14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਹੰਡਿਆਇਆ ਇਲਾਕੇ 'ਚ ਨਵੇਂ ਸਾਲ ਦੀ ਆਮਦ ਮੌਕੇ ਸਮਾਗਮ ਕਰਵਾਏ <br/>

ਨਗਰ ਪੰਚਾਇਤ ਹੰਡਿਆਇਆ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਸਮਾਗਮ 'ਚ ਸ਼ਾਮਿਲ ਸੰਗਤਾਂ | ਤਸਵੀਰ : ਗੁਰਜੀਤ ਸਿੰਘ ਖੱੁਡੀ <br/> 02-01-2026
ਹੰਡਿਆਇਆ, 1 ਜਨਵਰੀ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਇਲਾਕੇ ਵਿਚ ਨਵੇਂ ਸਾਲ ਦੀ ਆਮਦ ਮੌਕੇ ਸਮਾਗਮ ਕਰਵਾਏ ਗਏ | ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਿਸ਼ਾਹੀ ਨੌਵੀਂ ਹੰਡਿਆਇਆ, ਗੁਰਦੁਆਰਾ ਅੜੀਸਰ ਸਾਹਿਬ ਪਾਤਿਸ਼ਾਹੀ ਨੌਵੀਂ ਕੋਠੇ ਚੂੰਘਾ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਖੱੁਡੀ ਖ਼ੁਰਦ ਨਵੇਂ ਸਾਲ ਦੀ ਆਮਦ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਭੋਗ ਪਾਏ ਗਏ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ | ਇਸੇ ਤਰ੍ਹਾਂ ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਸਮੂਹ ਮੈਂਬਰ ਕੌਂਸਲਰਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਭੋਗ ਪਾਏ ਗਏ | ਭੋਗ ਮੌਕੇ ਪ੍ਰਧਾਨ ਸਰਬਜੀਤ ਕੌਰ, ਮੀਤ ਪ੍ਰਧਾਨ ਮਹਿੰਦਰ ਕੌਰ ਸਿੱਧੂ, ਅਵਤਾਰ ਸਿੰਘ ਸੋਨੀ ਸਿੱਧੂ, ਨਿਰੰਜਨ ਸਿੰਘ ਆਦੀਵਾਲ, ਮੱਖਣ ਸਿੰਘ ਮਹਿਰਮੀਆ, ਬਸਾਵਾ ਸਿੰਘ ਭਰੀ ਐਮ.ਸੀ., ਬਲਵੀਰ ਸਿੰਘ ਐਮ.ਸੀ., ਰੂਪੀ ਕੌਰ ਐਮ.ਸੀ., ਕੁਲਦੀਪ ਸਿੰਘ ਤਾਜਪੁਰੀਆ ਐਮ.ਸੀ., ਨਾਇਬ ਸਿੰਘ, ਵਰਿੰਦਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਕੋਟੀਆ, ਅਵਤਾਰ ਸਿੰਘ ਕਾਲੇਕੇ, ਗੁਰਜੀਤ ਬਾਵਾ ਆਦਿ ਸਮੇਤ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰ ਨੂੰ ਘੇਰਨ ਦਾ ਮੌਕਾ ਵਿਰੋਧੀ ਧਿਰਾਂ ਦੇ ਹੱਥ ਨਹੀਂ ਲੱਗ ਰਿਹਾ-ਭੰਗੂ <br/> ਅਗਲੀ ਖ਼ਬਰ ਨਵੇਂ ਸਾਲ ਦੀ ਆਮਦ ਮੌਕੇ ਸ਼ਰਧਾਲੂ ਵੱਡੀ ਗਿਣਤੀ 'ਚ ਸਾਲਾਸਰ ਧਾਮ ਨਤਮਸਤਕ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।