22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਇੰਸ: ਲਖਵੀਰ ਸਿੰਘ ਨੇ ਥਾਣਾ ਸਿਟੀ-1 ਵਿਖੇ ਐੱਸ.ਐੱਚ.ਓ. ਦਾ ਅਹੁਦਾ ਸੰਭਾਲਿਆ

ਬਰਨਾਲਾ, 21 ਅਗਸਤ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਵਿਖੇ ਇੰਸ: ਲਖਵੀਰ ਸਿੰਘ ਨੇ ਨਵੇਂ ਐਸ. ਐੱਚ.

ਇੰਸ: ਲਖਵੀਰ ਸਿੰਘ, ਐਸ.ਐੱਚ.ਓ. ਥਾਣਾ ਸਿਟੀ-1 ਬਰਨਾਲਾ। 22-08-2026
ਬਰਨਾਲਾ, 21 ਅਗਸਤ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਵਿਖੇ ਇੰਸ: ਲਖਵੀਰ ਸਿੰਘ ਨੇ ਨਵੇਂ ਐਸ.ਐੱਚ.ਓ. ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਅੰਦਰ ਨਸ਼ਾ ਤਸਕਰਾਂ, ਗੈਂਗਸ਼ਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਜੇਕਰ ਕਿਸੇ ਨੂੰ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਦਾ ਹੈ ਉਹ ਸਿੱਧੇ ਤੌਰ ’ਤੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਉਸ ਵਿਅਕਤੀ ਦਾ ਨਾਮ ਗੁਪਤਾ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਬੇਮਤਲਬ ਦੀਆਂ ਵੀਡੀਓ ਬਣਾ ਕੇ ਫੇਸਬੁੱਕ ’ਤੇ ਨਾ ਪਾਇਆ ਕਰੋ। ਕਈ ਵਾਰ ਬੇਕਸੂਰ ਵਿਅਕਤੀ ਦੀ ਬਿਨਾਂ ਮਤਲਬ ਬਦਨਾਮੀ ਹੋ ਜਾਂਦੀ ਹੈ। ਫਿਰ ਸਾਨੂੰ ਕਾਨੂੰਨ ਕਾਰਵਾਈ ਅਨੁਸਾਰ ਕਰਨ ਲਈ ਮਜਬੂਰ ਹੋਣਾ ਪਵੇਗਾ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਥਾਣਾ ਧਨੌਲਾ, ਥਾਣਾ ਸਦਰ ਬਰਨਾਲਾ, ਥਾਣਾ ਸਿਟੀ-2 ਬਰਨਾਲਾ ਅਤੇ ਹੋਰ ਥਾਣਿਆਂ ਵਿਚ ਡਿਊਟੀ ਨਿਭਾਅ ਚੁੱਕੇ ਹਨ।
ਪਿਛਲੀ ਖ਼ਬਰ ਨਗਰ ਕੌਂਸਲ ਤਪਾ ਦੇ ਸਫ਼ਾਈ ਸੇਵਕਾਂ ’ਚ ਰੈਗੂਲਰ ਹੋਣ ’ਤੇ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਬਰਨਾਲਾ... ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ਪੰਜਾਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।