12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਚੌਥੀ ਬਰਸੀ ਮੌਕੇ ਸਕੂਲ ਆਫ਼ ਐਮੀਨੈਂਸ ਮਹਿਲ ਕਲਾਂ ਵਿਖੇ ਤਕਸੀਮ ਕੀਤੀ ਯਾਦਗਾਰੀ ਸਕਾਲਰਸ਼ਿਪ 8 ਅਗਾਂਹਵਧੂ ਸਾਹਿਤ ਦੇ ਚਾਨਣ ਨਾਲ ਸਮਾਜ ਨੂੰ ਚੇਤਨ ਕਰਨ ਵਾਲੇ ਲੋਕ 8 ਜਰਨੈਲ ਦੀ ਯਾਦ ’ਚ ਹੋਣਹਾਰ ਵਿਦਿਆਰਥੀਆਂ ਦਾ ਹੋਇਆ ਵਿਸ਼ੇਸ਼ ਸਨਮਾਨ

ਮਹਿਲ ਕਲਾਂ , 11 ਅਗਸਤ ( ਅਵਤਾਰ ਸਿੰਘ ਅਣਖੀ )- ਅਗਾਂਹਵਧੂ ਸਾਹਿਤ ਨੂੰ ਘਰ - ਘਰ ਪਹੁੰਚਾਉਣ ਵਾਲੇ ਅਤੇ ਲੋਕ ਘੋਲਾਂ ਦੇ ਨਿਧੱੜਕ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਚੌਥੀ ਬਰਸੀ ਮੌਕੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਮਹਿਲ ਕਲਾਂ ( ਬਰਨਾਲਾ ) ਵਿਖੇ ਪਰਿਵਾਰਕ ਮੈਂਬਰਾਂ ਐਨ . ਆਰ .

ਸੰਗਰੂਰ ਦੇ ਬਾਜ਼ਾਰਾਂ ਵਿਚ ਪੰਜਾਬ ਸਰਕਾਰ ਵਿਰੁੱਧ ਜਾਗੋ ਰੈਲੀ ਕੱਢਦੇ ਹੋਏ ਆਦਰਸ਼ ਸਕੂਲਾਂ ਦੇ ਮੁਲਾਜ਼ਮ। ਤਸਵੀਰ : ਮੁਕੇਸ਼ ਕੁਮਾਰ 12-08-2026
ਮਹਿਲ ਕਲਾਂ , 11 ਅਗਸਤ ( ਅਵਤਾਰ ਸਿੰਘ ਅਣਖੀ )- ਅਗਾਂਹਵਧੂ ਸਾਹਿਤ ਨੂੰ ਘਰ - ਘਰ ਪਹੁੰਚਾਉਣ ਵਾਲੇ ਅਤੇ ਲੋਕ ਘੋਲਾਂ ਦੇ ਨਿਧੱੜਕ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਚੌਥੀ ਬਰਸੀ ਮੌਕੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਮਹਿਲ ਕਲਾਂ ( ਬਰਨਾਲਾ ) ਵਿਖੇ ਪਰਿਵਾਰਕ ਮੈਂਬਰਾਂ ਐਨ . ਆਰ . ਆਈ . ਜਗਦੀਪ ਸਿੰਘ ਅਣਖੀ , ਬੀਬੀ ਰਮਨਦੀਪ ਕੌਰ ਆਸਟ੍ਰੇਲੀਆ ਅਤੇ ਸਮੂਹ ਪਰਿਵਾਰ ਦੇ ਵਿਸ਼ੇਸ਼ ਉੱਦਮ ਨਾਲ ਸਾਲ 2024 ਵਿਚ ਸ਼ੁਰੂ ਕੀਤੀ ਗਈ ‘ ਕਾਮਰੇਡ ਪ੍ਰੀਤਮ ਸਿੰਘ ਦਰਦੀ ਯਾਦਗਾਰੀ ਸਕਾਲਰਸ਼ਿਪ ’ ਬਹੁਤ ਹੀ ਉਤਸ਼ਾਹ ਪੂਰਵਕ ਮਾਹੌਲ ਵਿਚ ਤਕਸੀਮ ਕੀਤੀ ਗਈ , ਜਿਸ ਤਹਿਤ ਸੈਸ਼ਨ 2025-26 ਦੌਰਾਨ ਦਸਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਵਿਚੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜ਼ੀਸ਼ਨਾਂ ’ ਤੇ ਰਹਿਣ ਵਾਲੇ 7 ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ’ ਚ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਸ਼ਾਮਲ ਹੋਏ ਕਾਮਰੇਡ ਦਰਦੀ ਦੇ ਨੇੜਲੇ ਸਾਥੀ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਉਨ੍ਹਾਂ ਦੀਆਂ ਲੋਕ - ਪੱਖੀ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਕਾਮਰੇਡ ਪ੍ਰੀਤਮ ਸਿੰਘ ਦਰਦੀ ਇੱਕ ਅਜਿਹੇ ਨਿਧੱੜਕ ਆਗੂ ਸਨ , ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੱਬੇ - ਕੁਚਲੇ ਤੇ ਹਾਸ਼ੀਏ ’ ਤੇ ਧੱਕੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਅਤੇ ਅਗਾਂਹਵਧੂ ਸਾਹਿਤ ਦੇ ਚਾਨਣ ਨੂੰ ਘਰ - ਘਰ ਪਹੁੰਚਾਉਣ ਲੇਖੇ ਲਾਈ । ਸਮਾਜ ਸੇਵੀ ਮੰਗਤ ਸਿੰਘ ਸਿੱਧੂ ਅਤੇ ਭਾਈ ਜਗਸੀਰ ਸਿੰਘ ਖ਼ਾਲਸਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਕਾਮਰੇਡ ਦਰਦੀ ਹਮੇਸ਼ਾਂ ਚੜ੍ਹਦੀਕਲਾ ਵਿਚ ਰਹਿਣ ਵਾਲੇ ਇੱਕ ਸੰਸਥਾ - ਰੂਪੀ ਮਨੁੱਖ ਸਨ , ਜਿਨ੍ਹਾਂ ਨੇ ਆਪਣੀ ਸਮੁੱਚੀ ਹਯਾਤੀ ਅਗਾਂਹਵਧੂ ਸਾਹਿਤ ਦੇ ਗੂੜ੍ਹ ਅਧਿਐਨ ਅਤੇ ਸਮਾਜ ਨੂੰ ਚੇਤਨ ਕਰਨ ਦੇ ਲੇਖੇ ਲਾਈ , ਜਿਨ੍ਹਾਂ ਦੇ ਜੀਵਨ - ਫ਼ਲਸਫ਼ੇ ਤੋਂ ਪ੍ਰੇਰਨਾ ਲੈ ਕੇ ਅੱਜ ਦੇ ਵਿਦਿਆਰਥੀਆਂ ਨੂੰ ਨਿਰੰਤਰ ਗਿਆਨ ਹਾਸਲ ਕਰਨਾ ਚਾਹੀਦਾ ਹੈ , ਅਤੇ ਕੜੀ ਮਿਹਨਤ ਦੇ ਬਲਬੂਤੇ ਉੱਚੀਆਂ ਬੁਲੰਦੀਆਂ ਨੂੰ ਛੂਹ ਕੇ ਆਪਣੇ ਪਰਿਵਾਰ , ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕਰਨਾ ਚਾਹੀਦਾ ਹੈ । ਪ੍ਰੈੱਸ ਕਲੱਬ ਰਜਿ : ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਨੇ ਦਰਦੀ ਪਰਿਵਾਰ ਦੇ ਇਸ ਉੱਦਮ ਲਈ ਧੰਨਵਾਦ ਕਰਦਿਆਂ ਪੰਜਾਬ ਦੇ ਡਿਪਟੀ ਸਪੀਕਰ ਜੈਕ੍ਰਿਸ਼ਨ ਸਿੰਘ ਰੋੜੀ ਵਲੋਂ ਕਾਮਰੇਡ ਦਰਦੀ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਉਨ੍ਹਾਂ ਦੀ ਯਾਦਗਾਰ ਬਣਾਉਣ ਦੇ ਕੀਤੇ ਗਏ ਐਲਾਨ ਨੂੰ ਜਲਦ ਤੋਂ ਜਲਦ ਅਮਲੀ ਜਾਮਾ ਪਹਿਨਾਉਣ ਦੀ ਪੁਰਜ਼ੋਰ ਮੰਗ ਕੀਤੀ । ਸਕੂਲ ਦੇ ਪ੍ਰਿੰਸੀਪਲ ਰਾਜਿੰਦਰਪਾਲ ਸਿੰਘ ਨੇ ਦਰਦੀ ਪਰਿਵਾਰ ਦੇ ਇਸ ਬਿਹਤਰੀਨ ਤੇ ਪ੍ਰੇਰਨਾਦਾਇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਤੌਰ ’ ਤੇ ਸਨਮਾਨ ਕੀਤਾ । ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਯੂਥ ਆਗੂ ਅਰੁਣ ਕੁਮਾਰ ਬਾਂਸਲ , ਆੜ੍ਹਤੀਆ ਸਰਬਜੀਤ ਸਿੰਘ ਸਰਬੀ , ਆੜ੍ਹਤੀਆ ਗੁਰੀ ਔਲਖ , ਜਗਦੀਪ ਸਿੰਘ ਮਠਾੜੂ , ਸਬ - ਇੰਸਪੈਕਟਰ ਲਖਵੀਰ ਸਿੰਘ , ਗੁਰਪ੍ਰੀਤ ਸਿੰਘ ਅਣਖੀ , ਨਿੰਦੀ ਪਾਸੀ , ਪਰਮਜੀਤ ਸਿੰਘ ਗਾਂਧੀ , ਚੇਅਰਮੈਨ ਸਰਬਜੀਤ ਸਿੰਘ , ਪੰਚ ਮਨਜੀਤ ਸਿੰਘ , ਗੁਰਸੇਵਕ ਸਿੰਘ , ਮੈਨੇਜਰ ਸੂਬੇਦਾਰ ਅਮਰੀਕ ਸਿੰਘ , ਗੁਰਮੀਤ ਸਿੰਘ ਮੀਤਾ , ਸੁਖਦੇਵ ਸਿੰਘ ਰਾਗੀ , ਗੋਲਡੀ ਜਗਦੇ , ਤੇਜਿੰਦਰ ਸਿੰਘ ਛਾਪਾ , ਹਰਦੇਵ ਸਿੰਘ ਹੈਪੀ , ਮੈਡਮ ਪਰਮਿੰਦਰ ਕੌਰ , ਜਗਦੀਪ ਸਿੰਘ , ਗੁਰਪ੍ਰੀਤ ਕੌਰ , ਜਸਵੀਰ ਕੌਰ , ਬਲਵਿੰਦਰ ਸਿੰਘ , ਡੀ ਪੀ ਈ ਸੰਸਾਰ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ , ਪਤਵੰਤੇ ਸੱਜਣ ਅਤੇ ਵਿਦਿਆਰਥੀ ਹਾਜ਼ਰ ਸਨ ।
ਪਿਛਲੀ ਖ਼ਬਰ ਮਜ਼ਦੂਰ ਵਰਗ ’ਚ ਪਾੜ ਪਾ ਕੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ-ਭਾਨ ਸਿੰਘ ਜੱਸੀ ਅਹਿਮਦਗੜ੍ਹ ਵਿਖੇ... ਅਗਲੀ ਖ਼ਬਰ 11 ਵੀਂ ਇੰਡੋ-ਨੇਪਾਲ ਕਬੱਡੀ ਚੈਂਪੀਅਨਸ਼ਿਪ-2026 ਵਿਚ ਟਰਾਈਡੈਂਟ ਗਰੁੱਪ ਦੀ ਰਿੰਕੀ ਯਾਦਵ ਦੀ ਮਾਣਮੱਤੀ ਪ੍ਰਾਪਤੀ ਲਗਾਤਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।