29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਨਗਰ ਕੌਂਸਲ ਤਪਾ ਦੇ ਕਲਰਕ ਅਮਨਦੀਪ ਸ਼ਰਮਾ ਨੂੰ ਕੀਤਾ ਪਦ ਉੱਨਤ <br/>

ਅਜੀਤ ਡੈਸਕ 25-02-2026
ਤਪਾ ਮੰਡੀ, 24 ਫਰਵਰੀ (ਵਿਜੇ ਸ਼ਰਮਾ)-ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਵਲੋਂ ਵਧੀਆ ਕੰਮ ਕਰਨ ਵਾਲਿਆਂ ਨੂੰ ਪਦ ਉੱਨਤ ਕੀਤਾ ਜਾ ਰਿਹਾ ਹੈ | ਇਸ ਲੜੀ ਤਹਿਤ ਨਗਰ ਕੌਂਸਲ ਤਪਾ ਦੇ ਕਲਰਕ ਅਮਨਦੀਪ ਸ਼ਰਮਾ ਨੂੰ ਤਰੱਕੀ ਦੇ ਕੇ ਸਹਾਇਕ ਇੰਜੀਨੀਅਰ ਕਲੈਰੀਕਲ ਪਦ ਉੱਨਤ ਕੀਤਾ ਹੈ | ਜਿਸ 'ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਡਾ: ਸੋਨਿਕਾ ਬਾਂਸਲ, ਡਾ: ਬਾਲ ਚੰਦ ਬਾਂਸਲ ਤੋਂ ਇਲਾਵਾ ਸਫ਼ਾਈ ਸੇਵਕਾਂ ਨੇ ਅਮਨਦੀਪ ਸ਼ਰਮਾ ਦਾ ਦਫ਼ਤਰ ਪਹੁੰਚਣ 'ਤੇ ਹਾਰ ਪਾ ਕੇ ਨਿੱਘਾ ਸਵਾਗਤ ਕਰਦਿਆਂ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ | ਇਸ ਮੌਕੇ ਧਰਮਪਾਲ ਸ਼ਰਮਾ, ਰਣਜੀਤ ਸਿੰਘ ਲਾਡੀ, ਹਰਦੀਪ ਸਿੰਘ ਪੁਰਬਾ, ਦੀਪਕ ਗੱਗ, ਹਰਦੀਪ ਸਿੰਘ ਦੀਪਾ, ਗੁਰਦੀਪ ਸਿੰਘ ਬਰਾੜ, ਤਾਰੀ ਸਿੰਘ, ਬੂਟਾ ਸਿੰਘ, ਤਰਸੇਮ ਚੰਦ, ਨਰਿੰਦਰ ਸਿੰਘ, ਸੁਰੇਸ਼ ਚੰਦੇਲ, ਰਫ਼ੀ ਕੁਮਾਰ, ਵਿਜੇ ਕੁਮਾਰ, ਮੱਖਣ ਸਿੰਘ, ਜਗਦੇਵ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਕੰਨਿਆ ਹਾਈ ਸਕੂਲ ਤਪਾ ਵਿਚ ਪਲਾਸਟਿਕ ਨੂੰ ਨਾਂਹ ਕਹੋ ਜਾਗਰੂਕਤਾ ਸਮਾਗਮ ਆਯੋਜਿਤ <br/... ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਤਾਜੋਕੇ 'ਚ ਰਸੋਈ ਅਤੇ ਅÏਸ਼ਧੀ ਬਗੀਚੀ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।