18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪਿੰਡ ਬਤਖਗੜ੍ਹ ਵਿਖੇ ਸੋਸ਼ਲ ਸਰਵਿਸ ਵੈੱਲਫੇਅਰ ਸੁਸਾਇਟੀ ਦਾ ਗਠਨ <br/>

ਅਜੀਤ ਡੈਸਕ 22-01-2026
ਟੱਲੇਵਾਲ, 21 ਜਨਵਰੀ (ਸੋਨੀ ਚੀਮਾ)-ਪਿੰਡ ਬਖਤਗੜ੍ਹ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਅਤੇ ਸੇਵਾ ਕਰ ਰਹੇ ਮੁਲਾਜ਼ਮਾਂ ਤੋਂ ਇਲਾਵਾ ਪਿੰਡ ਦੇ ਲੋੜਵੰਦ ਲੋਕਾਂ ਲਈ ਸਮਾਜ ਨੂੰ ਪਹਿਲ ਦੇਣ ਵਾਲੇ ਆਗੂਆਂ ਦੀ ਕਮੇਟੀ 'ਬਖਤਗੜ੍ਹ ਸੋਸ਼ਲ ਸਰਵਿਸ ਵੈੱਲਫੇਅਰ ਸੁਸਾਇਟੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਉਕਤ ਕਮੇਟੀ ਵਲੋਂ ਜ਼ਰੂਰਤਮੰਦ ਲੋਕਾਂ, ਵਿਦਿਆਰਥੀਆਂ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਦੀ ਲਗਾਤਾਰ ਮਦਦ ਜਾਰੀ ਹੈ ਜਿਸ ਲਈ ਸਮੁੱਚੇ ਸੁਸਾਇਟੀ ਆਗੂ ਆਪਣੇ ਪੱਧਰ ਤੇ ਮਹੀਨਾਵਾਰ ਵਾਸ ਇਕੱਤਰ ਕਰ ਕੇ ਉਕਤ ਕਾਰਜਾਂ ਨੂੰ ਸਿਰੇ ਚੜ੍ਹਾ ਰਹੇ ਹਨ | ਸੁਸਾਇਟੀ ਆਗੂਆਂ ਨੇ ਦੱਸਿਆ ਕਿ ਸੁਸਾਇਟੀ ਵਲੋਂ ਇਕ ਲੋੜਵੰਦ ਮਰੀਜ਼ ਬਿੰਦਰ ਸਿੰਘ ਪੱੁਤਰ ਰਾਂਝਾ ਸਿੰਘ ਨੂੰ ਆਰਥਿਕ ਮਦਦ ਭੇਟ ਕਰਨ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਬਖਤਗੜ੍ਹ ਦੇ ਅਧਿਆਪਕਾਂ ਦੀ ਮੰਗ ਤੇ ਪ੍ਰਾਈਮਰੀ ਸਕੂਲ ਦੇ ਬੱਚਿਆਂ ਲਈ ਬੈਠਣ ਲਈ ਮੇਟ ਭੇਟ ਕੀਤੇ | ਮਿਡ-ਡੇ-ਮੀਲ ਵਰਕਰਾਂ ਨੂੰ ਇਕ ਦਰੀ ਦਿੱਤੀ ਗਈ ਅਤੇ ਹੋਰ ਕਾਰਜ ਵੀ ਕੀਤੇ ਜਾ ਰਹੇ ਹਨ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਗਰਾਜ ਸਿੰਘ ਸੇਵਾ ਮੁਕਤ ਇੰਸਪੈਕਟਰ, ਸੂਬੇਦਾਰ ਚਮਕੌਰ ਸਿੰਘ ਖ਼ਜ਼ਾਨਚੀ, ਅਮਨਦੀਪ ਸਿੰਘ ਰਵੀ ਸਹਾਇਕ ਖ਼ਜ਼ਾਨਚੀ, ਗੁਰਚਰਨ ਸਿੰਘ ਰਾਏ ਸਕੱਤਰ, ਡਾ: ਲਾਲ ਸਿੰਘ ਪੰਚ, ਜਗਰਾਜ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਰਾਏ, ਕਾਕਾ ਸਿੰਘ ਧਾਲੀਵਾਲ, ਜਸਵੀਰ ਕੌਰ ਸੈਂਟਰ ਹੈਡ ਟੀਚਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ 450 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਥਾਣਾ ਠੁੱਲੀਵਾਲ ਪੁਲਿਸ ਵਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਰਿਹਰਸਲ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।