18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮੌੜ ਨਾਭਾ ਵਿਖੇ ਸਖੀ ਸਰਵਰ ਦੀ ਦਰਗਾਹ 'ਤੇ ਦੋ ਰੋਜ਼ਾ ਉਤਸਵ ਮਨਾਇਆ

ਅਜੀਤ ਡੈਸਕ 19-02-2026
ਸ਼ਹਿਣਾ, 18 ਫਰਵਰੀ (ਸੁਰੇਸ਼ ਗੋਗੀ)-ਮੌੜ ਨਾਭਾ ਵਿਖੇ ਪੀਰ ਸਖੀ ਸਰਵਰ ਦੀ ਦਰਗਾਹ 'ਤੇ ਬਾਬਾ ਜੁੰਮੇ ਸਾਹ ਦੇ ਸ਼ਾਗਿਰਦ ਬਾਬਾ ਇਕਬਾਲ ਖਾਂ ਦੀ ਅਗਵਾਈ ਵਿਚ ਦੋ ਰੋਜ਼ਾ ਉਤਸਵ ਮਨਾਇਆ ਗਿਆ | ਪਹਿਲੇ ਦਿਨ ਕਵੀਸ਼ਰੀ ਜਥਿਆਂ ਨੇ ਧਾਰਮਿਕ ਪ੍ਰਸੰਗ ਪੇਸ਼ ਕੀਤੇ ਤੇ ਦੂਜੇ ਦਿਨ ਇਮਤਿਹਾਨ ਐਂਡ ਪਾਰਟੀ ਮੁਬਾਰਕਪੁਰ ਚੂੰਘਾ ਅਤੇ ਰਫ਼ੀ ਹਿੰਮਤਪੁਰੀਆ ਐਂਡ ਪਾਰਟੀ ਪ੍ਰਸਿੱਧ ਕੱਵਾਲ ਪਾਰਟੀਆਂ ਨੇ ਸੂਫ਼ੀ ਰੰਗ ਪੇਸ਼ ਕੀਤਾ | ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਪੀਰਾਂ ਫ਼ਕੀਰਾਂ ਅਤੇ ਧਾਰਮਿਕ ਸਥਾਨਾਂ 'ਤੇ ਲੱਗਣ ਵਾਲੇ ਜੋੜ ਮੇਲੇ ਸਾਨੂੰ ਆਪਸ ਵਿਚ ਮਿਲਵਰਤਨ ਦੀ ਭਾਵਨਾ ਸਿਖਾਉਂਦੇ ਹਨ | ਉਨ੍ਹਾਂ ਕਿਹਾ ਕਿ ਬਾਬਾ ਜੁੰਮੇ ਸਾਹ ਨੇ ਇਸ ਸਥਾਨ 'ਤੇ ਲੰਬਾ ਸਮਾਂ ਸੇਵਾ ਕੀਤੀ | ਅੱਜ ਉਨ੍ਹਾਂ ਦੇ ਸ਼ਾਗਿਰਦ ਬਾਬਾ ਇਕਬਾਲ ਖਾਂ ਇਹ ਸੇਵਾ ਨਿਭਾ ਰਹੇ ਹਨ | ਇਸ ਮੌਕੇ ਅਰੁਣਪ੍ਰਤਾਪ ਸਿੰਘ ਢਿੱਲੋਂ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਮੌੜ, ਸਾਬਕਾ ਸਰਪੰਚ ਸੁਰਜੀਤ ਸਿੰਘ ਸੀਤਾ, ਸੁਖਵਿੰਦਰ ਸਿੰਘ ਕਾਕਾ ਸਾਬਕਾ ਸਰਪੰਚ, ਬੇਅੰਤ ਸਿੰਘ ਮੌੜ, ਗਿਆਨ ਚੰਦ ਜੰਡਸਰ, ਥਾਣਾ ਮੁਖੀ ਮੈਡਮ ਰੈਨੂੰ ਪਰੋਚਾ, ਬਾਬਾ ਜਗਸੀਰ ਖਾਂ ਹਿੰਮਤਪੁਰਾ, ਬਾਬਾ ਸਰਦਾਰਾ ਖਾਂ ਮੌੜ, ਬਾਬਾ ਬਿੱਟੇ ਸਾਹ ਝੁਨੇਰ, ਬਾਬਾ ਨੀਲਾ ਖਾਂ ਸਲਾਬਤਪੁਰਾ, ਬਾਬਾ ਲੱਖਾ ਖਾਂ ਸੰਧੂ ਕਲਾਂ ਨੇ ਵੀ ਹਾਜ਼ਰੀ ਲਗਵਾਈ |
ਪਿਛਲੀ ਖ਼ਬਰ ਸੁਤੰਤਰਤਾ ਸੰਗਰਾਮੀ ਅਜੈਬ ਸਿੰਘ ਸਰਕਾਰੀ ਸਕੂਲ ਹਰੀਗੜ੍ਹ ਵਿਖੇ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਵਰਕਸ਼ਾਪ ਲਗਾਈ <b... ਅਗਲੀ ਖ਼ਬਰ -ਮਾਮਲਾ ਨਗਰ ਕੌਂਸਲ ਬਰਨਾਲਾ ਦਾ ਕਾਰਜਕਾਲ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਦਾ- ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 9 ਮਾਰਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।