27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਚਾਈਨਾ ਡੋਰ ਦਾ ਬਾਈਕਾਟ ਕਰ ਕੇ ਸੂਤੀ ਡੋਰ ਵਰਤਣ ਵਾਲੇ ਨੌਜਵਾਨਾਂ ਦਾ ਸਨਮਾਨ ਕਰੇਗੀ ਸੀਨੀਅਰ ਸਿਟੀਜ਼ਨ ਐਂਡ ਸਿਵਿਲ ਸੁਸਾਇਟੀ

ਅਜੀਤ ਡੈਸਕ 28-01-2026
ਬਰਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਬਸੰਤ ਪੰਚਮੀ ਮੌਕੇ ਸਰਕਾਰ ਵਲੋਂ ਚਾਈਨਾ ਡੋਰ 'ਤੇ ਪਾਬੰਦੀ ਲੱਗੀ ਹੋਣ ਅਤੇ ਸਖ਼ਤੀ ਦੇ ਬਾਵਜੂਦ ਖੁੱਲ੍ਹੇਆਮ ਵਰਤੋਂ ਕੀਤੀ ਗਈ ਲੇਕਿਨ ਮਦਰ ਟੀਚਰ ਸਕੂਲ ਬਰਨਾਲਾ ਦੇ ਪੰਜਵੀਂ ਕਲਾਸ ਦੇ ਵਿਦਿਆਰਥੀ ਪਾਰਸ਼ਵ ਭੰਡਾਰੀ ਪੁੱਤਰ ਵਿਕਾਸ ਭੰਡਾਰੀ ਨੇ ਸੂਤੀ ਡੋਰ ਨਾਲ ਪਤੰਗ ਉਡਾ ਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨ ਲਈ ਪ੍ਰੇਰਿਤ ਕੀਤਾ | ਇਸ ਸਬੰਧੀ ਜਦੋਂ ਸੀਨੀਅਰ ਸਿਟੀਜ਼ਨ ਐਂਡ ਸਿਵਿਲ ਸੋਸਾਇਟੀ ਬਰਨਾਲਾ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਸੋਸਾਇਟੀ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਡੋਰ ਚੈੱਕ ਕੀਤੀ ਅਤੇ ਖ਼ੁਸ਼ ਹੋ ਕੇ ਸੋਸਾਇਟੀ ਵਲੋਂ ਪਾਰਸਵ ਭੰਡਾਰੀ ਨੂੰ ਸਨਮਾਨਿਤ ਕੀਤਾ ਗਿਆ | ਸੋਸਾਇਟੀ ਦੇ ਜਨਰਲ ਸਕੱਤਰ ਸੇਵਾ ਮੁਕਤ ਪਿ੍ੰਸੀਪਲ ਰਾਕੇਸ਼ ਗਰਗ ਤੇ ਲੈਕਚਰਾਰ ਹਰਮਨਜੀਤ ਸਿੰਘ ਰੁਪਾਲ ਨੇ ਕਿਹਾ ਕਿ ਜੋ ਵੀ ਨੌਜਵਾਨ ਚਾਈਨਾ ਡੋਰ ਦਾ ਬਾਈਕਾਟ ਕਰ ਕੇ ਸੂਤੀ ਡੋਰ ਵਰਤੇਗਾ ਸੋਸਾਇਟੀ ਉਸ ਦਾ ਸਨਮਾਨ ਕਰੇਗੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ 'ਚ ਚਾਈਨਾ ਡੋਰ ਨਾਲ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ | ਇਸ ਮੌਕੇ ਸੁਖਵਿੰਦਰ ਸਿੰਘ ਭੰਡਾਰੀ, ਮਹਿੰਦਰ ਪਾਲ ਗਰਗ, ਰਾਕੇਸ਼ ਜਿੰਦਲ, ਜਸਪਾਲ ਸ਼ਰਮਾ, ਸੋਮਾ ਭੰਡਾਰੀ, ਨੀਰਜ ਬਾਲਾ ਦਾਨੀਆ, ਮੋਨਿਕਾ ਗਰਗ, ਅਸ਼ੋਕ ਭਾਰਦਵਾਜ, ਅਸ਼ਵਨੀ ਸ਼ਰਮਾ, ਜਗਸੀਰ ਸਿੰਘ ਮਾਛੀਕੇ, ਕੇਵਲ ਕਿ੍ਸ਼ਨ ਗਰਗ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੱੁਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਦੀ ਆਟੋ ਨਾਲ ਟੱਕਰ, ਆਟੋ ਚਾਲਕ ਜ਼ਖ਼ਮੀ <br/> ਅਗਲੀ ਖ਼ਬਰ ਮਿਡ-ਡੇ-ਮੀਲ ਵਰਕਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਤਿੱਖੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ-ਕਰਮਜੀਤ ਕੌਰ ਰਾਏਸਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।