27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਹਰਲਾ ਡੇਰਾ ਮਹੰਤ ਜੰਗੀਰ ਦਾਸ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਰਾਮ ਨੌਮੀ ਦਾ ਤਿਉਹਾਰ <br/>

ਅਜੀਤ ਡੈਸਕ 28-03-2026
ਤਪਾ ਮੰਡੀ, 27 ਮਾਰਚ (ਪ੍ਰਵੀਨ ਗਰਗ)-ਬਾਹਰਲਾ ਡੇਰਾ ਮਹੰਤ ਜੰਗੀਰ ਦਾਸ (ਠਾਕੁਰ ਦੁਆਰਾ ਰੁਮਾਣਾ) ਹਵੇਲੀ ਪੱਤੀ ਵਿਖੇ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਪੰਡਤ ਸੋਮਨਾਥ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸਮੂਹ ਜਜਮਾਨਾਂ ਮਹੰਤ ਰਘੁਵੀਰ ਦਾਸ, ਮਹੰਤ ਬੁੱਕਣ ਦਾਸ, ਮਹੰਤ ਸੋਮ ਦਾਸ ਤੇ ਮਹੰਤ ਬੀਰਬਲ ਦਾਸ ਸਮੇਤ ਸਮੁੱਚੀ ਸੰਗਤ ਤੋਂ ਹਵਨ ਯੱਗ 'ਚ ਪੂਰਨ ਅਹੂਤੀ ਪਵਾਈ ਅਤੇ ਪ੍ਰਭੂ ਦੀ ਆਰਤੀ ਕੀਤੀ | ਉਪਰੰਤ ਸਮੁੱਚੀ ਸੰਗਤ ਵਲੋਂ ਪ੍ਰਭੂ ਦਾ ਸਿਮਰਨ ਕੀਤਾ ਗਿਆ | ਪੰਡਤ ਸੋਮਨਾਥ ਸ਼ਰਮਾ ਨੇ ਪਵਿੱਤਰ ਦਿਹਾੜੇ 'ਤੇ ਪੁੱਜੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਤੇ ਭਗਵਾਨ ਸ੍ਰੀ ਰਾਮ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਡੇਰਾ ਪ੍ਰਬੰਧਕਾਂ ਨੇ ਸਮੂਹ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਅਤੇ ਆਏ ਮਹਿਮਾਨਾਂ ਦਾ ਸਨਮਾਨ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਪੁਜਾਰੀ ਕਿ੍ਸ਼ਨ ਦਾਸ, ਬਾਬਾ ਮੋਹਨ ਦਾਸ, ਸੀ.ਏ. ਸੰਦੀਪ ਕੁਮਾਰ, ਸੇਵਕ ਦਾਸ, ਰਜਿੰਦਰ ਸਿੱਧੂ, ਭੀਮ ਦਾਸ, ਮੋਹਨ ਦਾਸ, ਜਗਦੇਵ ਸਿੰਘ, ਗੋਗੀ ਮਹੰਤ, ਬੂਟੀ ਦਾਸ, ਬਲਵਿੰਦਰ ਦਾਸ, ਕਿਸ਼ੋਰ ਬਾਵਾ, ਧਰਮਪਾਲ, ਹਰਪਾਲ ਦਾਸ, ਸੁਖਦੇਵ ਸ਼ਰਮਾ, ਅਵਤਾਰ ਸਿੰਘ, ਗੁਰਦਾਸ ਦਾਸ, ਹੰਸ ਰਾਜ ਸ਼ਰਮਾ, ਕੇਵਲ ਦਰਜ਼ੀ, ਬੁੱਧ ਸਿੰਘ, ਮਿੰਟਾ ਮਹੰਤ, ਸੋਨਾ ਮਹੰਤ, ਭੋਲਾ ਸਿੰਘ ਚੱਠਾ, ਜਗਜੀਤ ਸਿੰਘ ਪੰਧੇਰ, ਮੇਲਾ ਢੱਡਵਾਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪਿੰਡ ਠੀਕਰੀਵਾਲਾ ਦੇ ਇਕ ਵਿਅਕਤੀ ਤੋਂ ਅਸਲ੍ਹਾ, ਕਾਰਤੂਸ ਬਰਾਮਦ, ਮਾਮਲਾ ਦਰਜ ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।