ਟੱਲੇਵਾਲ, 21 ਜਨਵਰੀ (ਸੋਨੀ ਚੀਮਾ)-ਮੋਗਾ-ਅੰਮਿ੍ਤਸਰ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਚੀਮਾ ਅਤੇ ਜੋਧਪੁਰ ਵਿਖੇ ਪਿਛਲੇ ਸਮੇਂ ਦੌਰਾਨ ਹੋਏ ਹਾਦਸਿਆਂ ਉਪਰੰਤ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਬੇਤਰਤੀਬਾ ਕੱਟ ਬੰਦ ਕਰ ਕੇ ਦੋਵੇਂ ਪਿੰਡਾਂ ਦੇ ਸਾਹਮਣੇ ਕੱਟ ਬਣਾ ਦਿੱਤਾ ਗਿਆ, ਪਰ ਪ੍ਰਸ਼ਾਸਨ ਵਲੋਂ ਜਲਦਬਾਜ਼ੀ ਵਿਚ ਸਾਰੇ ਬੁੱਤੇ ਦਾ ਹੁਣ ਰਾਹਗੀਰ ਇਕ ਵਾਰ ਫਿਰ ਮੁਸੀਬਤ ਵਿਚ ਫਸੇ ਜਾਪ ਰਹੇ ਹਨ, ਕਿਉਂਕਿ ਉਕਤ ਕੱਟ ਪ੍ਰਸ਼ਾਸਨ ਨੇ ਬਣਾ ਤਾਂ ਦਿੱਤਾ ਪਰ ਕੱਟ ਦੇ ਦੋਵੇਂ ਪਾਸੇ ਥਾਂ ਘੱਟ ਹੋਣ ਕਾਰਨ ਗੱਡੀਆਂ ਦੋਵੇਂ ਪਾਸੇ ਨੂੰ ਕਰਾਸ ਕਰਨ ਸਮੇਂ ਨੈਸ਼ਨਲ ਹਾਈਵੇ ਦੇ ਵਿਚਕਾਰ ਖੜ ਜਾਂਦੀਆਂ ਹਨ | ਜਿਸ ਕਾਰਨ ਹਾਦਸੇ ਲਗਾਤਾਰ ਵਾਪਰ ਰਹੇ ਹਨ | ਜ਼ਿਕਰਯੋਗ ਹੈ ਕਿ ਉਕਤ ਕੱਟ ਸਬੰਧੀ ਜਿੱਥੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਅਤੇ ਪਿੰਡਾਂ ਦੇ ਹੋਰ ਮੋਹਤਬਰਾਂ ਨੇ ਪੰਚਾਇਤਾਂ ਦਾ ਸਹਿਯੋਗ ਕਰਦਿਆਂ ਐਨ.ਐਚ.ਆਈ, ਸਿਵਲ ਪ੍ਰਸ਼ਾਸਨ ਤੋਂ ਇਲਾਵਾ ਹੋਰ ਅਧਿਕਾਰੀਆਂ ਨੂੰ ਮਿਲ ਕੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲੲਾੀ ਜੱਦੋ ਜਹਿਦ ਕੀਤੀ ਗਈ ਸੀ | ਜਿਸ ਦੇ ਚੱਲਦਿਆਂ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਉਕਤ ਕੱਟ ਨੂੰ ਸਹੀ ਤਰੀਕੇ ਨਾਲ ਬਣਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ ਗਏ | ਜਿਸ ਤਹਿਤ ਇਹ ਕੱਟ ਜਿੱਥੇ 100 ਫੱੁਟ ਲੰਬਾ ਕਰਨਾ ਸੀ, ੳੱੁਥੇ ਉਕਤ ਕੱਟ ਦੇ ਵਿਚਕਾਰ ਫੱੁਟਪਾਥ ਬਣਾਉਣ ਲਈ ਵੀ ਅਪੀਲ ਕੀਤੀ ਗਈ ਸੀ ਪਰ ਪ੍ਰਸ਼ਾਸਨ ਨੇ ਬੁੱਤਾ ਸਾਰਦਿਆਂ ਸਿਰਫ਼ ਸੜਕ 'ਤੇ ਬਣੀਆਂ ਕੰਧਾਂ ਢਾਹ ਦਿੱਤੀਆਂ, ਜੋ ਸਿਰਫ਼ ਕੱਟ ਤੱਕ ਢਾਹੀਆਂ ਗਈਆਂ ਪਰ ਫੱੁਟਪਾਥ ਵੀ ਨਹੀਂ ਬਣਾਇਆ ਗਿਆ | ਜਿਸ ਕਾਰਨ ਵਾਹਨ ਕਰਾਸ ਕਰਨ ਸਮੇਂ ਥਾਂ ਨਹੀਂ ਮਿਲਦੀ ਅਤੇ ਟਰੈਫ਼ਿਕ ਦੇ ਚੱਲਦਿਆਂ ਗੱਡੀ ਸੜਕ ਵਿਚਕਾਰ ਖੜੀ ਕਰਨੀ ਪੈਂਦੀ ਹੈ ਅਤੇ ਜਿਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ | ਇਸੇ ਕੜੀ ਦੇ ਚੱਲਦਿਆਂ ਬੀਤੇ ਕੱਲ੍ਹ ਵੀ ਚਾਰ ਗੱਡੀਆਂ ਆਪਸ ਵਿਚ ਟਕਰਾ ਗਈਆਂ, ਭਾਵੇਂ ਕਿ ਮਨੱੁਖੀ ਜਾਨਾਂ ਦਾ ਬਚਾਅ ਹੋ ਗਿਆ ਪਰ ਗੱਡੀਆਂ ਦਾ ਨੁਕਸਾਨ ਹੋਣ ਤੋਂ ਇਲਾਵਾ ਸਵਾਰਾਂ ਦੇ ਕਾਫ਼ੀ ਸੱਟਾਂ ਲੱਗੀਆਂ ਹਨ | ਇਸ ਮੌਕੇ ਦੋਵੇਂ ਪਿੰਡਾਂ ਦੇ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਜਲਦ ਇਸ ਕੱਟ 'ਤੇ ਫੱੁਟਪਾਥ ਬਣਾਉਣ, ਕੰਧਾਂ ਦੂਰ ਤਕ ਢਾਹੁਣ ਤੋਂ ਇਲਾਵਾ ਗੱਡੀਆਂ ਆਦਿ ਖੜ੍ਹਾਉਣ ਲਈ ਥਾਂ ਕਰਨ ਦੀ ਮੰਗ ਕੀਤੀ ਹੈ |