ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਭਦੌੜ ’ਚ ਦਿਹਾਤੀ ਅਤੇ ਸ਼ਹਿਰੀ ਸਰਕਲਾਂ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ
ਤਪਾ ਮੰਡੀ, 24 ਅਗਸਤ (ਵਿਜੇ ਸ਼ਰਮਾ)-ਵਿਧਾਨ ਸਭਾ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੀਆਂ ਵੱਖੋ ਵੱਖ ਸਰਕਲਾਂ ਦੀਆਂ ਨਿਯੁਕਤੀਆਂ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਭਦੌੜ ਦੇ ਇੰਚਾਰਜ ਦੀ ਅਗਵਾਈ ਹੇਠ ਕੀਤੀਆਂ ਗਈਆਂ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤ ਹੋ ਸਕੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਭਦੌੜ ਦੇ ਇੰਚਾਰਜ ਵਲੋਂ ਪਾਰਟੀ ਵਿੱਚ ਵਧੀਆ ਕੰਮ ਕਰਨ ਵਾਲੇ ਵਰਕਰਾਂ ਨੂੰ ਜਿੰਮੇਵਾਰੀਆਂ ਦੇ ਕੇ ਨਿਵਾਜਿਆ ਹੈ।
ਸ
ਸਿਵਲ ਹਸਪਤਾਲ ਵਿਖੇ ਨਿਰਭੈ ਸਿੰਘ ਨੂੰ ਮੁੱਢਲੀ ਸਹਾਇਤਾ ਦਿੰਦੀ ਹੋਈ ਡਾਕਟਰੀ ਟੀਮ। ਤਸਵੀਰ : ਰਿੰਪੀ ਸਟੂਡੀਓ
25-08-2026
ਤਪਾ ਮੰਡੀ, 24 ਅਗਸਤ (ਵਿਜੇ ਸ਼ਰਮਾ)-ਵਿਧਾਨ ਸਭਾ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੀਆਂ ਵੱਖੋ ਵੱਖ ਸਰਕਲਾਂ ਦੀਆਂ ਨਿਯੁਕਤੀਆਂ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਭਦੌੜ ਦੇ ਇੰਚਾਰਜ ਦੀ ਅਗਵਾਈ ਹੇਠ ਕੀਤੀਆਂ ਗਈਆਂ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤ ਹੋ ਸਕੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਭਦੌੜ ਦੇ ਇੰਚਾਰਜ ਵਲੋਂ ਪਾਰਟੀ ਵਿੱਚ ਵਧੀਆ ਕੰਮ ਕਰਨ ਵਾਲੇ ਵਰਕਰਾਂ ਨੂੰ ਜਿੰਮੇਵਾਰੀਆਂ ਦੇ ਕੇ ਨਿਵਾਜਿਆ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਸਰਕਲ ਤਪਾ ਦਿਹਾਤੀ ਲਈ ਜਰਨੈਲ ਸਿੰਘ ਨੂੰ ਐੱਸ.ਸੀ. ਵਿੰਗ ਦਾ ਪ੍ਰਧਾਨ ਅਤੇ ਚਰਨਜੀਤ ਸਿੰਘ ਪੁਰਬਾ ਨੂੰ ਬੀ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਬਲਤੇਜ ਸਿੰਘ ਬੋਘਾ ਨੂੰ ਯੂਥ ਵਿੰਗ ਦਾ ਪ੍ਰਧਾਨ ਅਤੇ ਪਰਮਜੀਤ ਕੌਰ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸਰਕਲ ਤਪਾ ਸ਼ਹਿਰੀ ਵਿਚ ਵਿਨੋਦ ਕੁਮਾਰ ਕਾਲਾ ਨੂੰ ਐੱਸ.ਸੀ. ਵਿੰਗ ਦਾ ਪ੍ਰਧਾਨ, ਰਜਿੰਦਰ ਸਿੰਘ ਨੂੰ ਬੀ.ਸੀ ਵਿੰਗ ਦਾ ਪ੍ਰਧਾਨ, ਪੁਸ਼ਪਾ ਦੇਵੀ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਅਤੇ ਅਲੋਕ ਮਿੱਤਲ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਕਲ ਭਦੌੜ ਸ਼ਹਿਰੀ ਵਿਚ ਰਜਿੰਦਰ ਸਿੰਘ ਸੇਖੋ ਸਰਕਲ ਪ੍ਰਧਾਨ ਬੀ.ਸੀ ਵਿੰਗ, ਪ੍ਰਕਾਸ਼ ਸਿੰਘ ਨੂੰ ਐੱਸ.ਸੀ. ਵਿੰਗ ਦਾ ਪ੍ਰਧਾਨ, ਅਰੁਣ ਕੁਮਾਰ ਸਿੰਗਲਾ ਨੂੰ ਵਪਾਰ ਵਿੰਗ ਦਾ ਪ੍ਰਧਾਨ, ਗਿਆਨ ਕੌਰ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਅਤੇ ਗੁਰਦੀਪ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਕਲ ਭਦੌੜ ਦਿਹਾਤੀ ਵਿਚ ਗੁਰਸੇਵਕ ਸਿੰਘ ਨੂੰ ਬੀ.ਸੀ ਵਿੰਗ ਦਾ ਪ੍ਰਧਾਨ, ਲੱਖਾ ਸਿੰਘ ਨੂੰ ਐੱਸ.ਸੀ. ਵਿੰਗ ਦਾ ਪ੍ਰਧਾਨ, ਕਰਮਜੀਤ ਕੌਰ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਅਤੇ ਹਰਵਿੰਦਰ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਕਲ ਰੂੜੇਕੇ ਕਲਾਂ ਵਿਚ ਚਰਨਜੀਤ ਸਿੰਘ ਨੂੰ ਬੀ.ਸੀ ਵਿੰਗ ਦਾ ਪ੍ਰਧਾਨ, ਨਿਰਮਲ ਸਿੰਘ ਮੈਂਬਰ ਬਲਾਕ ਸੰਮਤੀ ਨੂੰ ਐੱਸ.ਸੀ. ਵਿੰਗ ਦਾ ਪ੍ਰਧਾਨ, ਗੁਰਪ੍ਰੀਤ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਅਤੇ ਸੁਖਪਾਲ ਕੌਰ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਰਕਲ ਕਾਲੇਕੇ ਵਿਚ ਗੁਰਜੀਤ ਸਿੰਘ ਨੂੰ ਐੱਸ.ਸੀ. ਵਿੰਗ ਦਾ ਪ੍ਰਧਾਨ, ਸਤਨਾਮ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ, ਸੁਖਦੀਪ ਕੌਰ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਅਤੇ ਪਲਵਿੰਦਰ ਸਿੰਘ ਨੂੰ ਬੀ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਰਕਲ ਸ਼ਹਿਣਾ ਵਿਚ ਸਾਧੂ ਸਿੰਘ ਨੂੰ ਇਸ ਐੱਸ.ਸੀ. ਵਿੰਗ ਦਾ ਪ੍ਰਧਾਨ, ਰਣਜੀਤ ਸਿੰਘ ਨੂੰ ਬੀ.ਸੀ ਵਿੰਗ ਦਾ ਪ੍ਰਧਾਨ, ਰਣਜੀਤ ਕੌਰ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਅਤੇ ਦਲਜੀਤ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਰਕਲ ਸਹਿਣਾ ਸ਼ਹਿਰੀ ਕਮਲ ਸਿੰਘ ਨੂੰ ਐੱਸ.ਸੀ ਵਿੰਗ ਦਾ ਪ੍ਰਧਾਨ, ਸਤਨਾਮ ਸਿੰਘ ਨੂੰ ਬੀ.ਸੀ ਵਿੰਗ ਦਾ ਪ੍ਰਧਾਨ, ਗਗਨਦੀਪ ਕੌਰ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਅਤੇ ਮੋਹਣ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤ ਹੋਵੇਗਾ ਅਤੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।