12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਾਂਗਰਸ ਪਾਰਟੀ ਨੇ ਦੋ ਸਾਬਕਾ ਸਰਪੰਚਾਂ ਸਮੇਤ ਯੂਥ ਆਗੂਆਂ ਨੂੰ ਜ਼ਿਲੇ੍ਹ ਵਿਚ ਦਿੱਤੀਆਂ ਅਹੁਦੇਦਾਰੀਆਂ

ਅਜੀਤ ਡੈਸਕ 15-04-2026
ਸ਼ਹਿਣਾ, 14 ਅਪ੍ਰੈਲ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜ਼ਿਲੇ੍ਹ ਵਿਚ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ | ਪੰਚਾਇਤ ਯੂਨੀਅਨ ਦੇ ਸਾਬਕਾ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਸੀਤਾ ਮੌੜ ਨਾਭਾ, ਪਿੰਡ ਧਰਮਪੁਰਾ ਦੇ 10 ਸਾਲ ਲਗਾਤਾਰ ਸਰਪੰਚ ਰਹੇ ਪਰਮਿੰਦਰ ਸਿੰਘ ਮਾਨ, ਗਿਆਨ ਚੰਦ ਸ਼ਰਮਾ ਜੰਡਸਰ ਸਾਬਕਾ ਬਲਾਕ ਸੰਮਤੀ ਮੈਂਬਰ, ਲਖਵੀਰ ਸਿੰਘ ਲੱਖਾ ਸਿੱਧੂ ਵਾਸੀ ਜੋਧਪੁਰ ਆਦਿ ਨੂੰ ਜ਼ਿਲੇ੍ਹ ਵਿਚ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ | ਉਪਰੋਕਤ ਨਿਯੁਕਤੀਆਂ 'ਤੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਾਂਗਰਸ ਪਾਰਟੀ ਹਾਈਕਮਾਂਡ ਅਤੇ ਜ਼ਿਲ੍ਹਾ ਪ੍ਰਧਾਨ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪਰਮਿੰਦਰ ਸਿੰਘ ਢੀਂਡਸਾ ਨੇ ਭਰਪੂਰ ਸਿੰਘ ਢਿੱਲੋਂ ਦੇ ਦਿਹਾਂਤ 'ਦੇ ਢਿੱਲੋਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਭਦੌੜ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।