18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪਿੰਡ ਨਾਨਕਪੁਰਾ ਵਿਖੇ ਬਿਜਲੀ ਸਪਾਰਕ ਹੋਣ ਨਾਲ ਡੇਢ ਏਕੜ ਟਾਂਗਰ ਸੜਿਆ <br/>

ਅਜੀਤ ਡੈਸਕ 21-04-2026
ਸ਼ਹਿਣਾ, 20 ਅਪ੍ਰੈਲ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ਨੇੜੇ ਪਿੰਡ ਨਾਨਕਪੁਰਾ ਥਿੰਦ ਕੋਠੇ ਵਿਖੇ ਬਿਜਲੀ ਦੇ ਸਪਾਰਕ ਹੋਣ ਨਾਲ ਇਕ ਕਿਸਾਨ ਦਾ ਡੇਢ ਏਕੜ ਤੂੜੀ ਲਈ ਰੱਖਿਆ ਟਾਂਗਰ ਸੜ ਗਿਆ | ਕਿਸਾਨ ਬਲਵਿੰਦਰ ਸਿੰਘ ਕਾਲਾ ਥਿੰਦ ਨੇ ਦੱਸਿਆ ਕਿ ਖੇਤ ਵਿਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਸਫ਼ੈਦੇ ਦੇ ਦਰੱਖਤ ਦੀ ਟਾਹਣੀ ਖਹਿ ਜਾਣ ਨਾਲ ਸਪਾਰਕ ਹੋ ਗਿਆ ਅਤੇ ਚੰਗਿਆੜੀ ਡਿੱਗਣ ਨਾਲ ਟਾਂਗਰ ਨੂੰ ਅੱਗ ਲੱਗ ਗਈ ਅਤੇ ਹਵਾ ਤੇਜ਼ ਹੋਣ ਕਾਰਨ ਖਤਾਨਾਂ ਵਿਚ ਖੜੇ ਘਾਹ ਫੂਸ ਨੂੰ ਚੜ ਗਈ | ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ |

ਪਿਛਲੀ ਖ਼ਬਰ ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ 34 ਲੱਖ ਮੀਟਿ੍ਕ ਟਨ ਦੀ ਕੀਤੀ ਗਈ ਖ਼ਰੀਦ <br/> ਅਗਲੀ ਖ਼ਬਰ ਹੋਲੀ ਹਾਰਟ 'ਰਨ ਯੁੱਧ ਨਸ਼ਿਆਂ ਵਿਰੁੱਧ' ਜੋਸ਼ ਖਰੋਸ਼ ਨਾਲ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।