12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਜੀ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸਾਈਕਲਿੰਗ ਰੇਸ 19 ਨੂੰ

ਅਜੀਤ ਡੈਸਕ 15-04-2026
ਮਹਿਲ ਕਲਾਂ, 14 ਅਪ੍ਰੈਲ (ਅਵਤਾਰ ਸਿੰਘ ਅਣਖੀ)-ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਲੋਂ ਖੇਡਾਂ, ਸਰੀਰਕ ਤੰਦਰੁਸਤੀ, ਬੱਚਿਆਂ ਨੂੰ ਨਸ਼ਿਆਂ ਦੀ ਭੈੜੀ ਦਲ-ਦਲ ਤੋਂ ਦੂਰ ਰੱਖਣ ਅਤੇ ਇਨ੍ਹਾਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰੱਖਣ ਦੇ ਮਨੋਰਥ ਤਹਿਤ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ 'ਯੁੱਧ ਨਸ਼ਿਆਂ ਵਿਰੁੱਧ' ਦੇ ਬੈਨਰ ਹੇਠ 19 ਅਪ੍ਰੈਲ, ਐਤਵਾਰ ਨੂੰ ਇਕ ਵਿਸ਼ਾਲ ਸਾਈਕਲਿੰਗ ਰੇਸ ਕਰਵਾਈ ਜਾ ਰਹੀ ਹੈ | ਰੇਸ ਸਵੇਰੇ 5 ਵਜੇ ਸ਼ੁਰੂ ਹੋ ਕੇ 7 ਵਜੇ ਤੱਕ ਚੱਲੇਗੀ | ਜਿਸ 'ਚ ਇਲਾਕੇ ਦੇ ਬਹੁਤ ਸਾਰੇ ਸਭਨਾਂ ਵਰਗਾਂ ਦੇ ਲੋਕ ਅਤੇ ਵਿਦਿਆਰਥੀ ਆਪਣੀ ਸ਼ਮੂਲੀਅਤ ਕਰ ਲੋਕਾਂ ਨੂੰ ਇਕ ਚੰਗਾ ਸੁਨੇਹਾ ਅਤੇ ਇਕ ਚੰਗੇ ਸਮਾਜ ਨੂੰ ਸਿਰਜਣ ਵਿਚ ਆਪਣੀ ਭੂਮਿਕਾ ਦਰਜ ਕਰਵਾਉਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਮੈਡਮ ਗਤਿਕਾ ਸ਼ਰਮਾ ਤੇ ਵਾਇਸ ਪਿ੍ੰਸੀਪਲ ਪਰਦੀਪ ਕੌਰ ਗਰੇਵਾਲ ਨੇ ਕਿਹਾ ਕਿ ਉਕਤ ਸਮਾਗਮ ਵਿਚ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੀਆਂ | ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ, ਐਸ.ਐਸ.ਪੀ. ਪੁਲਿਸ ਜ਼ਿਲ੍ਹਾ ਬਰਨਾਲਾ ਸਰਫ਼ਰਾਜ਼ ਆਲਮ, ਡੀ.ਐਸ.ਪੀ ਸਬ-ਡਵੀਜ਼ਨ ਮਹਿਲ ਕਲਾਂ ਜਸਪਾਲ ਸਿੰਘ, ਐਸ.ਡੀ.ਐਮ ਮਹਿਲ ਕਲਾਂ ਕਿ੍ਤਿਕਾ ਗੋਇਲ ਆਦਿ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੀਆਂ | ਉਨ੍ਹਾਂ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਦੀ ਗਤੀਸ਼ੀਲ ਅਗਵਾਈ ਹੇਠ ਇਸ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਟਾਫ਼ ਵਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਇਕ ਕਦਮ ਚੁੱਕਿਆ ਗਿਆ ਹੈ | ਇਹ ਮੈਰਾਥਨ ਨਾ ਸਿਰਫ਼ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰੇਗੀ, ਸਗੋਂ ਸਮਾਜ ਵਿਚ ਅਨੁਸ਼ਾਸਨ ਅਤੇ ਏਕਤਾ ਦਾ ਸੁਨੇਹਾ ਵੀ ਦੇਵੇਗੀ | ਜੋ ਕਿ ਬੱਚਿਆਂ ਦੇ ਅਜੋਕੇ ਜੀਵਨ 'ਚ ਬਹੁਤ ਸਹਾਈ ਹੋਵੇਗੀ | ਉਨ੍ਹਾਂ ਦੱਸਿਆ ਕਿ ਸਾਈਕਲ ਚਾਲਕ ਮਹਿਲ ਕਲਾਂ ਬੱਸ ਸਟੈਂਡ ਤੇ ਸਹੀ 5 ਵਜੇ ਇਕੱਠੇ ਹੋਣ ਉਪਰੰਤ ਪਿੰਡ ਮਹਿਲ ਖ਼ੁਰਦ ਤੋਂ ਹੁੰਦੇ ਹੋਏ ਪਿੰਡ ਸਹੌਰ ਜਾਣ ਉਪਰੰਤ ਜੀ. ਹੋਲੀ ਹਾਰਟ ਸਕੂਲ ਮਹਿਲ ਕਲਾਂ ਦੇ ਕੈਂਪਸ 'ਚ ਪਹੁੰਚ ਕੇ ਆਪਣੀ ਰੇਸ ਖ਼ਤਮ ਕਰਨਗੇ | ਜਦ ਕਿ ਦੌੜ (ਪੈਦਲ) 'ਚ ਹਿੱਸਾ ਵਾਲੇ ਸਭਨਾਂ ਪ੍ਰਤੀਯੋਗਤਾ ਲਈ ਦੌੜ ਸਿਰਫ਼ ਮਹਿਲ ਕਲਾਂ ਅਤੇ ਮਹਿਲ ਸੋਢੇ ਦੇ ਆਲ਼ੇ ਦੁਆਲੇ ਹੋਵੇਗੀ ਅਤੇ ਅਖੀਰ ਹੋਲੀ ਹਾਰਟ ਸਕੂਲ 'ਚ ਪਹੁੰਚ ਕੇ ਸਮਾਪਤ ਹੋਵੇਗੀ | ਮੈਨੇਜਮੈਂਟ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ |
ਪਿਛਲੀ ਖ਼ਬਰ ਵਾਈ.ਐੱਸ. ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਸਰਬੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।