ਤਪਾ ਮੰਡੀ, 7 ਮਈ (ਵਿਜੇ ਸ਼ਰਮਾ)-ਪਿੰਡ ਤਾਜੋਕੇ ਵਿਖੇ ਖੇਤੀਬਾੜੀ ਸੁਸਾਇਟੀ ਵਿਚ ਕਰਿਭਕੋ ਦੇ ਏਰੀਆ ਮੈਨੇਜਰ ਵਿਕਾਸ ਕੁਮਾਰ, ਫ਼ੀਲਡ ਅਫ਼ਸਰ ਅਨੁਜ ਕੁਮਾਰ ਅਤੇ ਖਾਦ ਸਪਲਾਈ ਅਫ਼ਸਰ ਜਸ਼ਨ ਮਲਿਕ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਸੁਸਾਇਟੀ ਨੂੰ ਨਵੀਆਂ ਕੁਰਸੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਵੱਖ-ਵੱਖ ਮਹਿਕਮਿਆਂ ਦੇ ਅਫ਼ਸਰਾਂ ਵਲੋਂ ਕਿਸਾਨਾਂ ਭਰਾਵਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕਿਸਾਨ ਫ਼ਸਲਾਂ ਨੂੰ ਦਵਾਈਆਂ ਅਤੇ ਰੇਅ ਸਪਰੇਅ ਸਹੀ ਮਾਤਰਾ ਵਿਚ ਹੀ ਪਾਉਣ ਤਾਂ ਜੋ ਫ਼ਸਲ ਦਾ ਕੋਈ ਵੀ ਨੁਕਸਾਨ ਨਾ ਹੋਵੇ | ਇਸ ਮੌਕੇ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਬਲਤੇਜ ਸਿੰਘ ਬੋਘਾ, ਸੈਕਟਰੀ ਬਲਜੀਤ ਸਿੰਘ ਅਤੇ ਕਿਸਾਨ ਹਾਜ਼ਰ ਸਨ |