07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸ਼ੈਲਰ ਅੰਦਰ ਖੜ੍ਹੇ ਟਰੱਕ ’ਚੋਂ ਚੌਲਾਂ ਦੇ 50 ਗੱਟੇ ਚੋਰੀ

ਅਜੀਤ ਡੈਸਕ 02-07-2026
ਤਪਾ ਮੰਡੀ, 1 ਜੁਲਾਈ (ਵਿਜੇ ਸ਼ਰਮਾ)-ਸਥਾਨਕ ਤਾਜੋਕੇ ਰੋਡ ’ਤੇ ਸਥਿਤ ਗਣਪਤੀ ਰਾਈਸ ਮਿੱਲ ਵਿਚ ਖੜੇ ਇੱਕ ਟਰੱਕ ਵਿਚੋਂ 50 ਗੱਟੇ ਚੌਲਾਂ ਦੇ ਚੋਰਾਂ ਵਲੋਂ ਚੋਰੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਣਪਤੀ ਰਾਈਸ ਮਿਲ ਦੇ ਮਾਲਕ ਮਦਨ ਲਾਲ ਸਿੰਗਲਾ ਨੇ ਦੱਸਿਆ ਕਿ ਸ਼ੈਲਰ ਅੰਦਰ ਟਰੱਕ ਵਿਚ ਕਰੀਬ 360 ਗੱਟੇ ਚਾਵਲਾਂ ਦੇ ਲੋਡ ਕਰ ਕੇ ਡੀਪੂ ਭੇਜਣ ਲਈ ਖੜ੍ਹਾ ਕਰ ਦਿੱਤਾ ਗਿਆ। ਚੋਰਾਂ ਵਲੋਂ ਰਾਤ ਨੂੰ ਸ਼ੈਲਰ ਦੀ ਕੰਧ ਟੱਪ ਕੇ ਟਰੱਕ ਵਿਚੋਂ 50 ਗੱਟੇ ਚੌਲਾਂ ਦੇ ਚੋਰੀ ਕਰ ਲਏ। ਜਦ ਅਗਲੇ ਦਿਨ ਡਰਾਈਵਰ ਡੰਪ ਕਰਨ ਵਾਸਤੇ ਟਰੱਕ ਸ਼ੈਲਰ ਵਿਚੋਂ ਕੱਢਣ ਲੱਗਿਆ ਤਾਂ ਉਸ ਨੇ ਦੇਖਿਆ ਕਿ ਡਾਲੇ ਦੇ ਪਿਛਲੇ ਪਾਸਿਉਂ ਕੁੱਝ ਗੱਟੇ ਘੱਟ ਲੱਗ ਰਹੇ ਹਨ। ਉਸ ਸਮੇਂ ਹੀ ਗੱਟਿਆਂ ਦੀ ਗਿਣਤੀ ਕੀਤੀ ਤਾਂ ਟਰੱਕ ਵਿਚੋਂ 50 ਗੱਟੇ ਚੌਲਾਂ ਦੇ ਘੱਟ ਪਾਏ ਗਏ ਜੋ ਕਿ ਚੋਰਾਂ ਵਲੋਂ ਚੋਰੀ ਕਰ ਲਏ ਗਏ ਹਨ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਦੇ ਜਾਂਚ ਅਧਿਕਾਰੀ ਸਤਿਗੁਰੂ ਸਿੰਘ ਨੇ ਆ ਕੇ ਮੌਕਾ ਦੇਖਿਆ ਉਨ੍ਹਾਂ ਕਿਹਾ ਕਿ ਸ਼ੈਲਰ ਵਿਚ ਖੜੇ ਟਰੱਕ ਅੰਦਰੋਂ 50 ਗੱਟੇ ਚੋਰਾਂ ਵਲੋਂ ਚੋਰੀ ਕਰ ਲਏ ਗਏ ਹਨ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਐਨ.ਸੀ.ਸੀ. ਅਤੇ ਸੀ.ਆਰ.ਸੀ. ਸਮੇਤ ਪੈਸਕੋ ਕਾਮਿਆਂ ਨੂੰ ਪਾਲਿਸੀ ’ਚ... ਅਗਲੀ ਖ਼ਬਰ ਗੁ: ਬਾਬਾ ਕਾਲਾ ਮਹਿਰ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ‘ਗੁਰੂ ਦੋਖੀ ਤੇ ਪੰਥ ਵਿਰੋਧੀ’ ਪੋਸਟਰ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।