12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦੇਖੋ ਨਗਰ ਨਿਗਮ ਬਰਨਾਲਾ ਦੇ ਕੰਮ...! ਸ਼ਹਿਰ ’ਚ 10 ਕਰੋੜ ਰੁਪਏ ਲਾਗਤ ਨਾਲ ਬਣਾਈਆਂ ਜਾ ਰਹੀਆਂ ਨੇ ਪ੍ਰੀਮਿਕਸ ਸੜਕਾਂ ਪਰ ਨਵੇਂ ਬਣਨ ਵਾਲੇ ਚੈਂਬਰ ਸਿਰਫ਼ ਐਸਟੀਮੈਟ ਤੱਕ ਸੀਮਤ

ਬਰਨਾਲਾ, 11 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਨਵਾਂ ਰੂਪ ਦੇਣ ਲਈ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਕਈ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ ਵੀ ਹੋ ਚੁੱਕਾ ਹੈ। ਸੜਕਾਂ ਦੇ ਨਵੀਨੀਕਰਨ ਨੂੰ ਲੈ ਕੇ ਜਿੱਥੇ ਸ਼ਹਿਰ ਵਾਸੀਆਂ ਨੂੰ ਬਿਹਤਰ ਆਵਾਜਾਈ ਦੀ ਉਮੀਦ ਬੱਝੀ ਹੈ, ਉੱਥੇ ਹੁਣ ਇਸ ਕੰਮ ਨਾਲ ਜੁੜਿਆ ਇੱਕ ਅਹਿਮ ਸਵਾਲ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਜੇਕਰ ਐਸਟੀਮੇਟ ਵਿਚ ਸੈਂਕੜੇ ਨਵੇਂ ਸਿੰਗਲ ਰੋਡ ਗਲੀ ਚੈਂਬਰ ਬਣਾਉਣ ਦੀ ਵਿਵਸਥਾ ਸੀ ਤਾਂ ਬਣੀਆਂ ਸੜਕਾਂ ’ਤੇ ਇਹ ਚੈਂਬਰ ਕਿੱਥੇ ਹਨ ?

ਪਿੰਡ ਚੀਮਾ ਵਿਖੇ ਭਾਕਿਯੂ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਦਾ ਦ੍ਰਿਸ਼। ਤਸਵੀਰ : ਸੋਨੀ ਚੀਮਾ 12-08-2026
ਬਰਨਾਲਾ, 11 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਨਵਾਂ ਰੂਪ ਦੇਣ ਲਈ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਕਈ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ ਵੀ ਹੋ ਚੁੱਕਾ ਹੈ। ਸੜਕਾਂ ਦੇ ਨਵੀਨੀਕਰਨ ਨੂੰ ਲੈ ਕੇ ਜਿੱਥੇ ਸ਼ਹਿਰ ਵਾਸੀਆਂ ਨੂੰ ਬਿਹਤਰ ਆਵਾਜਾਈ ਦੀ ਉਮੀਦ ਬੱਝੀ ਹੈ, ਉੱਥੇ ਹੁਣ ਇਸ ਕੰਮ ਨਾਲ ਜੁੜਿਆ ਇੱਕ ਅਹਿਮ ਸਵਾਲ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਜੇਕਰ ਐਸਟੀਮੇਟ ਵਿਚ ਸੈਂਕੜੇ ਨਵੇਂ ਸਿੰਗਲ ਰੋਡ ਗਲੀ ਚੈਂਬਰ ਬਣਾਉਣ ਦੀ ਵਿਵਸਥਾ ਸੀ ਤਾਂ ਬਣੀਆਂ ਸੜਕਾਂ ’ਤੇ ਇਹ ਚੈਂਬਰ ਕਿੱਥੇ ਹਨ ? ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਵਲੋਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਸਬੰਧੀ ਤਿਆਰ ਕੀਤੇ ਗਏ ਐਸਟੀਮੇਟ ਵਿਚ ਵੱਖ-ਵੱਖ ਸੜਕਾਂ ’ਤੇ ਸਿੰਗਲ ਰੋਡ ਗਲੀ ਚੈਂਬਰਾਂ ਦੀ ਉਸਾਰੀ ਦਾ ਬਕਾਇਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਚੈਂਬਰਾਂ ਦੀ ਗਿਣਤੀ ਅਤੇ ਕੀਮਤ ਵੀ ਐਸਟੀਮੇਟ ਵਿਚ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਜਿਨ੍ਹਾਂ ਵਿਚ ਬੀ.ਡੀ.ਪੀ.ਓ. ਦਫ਼ਤਰ ਤੋਂ ਗੁਰਦੁਆਰਾ ਨਾਨਕਸਰ ਸਾਹਿਬ ਤੱਕ 30 ਚੈਂਬਰ, ਅਨਾਜ ਮੰਡੀ ਰੋਡ ’ਤੇ 120 ਚੈਂਬਰ, ਪੱਕਾ ਕਾਲਜ ਰੋਡ ’ਤੇ 100 ਚੈਂਬਰ ਅਤੇ ਕੱਚਾ ਕਾਲਜ ਰੋਡ ’ਤੇ 106 ਸਿੰਗਲ ਰੋਡ ਗਲੀ ਚੈਂਬਰ ਬਣਾਉਣ ਦਾ ਪ੍ਰਬੰਧ ਐਸਟੀਮੇਟ ਵਿਚ ਦਰਜ ਕੀਤਾ ਗਿਆ ਹੈ ਅਤੇ ਐਸਟੀਮੇਟ ਵਿਚ ਇੱਕ ਚੈਂਬਰ ਦੀ ਕੀਮਤ 5,981 ਰੁਪਏ ਦਰਸਾਈ ਗਈ ਹੈ। ਜੇਕਰ ਇਨ੍ਹਾਂ ਚਾਰ ਸੜਕਾਂ ਉੱਪਰ ਹੀ ਨਵੇਂ ਚੈਂਬਰਾਂ ਦੀ ਅੰਦਾਜ਼ਨ ਲਾਗਤ ਦੀ ਗੱਲ ਕੀਤੀ ਜਾਵੇ ਤਾਂ 21 ਲੱਖ ਰੁਪਏ ਤੋਂ ਵੱਧ ਬਣਦੀ ਹੈ। ਇੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਐਸਟੀਮੇਟ ਵਿਚ ਕਿਸੇ ਕੰਮ ਦੀ ਮਾਤਰਾ, ਗਿਣਤੀ ਅਤੇ ਕੀਮਤ ਪਹਿਲਾਂ ਹੀ ਨਿਰਧਾਰਤ ਕੀਤੀ ਗਈ ਹੋਵੇ ਤਾਂ ਉਸ ਕੰਮ ਨੂੰ ਨਾ ਕਰਵਾਉਣਾ ਆਪਣੇ ਆਪ ਵਿਚ ਗੰਭੀਰ ਮਾਮਲਾ ਬਣ ਜਾਂਦਾ ਹੈ। ਇਸ ਇਹ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਜੇਕਰ ਨਵੇਂ ਚੈਂਬਰ ਨਹੀਂ ਬਣਾਏ ਗਏ ਤਾਂ ਕੀ ਸੜਕ ਦੇ ਕੰਮ ਦੇ ਬਿੱਲਾਂ ਵਿਚ ਇਸ ਕੰਮ ਨੂੰ ਸ਼ਾਮਲ ਕੀਤਾ ਗਿਆ ਜਾਂ ਨਹੀਂ? ਦੂਸਰੇ ਪਾਸੇ ਪ੍ਰੀਮਿਕਸ ਵਾਲੀਆਂ ਇਨ੍ਹਾਂ ਸੜਕਾਂ ’ਤੇ ਪਹਿਲਾਂ ਤੋਂ ਬਣੇ ਹੋਏ ਗਲੀ ਚੈਂਬਰਾਂ ਦੀ ਹਾਲਤ ਵੀ ਕਾਫ਼ੀ ਮਾੜੀ ਹੈ। ਕਈ ਥਾਵਾਂ ’ਤੇ ਚੈਂਬਰਾਂ ਦੇ ਢੱਕਣ ਟੁੱਟੇ ਹੋਏ ਹਨ, ਕਈ ਚੈਂਬਰ ਗਾਰ-ਮਿੱਟੀ ਤੇ ਕੂੜੇ ਨਾਲ ਪੂਰੀ ਤਰ੍ਹਾਂ ਭਰੇ ਹੋਏ ਹਨ।
ਪਿਛਲੀ ਖ਼ਬਰ ਪਿੰਡ ਜਗਜੀਤਪੁਰਾ ਦੇ ਨੌਜਵਾਨ ਦੇ ਬੁਲਟ ਮੋਟਰਸਾਈਕਲ ਦਾ ਘਰ ਖੜ੍ਹਿਆਂ ਹੀ ਲੁਧਿਆਣਾ ਵਿਖੇ ਕੱਟਿਆ ਚਲਾਨ ਅਗਲੀ ਖ਼ਬਰ ਕਨਿਕਾ ਪਟਿਆਲਾ ਬਣੀ ਮਿਸ ਤੀਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।