈਰੇ ਨਜ਼ਦੀਕ ਬਿਲਕੁਲ ਰਿਹਾਇਸ਼ੀ ਖੇਤਰ ਵਿਚ ਇਕ ਬੰਦ ਪਿਆ ਪੋਲਟਰੀ ਫਾਰਮ ਮੁੜ ਚਲਾਉਣ ਖਿਲਾਫ ਕਿਸਾਨਾਂ, ਮਜ਼ਦੂਰਾਂ ਦਾ ਵਫਦ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ, ਐੱਸ.ਐੱਸ.ਪੀ ਬਰਨਾਲਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮਿਲਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸਾਨਾਂ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਸੱਤਾ ਧਿਰ ਨਾਲ ਸਬੰਧਿਤ ਕੁੱਝ ਲੋਕ ਸ਼ਰੇ੍ਹਆਮ ਇਕ ਨਾਜਾਇਜ਼ ਪੋਲਟਰੀ ਫਾਰਮ ਚਲਾ ਰਹੇ ਹਨ। ਪੋਲਟਰੀ ਫਾਰਮ ਅੱਗੇ ਇਲਾਕਾ ਨਿਵਾਸੀਆਂ ਵਲੋਂ ਸ਼ੁਰੂ ਕੀਤਾ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਇਲਾਕੇ ਦੇ ਲੋਕਾਂ ਦਾ ਇਤਰਾਜ਼ ਹੈ ਕਿ ਰਿਹਾਇਸ਼ੀ ਖੇਤਰ ਵਿਚ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਪੋਲਟਰੀ ਫਾਰਮ ਸੂਬੇ ਦੀ ਸੱਤਾ ਧਿਰ ਦੇ ਕੁੱਝ ਆਗੂਆਂ ਵਲੋਂ ਧੱਕੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਣ ਤੋਂ ਬਾਅਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਸੀਨੀਅਰ ਆਗੂ ਗੁਰਜੰਟ ਸਿੰਘ ਧੌਲਾ, ਜ਼ਿਲ੍ਹਾ ਵਿੱਤ ਸਕੱਤਰ ਦਲਜੀਤ ਸਿੰਘ ਪੱਤੀ, ਕਮਲਜੀਤ ਸਿੰਘ ਨਾਈਵਾਲਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਬੁਰਜ਼ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਪ੍ਰੀਤਮ ਸਿੰਘ ਜੋਧਪੁਰ, ਹਰਜਿੰਦਰ ਸਿੰਘ ਚੀਮਾ, ਕਾਕਾ ਸਿੰਘ ਕਾਮਰੇਡ, ਗੁਰਪ੍ਰੀਤ ਰਾਏਸਰ , ਰਾਜਵਿੰਦਰ ਸਿੰਘ, ਬਹਾਦਰ ਸਿੰਘ, ਬਚਿੱਤਰ ਸਿੰਘ ਨਾਈਵਾਲਾ, ਬੱਗਾ ਸਿੰਘ ਨਾਈਵਾਲਾ, ਜਰਨੈਲ ਨਾਈਵਾਲਾ ਆਦਿ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਵਿਚ ਹੋਣ ਕਾਰਨ ਇਸ ਪੋਲਟਰੀ ਫਾਰਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਸਾਲ ਪਹਿਲਾਂ ਬੰਦ ਕਰਵਾ ਦਿੱਤਾ ਸੀ। ਪਰ ਇਸ ਬੰਦ ਪਏ ਪੋਲਟਰੀ ਫਾਰਮ ਨੂੰ ਆਮ ਆਦਮੀ ਪਾਰਟੀ ਦੇ ਕੁੱਝ ਆਗੂਆਂ ਵਲੋਂ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਇਲਾਕੇ ਦੇ ਲੋਕ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਨੂੰ ਚਾਹੀਦਾ ਸੀ ਕਿ ਲੋਕਾਂ ਦੇ ਨਾਲ ਨਾਲ ਖੜ੍ਹੇ ਹੁੰਦੀ ਪਰ ਸਰਕਾਰ ਉਲਟਾ ਪੋਲਟਰੀ ਫਾਰਮ ਨੂੰ ਧੱਕੇ ਨਾਲ ਚਲਾਉਣ ਵਾਲੇ ਵਿਅਕਤੀਆਂ ਦਾ ਸਾਥ ਦੇ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੋਲਟਰੀ ਫਾਰਮ ਦਾ ਮਾਮਲਾ ਹੱਲ ਨਾ ਕੀਤਾ ਤਾਂ ਪੋਲਟਰੀ ਫਾਰਮ ਚਲਾਉਣ ਲਈ ਸਰਕਾਰ ਉੱਪਰ ਦਬਾਅ ਬਣਾ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗੈਰ ਕਾਨੂੰਨੀ ਪੋਲਟਰੀ ਫਾਰਮ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਹੈ ਕਿ ਭਲਕੇ ਤੋਂ ਹਰ ਰੋਜ ਕਿਸਾਨਾਂ ਦਾ ਇਕ ਜਥਾ ਪੋਲਟਰੀ ਫਾਰਮ ਅੱਗੇ ਭੁੱਖ ਹੜਤਾਲ ਉੱਪਰ ਬੈਠਿਆ ਕਰੇਗਾ ਅਤੇ ਇਹ ਭੁੱਖ ਹੜਤਾਲ ਤਦ ਤੱਕ ਜਾਰੀ ਰਹੇਗੀ ਜਦੋਂ ਤੱਕ ਪੋਲਟਰੀ ਫਾਰਮ ਨੂੰ ਮੁਕੰਮਲ ਤੌਰ ’ਤੇ ਬੰਦ ਨਹੀਂ ਕੀਤਾ ਜਾਵੇਗਾ।
ਪਿਛਲੀ ਖ਼ਬਰ ਜਥੇਦਾਰ ਬਾਬਾ ਜਗਜੀਤ ਸਿੰਘ ਲਾਡੀ ਜੀ ਦੀ ਅੰਤਿਮ ਅਰਦਾਸ (ਦਸਹਿਰੇ) ਮੌਕੇ ਸੰਗਤਾਂ ਦਾ ਉਮੜਿਆ ਜਨ ਸੈਲਾਬ ਅਗਲੀ ਖ਼ਬਰ ਮਨਿਸਟੀਰੀਅਲ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਦੌਰਾਨ ਦਫ਼ਤਰਾਂ ਵਿੱਚ ਸੁੰਨਸਾਨ ਪੱਸਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।