14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜੀਤ ਬਾਸੀ ਨੂੰ ਵੋਟਰਾਂ ਨੇ ਤੋਲਿਆ ਲੱਡੂਆਂ ਨਾਲ <br/>

ਅਜੀਤ ਡੈਸਕ 25-05-2026
ਤਪਾ ਮੰਡੀ, 24 ਮਈ (ਵਿਜੇ ਸ਼ਰਮਾ)-ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਪ੍ਰਚਾਰ ਦੇ ਅਖੀਰਲੇ ਦਿਨ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਾਰਡ ਨੰ: 10 ਦੇ ਪਾਰਟੀ ਉਮੀਦਵਾਰ ਬਲਜੀਤ ਸਿੰਘ ਬਾਸੀ ਨੂੰ ਵਾਰਡ ਵਿਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਵੋਟਰਾਂ ਤੇ ਸਮਰਥਕਾਂ ਵਲੋਂ ਲੱਡੂਆਂ ਨਾਲ ਤੋਲਿਆ ਗਿਆ | ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਨਗਰ ਕੌਂਸਲ ਤਪਾ ਦੀਆਂ ਹੋ ਰਹੀਆਂ ਚੋਣਾਂ ਵਿਚ ਸਾਰੇ ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸ਼ਾਨਦਾਰ ਹੂੰਝਾ ਫੇਰ ਜਿੱਤ ਹੋਵੇਗੀ ਕਿਉਂਕਿ ਵੋਟਰਾਂ ਵਲੋਂ ਬਲਜੀਤ ਬਾਸੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਤਹਿਤ ਉਨ੍ਹਾਂ ਦੀ ਜਿੱਤ ਯਕੀਨੀ ਹੈ | ਇਸ ਮੌਕੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਜਸਵਿੰਦਰ ਸਿੰਘ ਚੱਠਾ, ਕੁਲਵਿੰਦਰ ਸਿੰਘ ਚੱਠਾ ਰਵੀ ਮੌੜ, ਗੁਰਵਿੰਦਰ ਸਿੰਘ ਬਾਸੀ, ਜਗਤਾਰ ਸਿੰਘ ਬਾਸੀ, ਜੱਸੀ ਬਾਸੀ, ਗੁਰਦੀਪ ਸਿੰਘ ਬਾਸੀ ਤੋਂ ਇਲਾਵਾ ਵਾਰਡ ਦੇ ਵੋਟਰ ਹਾਜ਼ਰ ਸਨ |

ਪਿਛਲੀ ਖ਼ਬਰ ਵਿਹੜਿਆਂ 'ਚ ਚਾਨਣ ਚਾਹੁੰਦੇ ਹੋ ਤਾਂ ਮੋਹਰ ਝਾੜੂ ਦੇ ਨਿਸ਼ਾਨ 'ਤੇ ਲਾਇਓ- ਮੀਤ ਹੇਅਰ <br/> ਅਗਲੀ ਖ਼ਬਰ ਮਨੀਸ਼ ਕੁਮਾਰ ਬਾਂਸਲ ਦੀ ਚੋਣ ਮੁਹਿੰਮ ਨੂੰ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।