05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਜਨਮ ਦਿਨ ਮੌਕੇ ਡੇਰਾ ਸ਼ਰਧਾਲੂ ਨੇ ਗਊਆਂ ਲਈ 15 ਕੁਇੰਟਲ ਹਰਾ ਚਾਰਾ ਕੀਤਾ ਦਾਨ

ਅਜੀਤ ਡੈਸਕ 02-07-2026
ਬਰਨਾਲਾ, 1 ਜੁਲਾਈ (ਅਸ਼ੋਕ ਭਾਰਤੀ)-ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੁਰਿੰਦਰ ਕੁਮਾਰ ਇੰਸਾਂ ਨੇ ਆਪਣੇ ਜਨਮ ਦਿਨ ਮੌਕੇ ਗਊਆਂ ਲਈ 15 ਕੁਇੰਟਲ ਹਰਾ ਚਾਰਾ ਦਾਨ ਕਰ ਕੇ ਮਾਨਵਤਾ ਭਲਾਈ ਦੀ ਮਿਸਾਲ ਪੇਸ਼ ਕੀਤੀ। ਜਾਣਕਾਰੀ ਅਨੁਸਾਰ ਬਰਨਾਲਾ ਜ਼ੋਨ ਨੰਬਰ-3 ਦੇ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਜਨਮ ਦਿਨ ਦੀ ਖ਼ੁਸ਼ੀ ਨੂੰ ਸਾਦਗੀ ਅਤੇ ਸੇਵਾ ਭਾਵ ਨਾਲ ਮਨਾਉਂਦਿਆਂ ਸਥਾਨਕ, ਮਨਾਲ ਅਤੇ ਪਿੰਡ ਗਹਿਲ ਸਥਿਤ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ 15 ਕੁਇੰਟਲ ਹਰਾ ਚਾਰਾ ਭੇਟ ਕੀਤਾ। ਇਸ ਮੌਕੇ ਸੰਜੀਵ ਇੰਸਾਂ, ਬਲਜਿੰਦਰ ਭੰਡਾਰੀ ਇੰਸਾਂ, ਧੀਰਜ ਇੰਸਾਂ, ਮੋਹਿਤ ਇੰਸਾਂ, ਪਰਮਿੰਦਰ ਇੰਸਾਂ, ਰੋਹਿਤ ਇੰਸਾਂ, ਇੰਦੇਵ ਇੰਸਾਂ, ਕੁਲਦੀਪ ਕਾਲਾ ਇੰਸਾਂ, ਹਨੀ ਇੰਸਾਂ, ਸਰਬਣ ਇੰਸਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਕਾਂਗਰਸ ਐਸ.ਸੀ. ਸੈੱਲ ਦੇ ਅਹੁਦੇਦਾਰਾਂ ਨੇ ਵਿਜੈਇੰਦਰ ਸਿੰਗਲਾ ਦਾ ਕੀਤਾ ਸਨਮਾਨ ਅਗਲੀ ਖ਼ਬਰ ਸੁਨਾਮ ਵਾਸੀਆਂ ਨੂੰ ਬੇਸਹਾਰਾ ਪਸ਼ੂਆਂ ਤੋਂ ਨਿਜਾਤ ਮਿਲਣ ਦੀ ਬੱਝੀ ਆਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।