ਫ਼ਤਿਹ ਗਰੁੱਪ ਵਿਖੇ ਕਰਵਾਇਆ ‘ਵਿਰਸਾ ਪੰਜਾਬਣਾਂ ਦਾ’ ਸਮਾਗਮ
ਤਪਾ ਮੰਡੀ, 23 ਅਗਸਤ (ਵਿਜੇ ਸ਼ਰਮਾ)-ਪੰਜਾਬੀ ਲੋਕ-ਵਿਰਸੇ, ਸਭਿਆਚਾਰਕ ਪਰੰਪਰਾਵਾਂ ਅਤੇ ਪੰਜਾਬਣਾਂ ਦੀਆਂ ਰਵਾਇਤੀ ਰੀਤਾਂ ਨੂੰ ਸਮਰਪਿਤ ‘ਵਿਰਸਾ ਪੰਜਾਬਣਾਂ ਦਾ’ ਸਮਾਗਮ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਪੀਂਘਾਂ, ਫੁਲਕਾਰੀਆਂ, ਰਵਾਇਤੀ ਪਹਿਰਾਵਿਆਂ, ਲੋਕ-ਕਲਾਵਾਂ ਅਤੇ ਸਭਿਆਚਾਰਕ ਪੇਸ਼ਕਾਰੀਆਂ ਨੇ ਪੰਜਾਬੀ ਵਿਰਸੇ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ।
ਸ
ਸੋਮਵਾਰ, 24 ਅਗਸਤ, 2026
24-08-2026
ਤਪਾ ਮੰਡੀ, 23 ਅਗਸਤ (ਵਿਜੇ ਸ਼ਰਮਾ)-ਪੰਜਾਬੀ ਲੋਕ-ਵਿਰਸੇ, ਸਭਿਆਚਾਰਕ ਪਰੰਪਰਾਵਾਂ ਅਤੇ ਪੰਜਾਬਣਾਂ ਦੀਆਂ ਰਵਾਇਤੀ ਰੀਤਾਂ ਨੂੰ ਸਮਰਪਿਤ ‘ਵਿਰਸਾ ਪੰਜਾਬਣਾਂ ਦਾ’ ਸਮਾਗਮ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਪੀਂਘਾਂ, ਫੁਲਕਾਰੀਆਂ, ਰਵਾਇਤੀ ਪਹਿਰਾਵਿਆਂ, ਲੋਕ-ਕਲਾਵਾਂ ਅਤੇ ਸਭਿਆਚਾਰਕ ਪੇਸ਼ਕਾਰੀਆਂ ਨੇ ਪੰਜਾਬੀ ਵਿਰਸੇ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਮੁੱਖ ਮਹਿਮਾਨ ਡਾ: ਨਵਦੀਪ ਕੌਰ, ਚੇਅਰਪਰਸਨ ਅਤੇ ਮੁਖੀ, ਥੀਏਟਰ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਵਿਦਿਆਰਥਣਾਂ ਵਲੋਂ ਪੰਜਾਬੀ ਅੰਦਾਜ਼ ਵਿਚ ਸਵਾਗਤ ਕੀਤਾ ਗਿਆ। ਵਿਦਿਆਰਥਣਾਂ ਨੇ ਫੁਲਕਾਰੀ ਤਾਣ ਕੇ ਉਨ੍ਹਾਂ ਨੂੰ ਪੰਡਾਲ ਤੱਕ ਲਿਆਂਦਾ। ਡਾ: ਨਵਦੀਪ ਕੌਰ ਨੇ ਪੀਂਘਾਂ ਦਾ ਅਨੰਦ ਵੀ ਮਾਣਿਆ ਅਤੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਮਿੱਟੀ, ਬੋਲੀ ਅਤੇ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ। ਇਸ ਮੌਕੇ ਡਾ: ਤੇਜਿੰਦਰ ਸਿੰਘ ਗਿੱਲ, ਪ੍ਰਿੰਸੀਪਲ ਭੁਪਿੰਦਰ ਸਿੰਘ ਮਾਨ, ਪ੍ਰਸਿੱਧ ਗਾਇਕ ਜੱਸੀ ਖ਼ਾਨ ਅਤੇ ਲੈਕਚਰਾਰ ਰੀਨਾ ਨੇ ਵੀ ਸ਼ਿਰਕਤ ਕੀਤੀ। ਪੰਜਾਬੀ ਵਿਭਾਗ ਵਲੋਂ ਵਿਰਾਸਤੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਦਰੀਆਂ, ਪੱਖੀਆਂ, ਨਾਲੇ, ਟੋਕਰੀਆਂ ਅਤੇ ਹੋਰ ਪੁਰਾਤਨ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਕਵਾਨ ਵੀ ਪੇਸ਼ ਕੀਤੇ। ਫ਼ਤਿਹ ਗਰੁੱਪ ਦੇ ਚੇਅਰਮੈਨ ਸ: ਐਸ.ਐਸ. ਚੱਠਾ ਨੇ ਪੰਜਾਬੀ ਵਿਰਸੇ ਨੂੰ ਸਾਂਝੀ ਧਰੋਹਰ ਦੱਸਦਿਆਂ ਅਜਿਹੇ ਉਪਰਾਲਿਆਂ ਦੀ ਲੋੜ ’ਤੇ ਜ਼ੋਰ ਦਿੱਤਾ। ਅੰਤ ਵਿਚ ਡਾ: ਨਵਦੀਪ ਕੌਰ ਅਤੇ ਹੋਰ ਮਹਿਮਾਨਾਂ ਨੂੰ ਫੁਲਕਾਰੀ ਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਐਮ.ਡੀ. ਮਨਜੀਤ ਕੌਰ ਚੱਠਾ, ਡਾ: ਜਗਵਿੰਦਰ ਸਿੰਘ ਸਿੱਧੂ, ਪ੍ਰੋ: ਹਰਪ੍ਰੀਤ ਸ਼ਰਮਾ ਸਮੇਤ ਸਮੁੱਚੇ ਸਟਾਫ਼ ਅਤੇ ਕਮੇਟੀਆਂ ਦਾ ਸਹਿਯੋਗ ਰਿਹਾ।