15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਿਵਲ ਵੈਟਰਨਰੀ ਹਸਪਤਾਲ ਬਡਬਰ ਵਿਖੇ ਹਲਕਾਅ ਰੋਕਥਾਮ ਅਤੇ ਮਲੱਪ ਰਹਿਤ ਕਰਨ ਦਾ ਮੁਫ਼ਤ ਕੈਂਪ <br/>

ਕੈਂਪ ਦੌਰਾਨ ਪੁੱਜੇ ਕਿਸਾਨ, ਮਾਹਿਰ ਅਤੇ ਪਤਵੰਤੇ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 02-01-2026
ਧਨੌਲਾ, 1 ਜਨਵਰੀ (ਜਤਿੰਦਰ ਸਿੰਘ ਧਨੌਲਾ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ ਡਾ: ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਡਾ: ਮੁਹੰਮਦ ਸਲੀਮ ਸੀਨੀਅਰ ਵੈਟਰਨਰੀ ਅਫ਼ਸਰ ਬਰਨਾਲਾ ਦੀ ਰਹਿਨੁਮਾਈ ਹੇਠ ਅੱਜ ਨਵੇਂ ਸਾਲ ਮੌਕੇ ਸਿਵਲ ਪਸ਼ੂ ਹਸਪਤਾਲ ਬਡਬਰ ਵਿਖੇ ਡਾ: ਸੁਖਹਰਮਨਦੀਪ ਸਿੰਘ ਸ਼ੇਰਗਿੱਲ ਅਗਵਾਈ ਹੇਠ ਕੁੱਤਿਆਂ 'ਚ ਹਲਕਾਅ ਦਾ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ: ਸ਼ੇਰਗਿੱਲ ਨੇ ਮੌਕੇ 'ਤੇ ਆਏ ਪਸ਼ੂ ਪਾਲਕਾਂ ਦਾ ਸਵਾਗਤ ਕੀਤਾ ਅਤੇ ਪਸ਼ੂਆਂ ਵਿਚ ਹਲਕਾਅ ਦੀ ਰੋਕਥਾਮ ਅਤੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ | ਕੈਂਪ ਦੌਰਾਨ ਕੁੱਲ 30 ਕੁੱਤਿਆਂ ਦੇ ਹਲਕਾਅ (ਏ.ਆਰ.ਵੀ) ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ | ਕੈਂਪ ਵਿਚ ਪਿੰਡ ਬਡਬਰ ਦੇ ਮਲਕੀਤ ਸਿੰਘ ਗਿੱਲ ਮੈਂਬਰ ਪੰਚਾਇਤ, ਸੁਖਵਿੰਦਰ ਸਿੰਘ ਸੋਨੀ, ਹਰਵਿੰਦਰ ਸਿੰਘ ਮਿੰਟੂ, ਹੈਪੀ ਬਡਬਰ, ਸੁਖਵਿੰਦਰ ਭੱਠਲਾਂ, ਪ੍ਰਦੀਪ ਵੀ.ਆਈ ਬਡਬਰ, ਪ੍ਰੇਮ ਬਡਬਰ, ਤਲਜੀਤ ਸਿੰਘ, ਹੈਪੀ ਬਡਬਰ, ਚਮਕੌਰ ਬਡਬਰ, ਨਿਸ਼ਾਨ ਬਡਬਰ, ਨਰੈਣਜੀਤ ਸਿੰਘ, ਡਾ: ਗਗਨਜੋਤ ਸਿੰਘ ਵੈਟਰਨਰੀ ਅਫ਼ਸਰ ਬਰਨਾਲਾ, ਜਸਵਿੰਦਰ ਵੀ.ਆਈ ਹਰੀਗੜ੍ਹ, ਸਮੀਰ ਵੀ.ਆਈ ਭੱਠਲਾਂ, ਅਜੇ ਵੀ.ਆਈ ਭੈਣੀ ਮਹਿਰਾਜ, ਨਰਿੰਦਰ ਵੀ.ਆਈ ਭੂਰੇ ਅਤੇ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਐਨ.ਐਮ.ਐਮ.ਐਸ.ਐਸ. ਤੇ ਪੀ.ਐਸ.ਟੀ.ਐਸ.ਈ. ਦੀਆਂ ਪ੍ਰੀਖਿਆਵਾਂ ਲਈ ਤਿਆਰੀਆਂ ਮੁਕੰਮਲ <br/> ਅਗਲੀ ਖ਼ਬਰ ਸਰਕਾਰ ਨੂੰ ਘੇਰਨ ਦਾ ਮੌਕਾ ਵਿਰੋਧੀ ਧਿਰਾਂ ਦੇ ਹੱਥ ਨਹੀਂ ਲੱਗ ਰਿਹਾ-ਭੰਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।