09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵਲੋਂ 54ਵਾਂ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਭਦੌੜ, 8 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵਲੋਂ ਨਗਰ ਅਤੇ ਇਲਾਕੇ ਦੀ ਖ਼ੁਸ਼ਹਾਲੀ ਲਈ ਸਾਲਾਨਾ 54ਵਾਂ ਵਿਸ਼ਾਲ ਜਾਗਰਣ ਗੀਤਾ ਭਵਨ ਵਿਖੇ ਕਰਵਾਇਆ ਗਿਆ। ਜਿਸ ਦੀ ਪੂਜਾ ਅਤੇ ਜੋਤੀ ਪ੍ਰਚੰਡ ਦੀ ਰਸਮ ਪ੍ਰਧਾਨ ਰਘੂਨਾਥ ਜੈਨ ਨੇ ਸਮੇਤ ਪਰਿਵਾਰ ਨਿਭਾਈ ਅਤੇ ਰੀਬਨ ਕੱਟਣ ਦੀ ਰਸਮ ਪੰਡਿਤ ਸ਼ੰਭੂ ਦੱਤ ਵਿਧਾਤੇ ਵਾਲਿਆਂ ਵਲੋਂ ਨਿਭਾਈ ਗਈ।

ਅਜੀਤ ਡੈਸਕ 09-08-2026
ਭਦੌੜ, 8 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵਲੋਂ ਨਗਰ ਅਤੇ ਇਲਾਕੇ ਦੀ ਖ਼ੁਸ਼ਹਾਲੀ ਲਈ ਸਾਲਾਨਾ 54ਵਾਂ ਵਿਸ਼ਾਲ ਜਾਗਰਣ ਗੀਤਾ ਭਵਨ ਵਿਖੇ ਕਰਵਾਇਆ ਗਿਆ। ਜਿਸ ਦੀ ਪੂਜਾ ਅਤੇ ਜੋਤੀ ਪ੍ਰਚੰਡ ਦੀ ਰਸਮ ਪ੍ਰਧਾਨ ਰਘੂਨਾਥ ਜੈਨ ਨੇ ਸਮੇਤ ਪਰਿਵਾਰ ਨਿਭਾਈ ਅਤੇ ਰੀਬਨ ਕੱਟਣ ਦੀ ਰਸਮ ਪੰਡਿਤ ਸ਼ੰਭੂ ਦੱਤ ਵਿਧਾਤੇ ਵਾਲਿਆਂ ਵਲੋਂ ਨਿਭਾਈ ਗਈ। ਜਾਗਰਣ ਦਾ ਸ਼ੁੱਭ ਅਰੰਭ ਸ਼੍ਰੀ ਅੰਬਿਕਾ ਭਜਨ ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ ਬਾਬਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਗਣੇਸ਼ ਵੰਦਨਾ ਗਾ ਕੇ ਕੀਤਾ ਅਤੇ ਮੰਡਲੀ ਦੇ ਸਮੂਹ ਮੈਂਬਰਾਂ ਵਲੋਂ ਆਪਣੀਆਂ ਭੇਟਾਂ ਨਾਲ ਜਾਗਰਣ ਵਿਚ ਆਪਣੀ ਹਾਜ਼ਰੀ ਲਗਵਾਈ ਗਈ। ਇਸ ਜਾਗਰਣ ਵਿਚ ਮਾਤਾ ਗੁਣਗਾਨ ਲਈ ਵਿਸ਼ੇਸ਼ ਤੌਰ ’ਤੇ ਸੱਦੀ ਗਈ ਪ੍ਰਸਿੱਧ ਗਾਇਕਾ ਮੈਡਮ ਨੀਤੂ ਸ਼ਰਮਾ ਅਤੇ ਭੋਲਾ ਬਠਿੰਡੇ ਵਾਲਾ ਦਾ ਪੰਡਾਲ ਵਿਚ ਪੁੱਜਣ ’ਤੇ ਸੰਗਤਾਂ ਵਲੋਂ ਤਾੜੀਆਂ ਮਾਰ ਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਕਤ ਗਾਇਕਾਂ ਸੰਗਤਾਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਮਾਤਾ ਰਾਣੀ ਦਾ ਜਾਗਰਣ ਸਾਡੇ ਲਈ ਸਿਰਫ਼ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਸ਼ਰਧਾ, ਭਗਤੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਅਜਿਹੇ ਸਮਾਗਮ ਸਾਨੂੰ ਪ੍ਰਮਾਤਮਾ ਨਾਲ ਜੁੜਨ ਦੇ ਨਾਲ-ਨਾਲ ਸਮਾਜ ਵਿਚ ਪਿਆਰ, ਸਦਭਾਵਨਾ ਅਤੇ ਏਕਤਾ ਦਾ ਸੰਦੇਸ਼ ਦਿੰਦੇ ਹਨ ਤੇ ਉਨ੍ਹਾਂ ਆਪਣੇ ਪ੍ਰਸਿੱਧ ਭਜਨ ਅਤੇ ਭੇਟਾਂ ਸੁਣਾ ਕੇ ਮਾਤਾ ਦਾ ਗੁਣਗਾਨ ਕੀਤਾ ਅਤੇ ਭਗਤਾਂ ਨੂੰ ਝੂਮਣ ਲਈ ਮਜਬੂਰ ਕੀਤਾ। ਜਾਗਰਣ ਦੌਰਾਨ ਸ਼੍ਰੀ ਅੰਬਿਕਾ ਭਜਨ ਮੰਡਲੀ ਵਲੋਂ ਪੰਡਿਤ ਸ਼ੰਭੂ ਦੱਤ ਵਿਧਾਤਿਆਂ ਵਾਲੇ, ਬਾਬਾ ਭੋਲਾ ਦਾਸ ਜੀ ਦਰਵੇਸ਼ ਆਸ਼ਰਮ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ, ਅਗਰਵਾਲ ਸਭਾ ਦੇ ਪ੍ਰਧਾਨ ਹਰੀਸ਼ ਗਰਗ, ਗਗਨਦੀਪ ਗੱਗੀ, ਬੀਰਬਲ ਦਾਸ ਗਰਗ, ਸਾਬਕਾ ਕੌਂਸਲਰ ਲਾਭ ਸਿੰਘ ਸਮੇਤ ਹੋਰ ਵੀ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਬਾਬਾ ਰਾਮ ਗੋਪਾਲ ਰੰਘੂ ਨੇ ਦੱਸਿਆ 11 ਅਗਸਤ ਨੂੰ ਪਵਿੱਤਰ ਝੰਡੇ ਦੀ ਨਗਰ ਫੇਰੀ ਹੋਵੇਗੀ ਅਤੇ 12 ਅਗਸਤ ਨੂੰ ਮਾਤਾ ਨੈਣਾ ਦੇਵੀ ਦੇ ਦਰਬਾਰ ਵਿਚ ਝੰਡਾ ਚੜ੍ਹਾਇਆ ਜਾਵੇਗਾ। ਇਸ ਸਮੇਂ ਧਰਮਿੰਦਰ ਗਰਗ ਪੱਪੂ, ਦੀਪਕ ਕੁਮਾਰ ਬੋਨੀ ਸ਼ਰਮਾ, ਰਿਸ਼ੂ ਸਿੰਗਲਾ, ਸਾਬਕਾ ਚੇਅਰਮੈਨ ਦੀਪਕ ਬਜਾਜ, ਸੀਤਲ ਕੁਮਾਰ ਗਰਗ, ਸਤੀਸ਼ ਕੁਮਾਰ ਤੀਸਾ, ਅਵਤਾਰ ਸਿੰਘ ਦਾਰੀ, ਨੋਨਾ ਜੈਨ, ਅਜੇ ਬੱਤਾ, ਰਾਜਨ ਕੁਮਾਰ ਰੌਕੀ, ਧਰਮਿੰਦਰ ਕੁਮਾਰ ਮੱਖਣ, ਰਾਜੇਸ਼ ਕੁਮਾਰ ਸੈਲੀ, ਪ੍ਰਦੀਪ ਰਿੰਕਾ, ਸੀਸ਼ੂਪਾਲ ਗਰਗ, ਲਵਲ ਕੁਮਾਰ ਲਾਲਾ, ਸਾਧੂ ਰਾਮ ਜਰਗਰ, ਨਿਯਾਕਤ ਅਲੀ ਅਤੇ ਗੋਰਾ ਲਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਸਹਿਜੜਾ ਵਿਖੇ ਇੰਸ: ਰਾਜਪਾਲ ਸਿੰਘ ਬਾਜਵਾ ਨੇ ਆਪਣਾ ਮਾਤਾ-ਪਿਤਾ ਦੀ ਯਾਦ ’ਚ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਅਗਲੀ ਖ਼ਬਰ ਬਰਨਾਲਾ ਨਗਰ ਨਿਗਮ ਮੇਅਰ ਦੀ ਚੋਣ ਦੇ ਕਰੀਬ ਦੋ ਮਹੀਨੇ ਬਾਅਦ ਵੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਖ਼ਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।