08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਵਾਟਰ ਸਪਲਾਈ ਵਾਲੀ ਪਾਈਪ ਟੁੱਟੀ ਹੋਣ ਕਾਰਨ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ <br/>

ਹੰਡਿਆਇਆ ਵਿਖੇ ਤਿੰਨ ਦਿਨਾਂ ਤੋਂ ਪੁੱਟੀ ਗਲੀ ਦਿਖਾਉਂਦੇ ਹੋਏ ਵਾਸੀ | ਤਸਵੀਰ : ਗੁਰਜੀਤ ਸਿੰਘ ਖੁੱਡੀ <br/> 06-04-2026
ਹੰਡਿਆਇਆ, 5 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਵਾਟਰ ਸਪਲਾਈ ਦੀ ਤਿੰਨ ਦਿਨਾਂ ਤੋਂ ਵਾਟਰ ਸਪਲਾਈ ਦੀ ਪਾਈਪ ਟੁੱਟੀ ਹੋਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਪੀਣ ਵਾਲਾ ਪਾਣੀ ਨਾ ਮਿਲਣ ਕਰ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟੁੱਟੀ ਪਾਈਪ ਨੂੰ ਠੀਕ ਨਾ ਕਰਨ ਕਾਰਨ ਇੱਥੋਂ ਮੁਹੱਲਾ ਨਿਵਾਸੀਆਂ ਨੂੰ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਹੰਡਿਆਇਆ ਦੇ ਕਿਲਾ ਪੱਤੀ ਦੇ ਵਾਸੀਆਂ ਗੁਰਬਚਨ ਸਿੰਘ, ਵਿਕਰਮਜੀਤ ਸਿੰਘ, ਰਿੰਕੂ ਸਿੰਘ, ਕੇਸਰ ਸਿੰਘ, ਗੁਲਾਬ ਸਿੰਘ, ਮਲਕੀਤ ਸਿੰਘ ਤੇ ਚਮਕੌਰ ਸਿੰਘ ਨੇ ਦੱਸਿਆ ਕਿ ਵਾਟਰ ਸਪਲਾਈ ਵਾਲੀ ਪਾਈਪ ਲੀਕ ਹੋ ਗਈ ਸੀ ਜਿਸ ਨੂੰ ਨਵੀਂ ਪਾਉਣ ਲਈ ਤਿੰਨ ਦਿਨਾਂ ਤੋਂ ਪੁੱਟਿਆ ਪਿਆ ਹੈ, ਪਰ ਅਜੇ ਤੱਕ ਪਾਈਪ ਨਹੀਂ ਪਾਈ ਗਈ | ਜਿੱਥੋਂ ਕਿਲਾ ਪੱਤੀ ਵਾਸੀਆਂ ਨੂੰ ਲੰਘਣਾ ਮੁਹਾਲ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਪੀਣ ਵਾਲਾ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਨਾ ਤਾਂ ਵਾਟਰ ਸਪਲਾਈ ਸੀਵਰੇਜ ਦਾ ਜੇ.ਈ. ਫ਼ੋਨ ਚੁੱਕਦਾ ਹੈ ਅਤੇ ਨਾ ਨਗਰ ਪੰਚਾਇਤ ਦਾ ਪ੍ਰਧਾਨ ਫ਼ੋਨ ਚੁੱਕਦਾ ਹੈ | ਉਕਤ ਵਾਸੀਆਂ ਨੇ ਈ.ਓ. ਹੰਡਿਆਇਆ ਪਾਸੋਂ ਮੰਗ ਕੀਤੀ ਹੈ ਕਿ ਜਲਦੀ ਪਾਈਪ ਪਾ ਕੇ ਪਾਣੀ ਦੀ ਸਪਲਾਈ ਅਤੇ ਰਸਤਾ ਚਾਲੂ ਕੀਤੀ ਜਾਵੇ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ਾਲ ਕਾਨਫ਼ਰੰਸ 14 ਨੂੰ-ਭਾਈ... ਅਗਲੀ ਖ਼ਬਰ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਾਲ ਹੋਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।