ਟੱਲੇਵਾਲ, 18 ਫਰਵਰੀ (ਸੋਨੀ ਚੀਮਾ)-ਰੋਜਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਚੀਮਾ-ਜੋਧਪੁਰ ਵਿਖੇ ਵਿਦਿਆਰਥੀਆਂ ਨੂੰ ਮੋਬਾਈਲ ਅਤੇ ਸੋਸ਼ਲ ਐਪ ਦੀ ਵਰਤੋਂ ਦੇ ਨੁਕਸਾਨਾਂ ਸਬੰਧੀ ਜਾਗਰੂਕ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਆਦਿ ਅਜਿਹੀਆਂ ਸੋਸ਼ਲ ਮੀਡੀਆ ਐਪਸ ਹਨ ਜਿਨ੍ਹਾਂ ਦੀ ਵਰਤੋਂ ਸੰਸਾਰ ਪੱਧਰ ਉੱਤੇ ਬੱਚਿਆਂ ਤੋਂ ਲੈ ਕੇ ਵੱਡੇ ਸਾਰੇ ਹੀ ਕਰ ਰਹੇ ਹਨ, ਇਨ੍ਹਾਂ ਕਾਰਨ ਉਨ੍ਹਾਂ ਦੀ ਸ਼ਖ਼ਸੀਅਤ ਉੱਤੇ ਪੈਂਦੇ ਮਾੜੇ ਪ੍ਰਭਾਵ ਅੱਜ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ | ਉਨ੍ਹਾਂ ਕਿਹਾ ਕਿ ਮੋਬਾਈਲ ਦੀ ਵੱਧ ਵਰਤੋਂ ਕਾਰਨ ਸਮੇਂ ਦੀ ਬਰਬਾਦੀ, ਅੱਖਾਂ ਖ਼ਰਾਬ ਹੋਣ, ਸਾਰਾ ਦਿਨ ਫ਼ੋਟੋਆਂ ਖਿੱਚਦੇ ਰਹਿਣ, ਪੜ੍ਹਾਈ ਵੱਲ ਧਿਆਨ ਨਾ ਦੇਣ ਆਦਿ ਬਾਰੇ ਹੀ ਗੱਲ ਕੀਤੀ ਜਾਂਦੀ ਹੈ ਪਰ ਸਚਾਈ ਇਸ ਤੋਂ ਕਿਤੇ ਜ਼ਿਆਦਾ ਘਿਣਾਉਣੀ ਹੈ | ਸਾਡੇ ਆਲੇ-ਦੁਆਲੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਹੌਲਨਾਕ ਹਨ | ਸੋਸ਼ਲ ਮੀਡੀਆ ਦੇ ਇਹ ਸੰਦ ਦਿਮਾਗ਼ੀ ਬਿਮਾਰੀਆਂ, ਖ਼ੁਦਕੁਸ਼ੀ, ਜਿਨਸੀ ਹਿੰਸਾ ਅਤੇ ਮਾਨਸਿਕ ਸ਼ੋਸ਼ਣ ਤੱਕ ਡੂੰਘੀ ਮਾਰ ਕਰ ਰਹੇ ਹਨ | ਜਿਸ ਲਈ ਸਾਨੂੰ ਮੋਬਾਈਲ ਦੀ ਵਰਤੋਂ ਘਟਾ ਕੇ ਕਿਤਾਬਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ, ਤਾਂ ਜੋ ਇਕ ਚੰਗੇ ਇਨਸਾਨ ਦੇ ਨਾਲ ਨਾਲ ਇਕ ਚੰਗੇ ਸਮਾਜ ਸਿਰਜਕ ਵੀ ਬਣ ਸਕੋ | ਇਸ ਮੌਕੇ ਮੈਡਮ ਕਾਂਤਾ ਕੁਮਾਰ, ਵੀਰਪਾਲ ਕੌਰ, ਪਰਦੀਪ ਕੌਰ, ਮਨੀਸ਼ਾ ਸ਼ਰਮਾ, ਨਿਸ਼ਾ ਰਾਣੀ, ਗੁਰਮੀਤ ਕੌਰ, ਨੀਲਮ ਰਾਣੀ, ਰਮਨਦੀਪ ਕੌਰ ਜੋਧਪੁਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ ਪੱਖੋ, ਬਲਜੀਤ ਕੌਰ, ਕਮਲਜੀਤ ਕੌਰ, ਪਿ੍ਅੰਕਾ ਸਿੰਗਲਾ, ਲਵਪ੍ਰੀਤ ਕੌਰ, ਮੈਡਮ ਲਵਲੀ, ਪ੍ਰੇਰਨਾ ਗਰਗ, ਹਰਪਾਲ ਕੌਰ, ਮੱਘਰ ਸਿੰਘ, ਵੀਰ ਸਿੰਘ ਆਦਿ ਵੀ ਹਾਜ਼ਰ ਸਨ |