ਲੋਕ ‘ਆਪ’ ਸਰਕਾਰ ਤੋਂ ਆਪਣਾ ਖਹਿੜਾ ਛੁਡਾਉਣ ਦਾ ਮਨ ਬਣਾਈ ਬੈਠੇ ਹਨ-ਡਾ. ਹਰਜਿੰਦਰ ਸਿੰਘ ਜੱਖੂ
ਭਦੌੜ, 8 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਭਦੌੜ ਤੋਂ ਇੰਚਾਰਜ ਡਾ: ਹਰਜਿੰਦਰ ਸਿੰਘ ਜੱਖੂ ਵਲੋਂ ਹਲਕੇ ਅੰਦਰ ਆਪਣੀਆਂ ਵਧਾਈ ਸਰਗਰਮੀਆਂ ਤਹਿਤ ਭਦੌੜ ਸ਼ਹਿਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਡਾ: ਹਰਜਿੰਦਰ ਸਿੰਘ ਜੱਖੂ ਨੇ ਮੀਟਿੰਗ ਨੂੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਬਰਨਾਲਾ ਧਰਤੀ ਹਮੇਸ਼ਾ ਹੀ ਜਾਗਰੂਕ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਅਤੇ ਇਨਕਲਾਬੀ ਸੋਚ ਰੱਖਣ ਵਾਲੇ ਲੋਕਾਂ ਲਈ ਜਾਣੀ ਜਾਂਦੀ ਹੈ ਜਿੰਨ੍ਹਾ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਰਵਾਂ ਸਾਥ ਦਿੱਤਾ ਤੇ ਪਿਛਲੇ ਸਮੇਂ ਦੌਰਾਨ ਭਾਵੇਂ ਇਨਕਲਾਬ ਦਾ ਨਾਅਰਾ ਦੇਣ ਵਾਲੀ ਆਮ ਆਦਮੀ ਪਾਰਟੀ ਦਾ ਭਰਵਾਂ ਸਾਥ ਦਿੱਤਾ ਪਰ ਹੁਣ ਹਲਕੇ ਅੰਦਰ ਜਾ ਕੇ ਪਤਾ ਲੱਗਿਆ ਹੈ ਕਿ ਲੋਕ ‘ਆਪ’ ਸਰਕਾਰ ਦੀਆਂ ਨੀਤੀਆਂ ਬਹੁਤ ਦੁਖੀ ਹਨ ਕਿਉਂਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ ਜਿਸ ਨੂੰ 2027 ਦੀਆਂ ਚੋਣਾਂ ਅੰਦਰ ਚੱਲਦਾ ਕਰਨ ਮਨ ਬਣਾਈ ਬੈਠੇ ਹਨ।
ਭਦੌੜ, 8 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਭਦੌੜ ਤੋਂ ਇੰਚਾਰਜ ਡਾ: ਹਰਜਿੰਦਰ ਸਿੰਘ ਜੱਖੂ ਵਲੋਂ ਹਲਕੇ ਅੰਦਰ ਆਪਣੀਆਂ ਵਧਾਈ ਸਰਗਰਮੀਆਂ ਤਹਿਤ ਭਦੌੜ ਸ਼ਹਿਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਡਾ: ਹਰਜਿੰਦਰ ਸਿੰਘ ਜੱਖੂ ਨੇ ਮੀਟਿੰਗ ਨੂੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਬਰਨਾਲਾ ਧਰਤੀ ਹਮੇਸ਼ਾ ਹੀ ਜਾਗਰੂਕ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਅਤੇ ਇਨਕਲਾਬੀ ਸੋਚ ਰੱਖਣ ਵਾਲੇ ਲੋਕਾਂ ਲਈ ਜਾਣੀ ਜਾਂਦੀ ਹੈ ਜਿੰਨ੍ਹਾ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਰਵਾਂ ਸਾਥ ਦਿੱਤਾ ਤੇ ਪਿਛਲੇ ਸਮੇਂ ਦੌਰਾਨ ਭਾਵੇਂ ਇਨਕਲਾਬ ਦਾ ਨਾਅਰਾ ਦੇਣ ਵਾਲੀ ਆਮ ਆਦਮੀ ਪਾਰਟੀ ਦਾ ਭਰਵਾਂ ਸਾਥ ਦਿੱਤਾ ਪਰ ਹੁਣ ਹਲਕੇ ਅੰਦਰ ਜਾ ਕੇ ਪਤਾ ਲੱਗਿਆ ਹੈ ਕਿ ਲੋਕ ‘ਆਪ’ ਸਰਕਾਰ ਦੀਆਂ ਨੀਤੀਆਂ ਬਹੁਤ ਦੁਖੀ ਹਨ ਕਿਉਂਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ ਜਿਸ ਨੂੰ 2027 ਦੀਆਂ ਚੋਣਾਂ ਅੰਦਰ ਚੱਲਦਾ ਕਰਨ ਮਨ ਬਣਾਈ ਬੈਠੇ ਹਨ। ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਪਾਰਟੀਆਂ ਦੇ ਜਿਹੜੇ ਆਗੂ ਅਤੇ ਵਰਕਰ ਗ਼ਲਤ ਫਹਿਮੀਆਂ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦੇ ਸਾਰੇ ਗਿਲੇ ਸ਼ਿਕਵੇ ਅੱਜ ਦੂਰ ਕਰ ਦਿੱਤੇ ਹਨ ਅਤੇ ਹੋਰ ਵਿਅਕਤੀ ਵੀ ਹਲਕੇ ਅੰਦਰੋਂ ਪਾਰਟੀ ਨਾਲ ਜੁੜ ਰਹੇ ਹਨ। ਇਸ ਸਮੇਂ ਜਥੇਦਾਰ ਬਲਜਿੰਦਰ ਸਿੰਘ, ਅਜੀਤ ਸਿੰਘ ਗਰੇਵਾਲ, ਪਾਲ ਸਿੰਘ ਮਾਨ, ਵੀਰਾ ਸਿੰਘ ਭੂੰਦੜ, ਮਹਿੰਦਰ ਸਿੰਘ, ਮਨਜੀਤ ਸਿੰਘ ਘੰਡਾਬੰਨਾ, ਮਲਕੀਤ ਸਿੰਘ ਖ਼ਾਲਸਾ, ਭੋਲਾ ਸਿੰਘ ਔਲਖ, ਸੁਰਜੀਤ ਸਿੰਘ, ਗੁਰਮੁੱਖ ਸਿੰਘ, ਪਾਲ ਸਿੰਘ, ਪਲਵਿੰਦਰ ਸਿੰਘ, ਕਰਮ ਸਿੰਘ ਮੱਝੂਕੇ ਅਤੇ ਹਰਜੀਤ ਸਿੰਘ ਭਦੌੜ ਆਦਿ ਹਾਜ਼ਰ ਸਨ।