02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੁਖਬੀਰ ਦੀ ਆਮਦ ਅਤੇ 15 ਦੀ ਰੈਲੀ ਕਰੇਗੀ ਵਿਰੋਧੀਆਂ ਦੇ ਹੌਸਲੇ ਪਸਤ-ਅਕਾਲੀ ਆਗੂ <br/>

ਤਪਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਕੌਂਸਲਰ ਦਵਿੰਦਰ ਕੁਮਾਰ ਟੀਟੂ ਦੀਕਸ਼ਤ ਅਤੇ ਹੋਰ | ਤਸਵੀਰ : ਪ੍ਰਵੀਨ ਗਰਗ <br/> 09-03-2026
ਤਪਾ ਮੰਡੀ, 8 ਮਾਰਚ (ਪ੍ਰਵੀਨ ਗਰਗ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੰਤਰੀ ਪੰਜਾਬ ਦੀ ਨਜ਼ਦੀਕੀ ਪਿੰਡ ਤਾਜੋਕੇ ਦੇ ਸਟੇਡੀਅਮ ਵਿਖੇ ਆਮਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਹੇਠ 15 ਮਾਰਚ ਨੂੰ ਕੀਤੀ ਜਾ ਰਹੀ ਰੈਲੀ ਇਕੱਠ ਵਜੋਂ ਇਤਿਹਾਸਕ ਹੋਵੇਗੀ, ਜੋ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਹੋਏ ਵਿਰੋਧੀ ਪਾਰਟੀਆਂ ਦੇ ਹੌਸਲੇ ਪਸਤ ਕਰੇਗੀ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਅਤੇ ਸਾਬਕਾ ਕੌਂਸਲਰ ਦਵਿੰਦਰ ਕੁਮਾਰ ਟੀਟੂ ਦੀਕਸ਼ਤ ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ 15 ਮਾਰਚ ਲਈ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ 'ਚ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ, ਜੋ ਅਕਾਲੀ ਦਲ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ | ਰੈਲੀ ਨੂੰ ਸਫਲ ਬਣਾਉਣ ਲਈ ਸਮੁੱਚੇ ਹਲਕੇ ਅੰਦਰੋਂ ਵਰਕਰਾਂ ਦਾ ਵੱਡਾ ਕਾਫ਼ਲਾ ਰੈਲੀ 'ਚ ਪਹੁੰਚੇਗਾ ਤਾਂ ਜੋ ਰੈਲੀ ਨੂੰ ਲਾਮਿਸਾਲ ਬਣਾ ਕੇ ਵਿਧਾਨ ਸਭਾ ਚੋਣਾਂ 2027 ਦਾ ਆਗਾਜ਼ ਕਰ ਸਕੀਏ | ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੂਬਾ ਪੰਜਾਬ ਸੰਭਲ ਨਹੀਂ ਰਿਹਾ, ਜਿਸ ਕਾਰਨ ਪੰਜਾਬ ਦੇ ਹਾਲਾਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਪੰਜਾਬ ਦੀ ਮਾੜੀ ਹਾਲਤ ਵੇਖ ਸੂਬੇ ਦੇ ਲੋਕ ਮੁੜ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਨ ਲੱਗੇ ਹਨ | ਇਸ ਮੌਕੇ ਪਾਰਟੀ ਦੇ ਭਗਵੰਤ ਸਿੰਘ ਚੱਠਾ, ਨੰਬਰਦਾਰ ਜੁਗਰਾਜ ਸਿੰਘ, ਗੁਰਵਿੰਦਰ ਸਿੰਘ ਬਾਸੀ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਆਰੀਆ ਭੱਟਾ ਕਾਲਜ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਫਲਾਵਰ ਸਜਾਵਟੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਕੀਤਾ ਹਾਸਿਲ <br/> ਅਗਲੀ ਖ਼ਬਰ ਪਿੰਡ ਦੀਵਾਨਾ ਵਿਖੇ ਅੱਖਾਂ ਦਾ 20ਵਾਂ ਆਪ੍ਰੇਸ਼ਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।