27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਪੁੱਜ ਕੇ ਲਗਵਾਈ ਹਾਜ਼ਰੀ <br/>

ਅਜੀਤ ਡੈਸਕ 28-03-2026
ਧਨੌਲਾ, 27 ਮਾਰਚ (ਜਤਿੰਦਰ ਸਿੰਘ ਧਨੌਲਾ)-ਪ੍ਰਾਚੀਨ ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਨਵਰਾਤਿਆਂ ਦੇ ਆਖ਼ਰੀ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪੁੱਜ ਕੇ ਹਾਜ਼ਰੀ ਲਗਵਾਈ | ਮੰਦਰ ਦੇ ਮੁੱਖ ਸੇਵਾਦਾਰ ਜਗਦੀਪ ਦਾਸ ਸ਼ਰਮਾ, ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ, ਸਰਪੰਚ ਜਸਵੰਤ ਸਿੰਘ ਵਲੋਂ ਉਚੇਚੇ ਤੌਰ 'ਤੇ ਪੁੱਜੇ ਐੱਸ.ਐੱਚ.ਓ. ਗੁਰਵਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਗੱਲਬਾਤ ਕਰਦਿਆਂ ਐੱਸ.ਐੱਚ.ਓ. ਨੇ ਆਖਿਆ ਕਿ ਧਾਰਮਿਕ ਸਮਾਗਮਾਂ ਦੀ ਸਮੂਹਿਕ ਤੌਰ 'ਤੇ ਵੱਧ ਚੜ੍ਹ ਕੇ ਅਗਵਾਈ ਕਰਨਾ ਸ਼ੁੱਭ ਸੰਕੇਤ ਹੈ | ਅਜਿਹਾ ਕਰਨ ਨਾਲ ਮਾਨਵਤਾ ਦੀ ਤਸਵੀਰ ਨਿੱਖਰ ਕੇ ਅੱਗੇ ਵਧਣ ਲਈ ਰਾਹ ਪੱਧਰਾ ਕਰਦੀ ਹੈ | ਜੀਵਨ ਕੁਮਾਰ ਬਾਂਸਲ ਅਤੇ ਅਰੁਣ ਕੁਮਾਰ ਨੇ ਆਖਿਆ ਕਿ ਐੱਸ.ਐੱਚ.ਓ. ਗੁਰਵਿੰਦਰ ਸਿੰਘ ਤੋਂ ਧਨੌਲਾ ਨਿਵਾਸੀਆਂ ਨੂੰ ਵੱਡੀਆਂ ਆਸਾਂ ਹਨ | ਜਿਸ 'ਤੇ ਫ਼ੁੱਲ ਚੜ੍ਹਾਉਂਦਿਆਂ ਉਹ ਦਿਨ ਰਾਤ ਇਕ ਕਰ ਕੇ ਮੰਡੀ ਨੂੰ ਘੁੱਗ ਵੱਸਦਾ ਦੇਖਣ ਲਈ ਸਮਰਪਣ ਭਾਵਨਾ ਨਾਲ ਪਹਿਰਾ ਦਿੰਦੇ ਰਹਿੰਦੇ ਹਨ | ਪ੍ਰਬੰਧਕਾਂ ਵਲੋਂ ਹਲਕਾ ਬਰਨਾਲਾ ਦੇ ਐਮ.ਐਲ.ਏ. ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਐਮ.ਸੀ. ਸ੍ਰੀਮਤੀ ਜਸਵੀਰ ਕੌਰ, ਐਮ.ਸੀ. ਅਜੇ ਕੁਮਾਰ, ਭਾਈ ਸਰਵਣ ਸਿੰਘ ਵੱਡਾ ਲਾਣਾ, ਗੁਰਜੰਟ ਸਿੰਘ ਸਰਪੰਚ, ਸੀਨੀਅਰ ਆਗੂ ਸਾਹਿਬ ਸੋਢੀ, ਨਵਦੀਪ ਸਿੰਘ ਪਰੈਟੀ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਭੰਡਾਰੇ ਅਤੁੱਟ ਵਰਤਾਏ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਸ਼ਰਧਾਲੂਆਂ ਨੇ ਭੰਡਾਰੇ ਦਾ ਅਨੰਦ ਮਾਣਿਆ |

ਪਿਛਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।