12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਗਰ ਕੌਂਸਲ ਪ੍ਰਧਾਨ ਨੇ ਕੋਲ ਖੜ੍ਹ ਕੇ ਸੀਵਰੇਜ ਦੇ ਡੱਗ ਨੂੰ ਕਰਵਾਇਆ ਸਾਫ਼ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਆਉਣ ਨਹੀਂ ਦਿੱਤੀ ਜਾਵੇਗੀ ਮੁਸ਼ਕਿਲ-ਪ੍ਰਧਾਨ ਬਲਜੀਤ ਸਿੰਘ ਬਾਸੀ

ਤਪਾ ਮੰਡੀ , 11 ਅਗਸਤ ( ਵਿਜੇ ਸ਼ਰਮਾ )- ਸਫਾਈ ਸੇਵਕਾਂ ਦੀ ਲਗਾਤਾਰ ਚੱਲੀ ਹੜਤਾਲ ਕਾਰਨ ਕਈ ਬਸਤੀਆਂ ਵਿਚ ਸੀਵਰੇਜ ਦੇ ਬੰਦ ਹੋਣ ਕਾਰਨ ਗਲੀਆਂ ਨਾਲੀਆਂ ਦਾ ਬਹੁਤ ਮਾੜਾ ਹਾਲ ਹੋ ਗਿਆ ਸੀ ਪਰ ਜਿਉਂ ਹੀ ਸਫ਼ਾਈ ਸੇਵਕਾਂ ਦੀ ਹੜਤਾਲ ਖੁੱਲੀ ਤਾਂ ਸਫਾਈ ਸੇਵਕ ਕੰਮ ’ ਤੇ ਪਰਤ ਆਏ , ਪਰ ਕਈ ਬਸਤੀਆਂ ਦੇ ਵਿਚ ਸੀਵਰੇਜ ਦੇ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਅਜੇ ਵੀ ਗਲੀਆਂ ਦੇ ਵਿਚ ਖੜਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਨਗਰ ਕੌਂਸਲ ਦੇ ਪ੍ਰਧਾਨ ਨੇ ਖ਼ੁਦ ਵਾਰਡ ਦੇ ਕੌਂਸਲਰਾਂ ਨੂੰ ਨਾਲ ਲੈ ਕੇ ਸੀਵਰੇਜ ਸਾਫ ਕਰਨ ਵਾਲੀ ਮਸ਼ੀਨ ਲਗਾ ਕੇ ਬਾਜੀਗਰ ਬਸਤੀ ਅਤੇ ਮੇਨ ਰੋਡ ਦੇ ਸੀਵਰੇਜ ਦੇ ਡੱਗਾ ਨੂੰ ਖੋਲਿਆ ਗਿਆ ਜਿਸ ਕਰ ਕੇ ਲੋਕਾਂ ਨੂੰ ਰਾਹਤ ਮਹਿਸੂਸ ਹੋਈ ।

ਅਜੀਤ ਡੈਸਕ 12-08-2026
ਤਪਾ ਮੰਡੀ , 11 ਅਗਸਤ ( ਵਿਜੇ ਸ਼ਰਮਾ )- ਸਫਾਈ ਸੇਵਕਾਂ ਦੀ ਲਗਾਤਾਰ ਚੱਲੀ ਹੜਤਾਲ ਕਾਰਨ ਕਈ ਬਸਤੀਆਂ ਵਿਚ ਸੀਵਰੇਜ ਦੇ ਬੰਦ ਹੋਣ ਕਾਰਨ ਗਲੀਆਂ ਨਾਲੀਆਂ ਦਾ ਬਹੁਤ ਮਾੜਾ ਹਾਲ ਹੋ ਗਿਆ ਸੀ ਪਰ ਜਿਉਂ ਹੀ ਸਫ਼ਾਈ ਸੇਵਕਾਂ ਦੀ ਹੜਤਾਲ ਖੁੱਲੀ ਤਾਂ ਸਫਾਈ ਸੇਵਕ ਕੰਮ ’ ਤੇ ਪਰਤ ਆਏ , ਪਰ ਕਈ ਬਸਤੀਆਂ ਦੇ ਵਿਚ ਸੀਵਰੇਜ ਦੇ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਅਜੇ ਵੀ ਗਲੀਆਂ ਦੇ ਵਿਚ ਖੜਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਨਗਰ ਕੌਂਸਲ ਦੇ ਪ੍ਰਧਾਨ ਨੇ ਖ਼ੁਦ ਵਾਰਡ ਦੇ ਕੌਂਸਲਰਾਂ ਨੂੰ ਨਾਲ ਲੈ ਕੇ ਸੀਵਰੇਜ ਸਾਫ ਕਰਨ ਵਾਲੀ ਮਸ਼ੀਨ ਲਗਾ ਕੇ ਬਾਜੀਗਰ ਬਸਤੀ ਅਤੇ ਮੇਨ ਰੋਡ ਦੇ ਸੀਵਰੇਜ ਦੇ ਡੱਗਾ ਨੂੰ ਖੋਲਿਆ ਗਿਆ ਜਿਸ ਕਰ ਕੇ ਲੋਕਾਂ ਨੂੰ ਰਾਹਤ ਮਹਿਸੂਸ ਹੋਈ । ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਵਾਸੀ ਨੇ ਦੱਸਿਆ ਕਿ ਸੀਵਰੇਜ ਸਾਫ ਕਰਨ ਵਾਲੀ ਮਸ਼ੀਨ ਦੀ ਪਾਈਪ ਦੇ ਖਰਾਬ ਹੋਣ ਕਾਰਨ ਮੁਸ਼ਕਿਲ ਆ ਰਹੀ ਸੀ ਜੋ ਕਿ ਹੈਦਰਾਬਾਦ ਤੋਂ ਆਰਡਰ ਦੇ ਕੇ ਮੰਗਵਾਈ ਜਿਸ ਕਰ ਕੇ ਕਈ ਦਿਨ ਸੀਵਰੇਜ ਦੀ ਸਫਾਈ ਦਾ ਕੰਮ ਰੁਕਿਆ ਰਿਹਾ ਜਿਉਂ ਹੀ ਸੀਵਰੇਜ ਵਾਲੀ ਮਸ਼ੀਨ ਦੀ ਪਾਈਪ ਆਈ ਉਸੇ ਸਮੇਂ ਹੀ ਉਸ ਨੂੰ ਫਿਟ ਕਰਾ ਕੇ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ । ਇਸ ਮੌਕੇ ਕੌਂਸਲਰ ਬਲਦੇਵ ਸਿੰਘ , ਗੁਰਦੀਪ ਸਿੰਘ ਬਰਾੜ ਅਤੇ ਜਗਤਾਰ ਸਿੰਘ ਤਾਰੀ ਹਾਜ਼ਰ ਸਨ ।
ਪਿਛਲੀ ਖ਼ਬਰ ਪਿੰਡ ਚੀਮਾ ਵਿਖੇ ਸਾਉਣ ਦੀ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬੀ. ਵੀ. ਐੱਮ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਈ. ਟੀ. ਐੱਸ. ਵੀ. ਮੁਕਾਬਲਿਆਂ ਪਹਿਲੀਆਂ ਪੁਜ਼ੀਸ਼ਨਾਂ ਕੀਤੀਆਂ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।