12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੁਖਪਾਲ ਸਿੰਘ ਰੁਪਾਣਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਜਥੇਬੰਦਕ ਸਕੱਤਰ ਨਿਯੁਕਤ

ਬਰਨਾਲਾ, 11 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਕੀਤੇ ਗਏ ਵਿਸਥਾਰ ਵਿਚ ਬਰਨਾਲਾ ਦੇ ਪੁਰਾਣੇ ਅਤੇ ਮਿਹਨਤੀ ਆਗੂ ਸੁਖਪਾਲ ਸਿੰਘ ਰੁਪਾਣਾ ਨੂੰ ਪਾਰਟੀ ਦਾ ਕੌਮੀ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ’ਤੇ ਸ: ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸ: ਰੁਪਾਣਾ ਨੇ ਕਿਹਾ ਕਿ ਪਾਰਟੀ ਵਲੋਂ ਬਾਜ਼ੀਗਰ ਭਾਈਚਾਰੇ ਵਿਚੋਂ ਪੰਜ ਨਿਯੁਕਤੀਆਂ ਕਰ ਕੇ ਭਾਈਚਾਰੇ ਨੂੰ ਵੱਡਾ ਮਾਣ-ਸਨਮਾਨ ਬਖ਼ਸ਼ਿਆ ਗਿਆ ਹੈ।

ਅਜੀਤ ਡੈਸਕ 12-08-2026
ਬਰਨਾਲਾ, 11 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਕੀਤੇ ਗਏ ਵਿਸਥਾਰ ਵਿਚ ਬਰਨਾਲਾ ਦੇ ਪੁਰਾਣੇ ਅਤੇ ਮਿਹਨਤੀ ਆਗੂ ਸੁਖਪਾਲ ਸਿੰਘ ਰੁਪਾਣਾ ਨੂੰ ਪਾਰਟੀ ਦਾ ਕੌਮੀ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ’ਤੇ ਸ: ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸ: ਰੁਪਾਣਾ ਨੇ ਕਿਹਾ ਕਿ ਪਾਰਟੀ ਵਲੋਂ ਬਾਜ਼ੀਗਰ ਭਾਈਚਾਰੇ ਵਿਚੋਂ ਪੰਜ ਨਿਯੁਕਤੀਆਂ ਕਰ ਕੇ ਭਾਈਚਾਰੇ ਨੂੰ ਵੱਡਾ ਮਾਣ-ਸਨਮਾਨ ਬਖ਼ਸ਼ਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਜ਼ੀਗਰ ਭਾਈਚਾਰੇ ਵਿਚੋਂ ਦਵਿੰਦਰ ਸਿੰਘ ਦਿਆਲ ਪਟਿਆਲਾ ਨੂੰ ਕੌਮੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਲਾਲਕਾ ਤੇ ਡਾ: ਜਗਬੀਰ ਸਿੰਘ ਨੂੰ ਕੌਮੀ ਸੰਯੁਕਤ ਸਕੱਤਰ ਅਤੇ ਸੂਬੇਦਾਰ ਸ਼ਾਦੀ ਰਾਮ ਤੇ ਉਨ੍ਹਾਂ ਨੂੰ ਕੌਮੀ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ।
ਪਿਛਲੀ ਖ਼ਬਰ ਐੱਸ.ਜੀ.ਐੱਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿਚ ਪਹਿਲੀ ਪੁਜ਼ੀਸ਼ਨ ਕੀਤੀ ਪ੍ਰਾਪਤ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।