ਡੇਰਾ ਸਿਰਸਾ ਸਤਿਸੰਗ ਘਰ ਅਤੇ ਓਵਰਬ੍ਰਿਜ ਦੇ ਨਜ਼ਦੀਕ ਸੜਕ ’ਤੇ ਖੜ੍ਹਾ ਪਾਣੀ ਅਧਿਕਾਰੀਆਂ ਨੂੰ ਚਿੜਾ ਰਿਹਾ ਮੂੰਹ
ਧਨੌਲਾ, 23 ਅਗਸਤ (ਜਤਿੰਦਰ ਸਿੰਘ ਧਨੌਲਾ)-ਧਨੌਲਾ ਤੋਂ ਬਰਨਾਲਾ ਜਾਂਦਿਆਂ ਸਿਰਸਾ ਸਤਿਸੰਗ ਘਰ ਦੇ ਨਜ਼ਦੀਕ ਬਣੇ ਓਵਰਬ੍ਰਿਜ ਦੀ ਸਰਵਿਸ ਲਾਇਨ ’ਤੇ ਡੇਢ ਤੋਂ ਢਾਈ ਫੁੱਟ ਤੱਕ ਖੜਾ ਨਿਕਾਸੀ ਪਾਣੀ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੂੰਹ ਚੜ੍ਹਾਉਂਦਾ ਦਿਖਾਈ ਦੇ ਰਿਹਾ। ਅਨੇਕਾਂ ਹਾਦਸੇ ਵਾਪਰ ਚੁੱਕੇ ਹੋਣ ਦੇ ਬਾਵਜੂਦ ਵੀ ਇਸ ਨਿਕਾਸੀ ਪਾਣੀ ਦੇ ਸਾਰਥਿਕ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਨਹੀਂ ਹੈ।
ਧਨੌਲਾ, 23 ਅਗਸਤ (ਜਤਿੰਦਰ ਸਿੰਘ ਧਨੌਲਾ)-ਧਨੌਲਾ ਤੋਂ ਬਰਨਾਲਾ ਜਾਂਦਿਆਂ ਸਿਰਸਾ ਸਤਿਸੰਗ ਘਰ ਦੇ ਨਜ਼ਦੀਕ ਬਣੇ ਓਵਰਬ੍ਰਿਜ ਦੀ ਸਰਵਿਸ ਲਾਇਨ ’ਤੇ ਡੇਢ ਤੋਂ ਢਾਈ ਫੁੱਟ ਤੱਕ ਖੜਾ ਨਿਕਾਸੀ ਪਾਣੀ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੂੰਹ ਚੜ੍ਹਾਉਂਦਾ ਦਿਖਾਈ ਦੇ ਰਿਹਾ। ਅਨੇਕਾਂ ਹਾਦਸੇ ਵਾਪਰ ਚੁੱਕੇ ਹੋਣ ਦੇ ਬਾਵਜੂਦ ਵੀ ਇਸ ਨਿਕਾਸੀ ਪਾਣੀ ਦੇ ਸਾਰਥਿਕ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਨਹੀਂ ਹੈ। ਆਮ ਆਦਮੀ ਪਾਰਟੀ ਦੇ ਸਮੁੱਚੇ ਨੁਮਾਇੰਦੇ ਦਿਨ ਵਿਚ ਕਈ ਕਈ ਵਾਰ ਇਸੇ ਸੜਕ ਉੱਪਰੋਂ ਦੀ ਗੁਜ਼ਰਦੇ ਹਨ। ਪ੍ਰੰਤੂ ਇਸ ਦਾ ਹੱਲ ਕਰਨ ਲਈ ਕਿਸੇ ਨੇ ਵੀ ਹੰਭਲਾ ਨਹੀਂ ਮਾਰਿਆ। ਵਿਧਾਨ ਸਭਾ ਚੋਣਾਂ ਤੇਜ ਰਫਤਾਰ ਨਾਲ ਨਜਦੀਕ ਤੁਰੀਆਂ ਆ ਰਹੀਆਂ ਹਨ। ਇਕੱਲੇ ਸਬਜਬਾਗਾਂ ਦਾ ਫਾਰਮੂਲਾ ਇਲਾਕਾ ਨਿਵਾਸੀਆਂ ਦੇ ਹਜਮ ਆਉਂਦਾ ਦਿਖਾਈ ਨਹੀਂ ਦੇ ਰਿਹਾ। ਜਿਮਨੀ ਚੋਣ ਸਮੇਂ ਸੋਸ਼ਲ ਮੀਡੀਆ ’ਤੇ ਆਪਣੇ ਹੀ ਸਥਾਨਕ ਆਗੂਆਂ ਦੇ ਦਿਖਾਏ ਜਾਂਦੇ ਭਰਮ ਭੁਲੇਖੇ ਦਮ ਤੋੜ ਗਏ ਸਨ। ਜੇ ਹਾਲੇ ਵੀ ਸੱਤਾਧਾਰੀ ਧਿਰਾਂ ਨੇ ਇਨ੍ਹਾਂ ਗੱਲਾਂ ਤੋਂ ਸੇਧ ਲੈ ਕੇ ਕਾਰਜ ਪ੍ਰਣਾਲੀ ਵਿਚ ਕ੍ਰਾਂਤੀਕਾਰੀ ਤਬਦੀਲੀ ਨਾ ਲਿਆਂਦੀ ਤਾਂ ਨਾਮੋਸ਼ੀ ਜਨਕ ਨਤੀਜਿਆਂ ਦਾ ਸਾਹਮਣਾ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਤਾਂ ਲੋਕੀ ਇਹ ਵੀ ਕਹਿਣ ਲੱਗ ਪਏ ਹਨ ਕਿ ਘਰ ਵਿਚ ਸੰਗਮਰਮਰ ਲਗਾਉਣ ਤੋਂ ਪਹਿਲਾਂ ਘਰ ਦੇ ਮਾਲਕ ਦੀ ਵੱਡੀ ਚਿੰਤਾ ਫਲੱਸ਼ ਡੱਗਾਂ ਦਾ ਵਿਹੜੇ ’ਚ ਟੋਭਾ ਬਣ ਖੜਿਆ ਪਾਣੀ ਹੁੰਦਾ ਹੈ ਨਾ ਕਿ ਪਹਿਲਾਂ ਗ੍ਰੇਨਾਈਟ ਲਾਉਣ ਨੂ ਤਰਜੀਹ ਦਿੱਤੀ ਜਾਂਦੀ ਹੈ। ਅਜਿਹਾ ਹੀ ਵਰਤਾਰਾ ਨਿਕਾਸੀ ਪਾਣੀ ਦਾ ਸੰਤਾਪ ਹੰਢਾਅ ਰਹੇ ਕਸਬਿਆਂ ਅਤੇ ਸ਼ਹਿਰਾਂ ਨਾਲ ਵਾਪਰ ਰਿਹਾ ਹੈ। ਇਲਾਕਾ ਭਰਦੇ ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਖਾਸ ਕਰ ਕੇ ਸੱਤਾਧਾਰੀ ਧਿਰਾਂ ਤੋਂ ਪੁਰਜੋਰ ਮੰਗ ਹੈ ਕਿ ਇੱਥੋਂ ਦੇ ਬੁਨਿਆਦੀ ਮਸਲਿਆਂ ਦਾ ਹੱਲ ਪਹਿਲੇ ਆਧਾਰ ’ਤੇ ਕੀਤਾ ਜਾਵੇ। ਓਵਰ ਬ੍ਰਿਜ ਦੇ ਨਜਦੀਕ ਖੜੇ ਇਸ ਪਾਣੀ ਦਾ ਵੀ ਤੁਰੰਤ ਢੁੱਕਵਾਂ ਹੱਲ ਕੀਤਾ ਜਾਵੇ।