ਪਿੰਡ ਨਿੰਮ ਵਾਲਾ ਮੌੜ ਵਿਖੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਸ਼ਹਿਣਾ, 19 ਅਗਸਤ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਨਿੰਮ ਵਾਲਾ ਮੌੜ ਵਿਖੇ ਸਰਪੰਚ ਸਰਬਜੀਤ ਸਿੰਘ ਮਾਨ ਦੀ ਅਗਵਾਈ ਵਿਚ ਲਾਏ ਗਏ ਲੋਕ ਦਰਬਾਰ ਦੌਰਾਨ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਚਾਰ ਵਟਾਂਦਰਾ ਕੀਤਾ। ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਨਿੰਮ ਵਾਲਾ ਮੌੜ ਛੋਟਾ ਪਿੰਡ ਹੋਣ ਦੇ ਬਾਵਜੂਦ ਸਾਫ਼ ਸੁਥਰਾ ਅਤੇ ਇਲਾਕੇ ਦਾ ਅਮਨ ਪਸੰਦ ਪਿੰਡ ਹੈ।
ਅਜੀਤ ਡੈਸਕ
20-08-2026